CBI ਵਾਲੇ ਬਣ ਪਿਸਤੌਲ ਦੀ ਨੋਕ ''ਤੇ ਲੁੱਟਿਆ ਸੀ ਘਰ, ਪੁਲਸ ਨੇ ਇੰਝ ਕਾਬੂ ਕੀਤੇ ਲੁਟੇਰੇ

Tuesday, Sep 03, 2024 - 03:15 AM (IST)

CBI ਵਾਲੇ ਬਣ ਪਿਸਤੌਲ ਦੀ ਨੋਕ ''ਤੇ ਲੁੱਟਿਆ ਸੀ ਘਰ, ਪੁਲਸ ਨੇ ਇੰਝ ਕਾਬੂ ਕੀਤੇ ਲੁਟੇਰੇ

ਲੁਧਿਆਣਾ (ਜ.ਬ.)- ਬਾੜੇਵਾਲ ਰੋਡ ਸਥਿਤ ਪੰਚਸ਼ੀਲ ਕਾਲੋਨੀ ’ਚ ਇਕ ਕਾਰੋਬਾਰੀ ਦੇ ਘਰ ਨਕਲੀ ਸੀ.ਬੀ.ਆਈ. ਅਫ਼ਸਰ ਬਣ ਕੇ ਲੁੱਟ ਦੀ ਵੱਡੀ ਵਾਰਦਾਤ ਕਰਨ ਵਾਲੇ 3 ਮੁਲਜ਼ਮਾਂ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਕਾਬੂ ਕੀਤਾ ਹੈ। ਇਹ ਵਾਰਦਾਤ ਡੇਢ ਸਾਲ ਪਹਿਲਾਂ ਕੰਮ ਛੱਡ ਚੁੱਕੇ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ। ਪੁਲਸ ਨੇ ਸਿਰਫ 24 ਘੰਟਿਆਂ ਦੇ ਅੰਦਰ-ਅੰਦਰ ਜਲੰਧਰੋਂ ਫੜ ਲਿਆ। ਮੁਲਜ਼ਮਾਂ ਦੇ ਕਬਜ਼ੇ ’ਚੋਂ ਲੁੱਟ ਦੇ 2 ਮੋਬਾਈਲ ਅਤੇ ਵਾਰਦਾਤ ’ਚ ਵਰਤੀ ਕਾਰ ਬਰਾਮਦ ਕੀਤੀ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਤਮਨਦੀਪ ਸਿੰਘ ਗਿੰਨੀ, ਵਿਪਨ ਕੁਮਾਰ ਅਤੇ ਸੁਸ਼ੀਲ ਕੁਮਾਰ ਵਜੋਂ ਹੋਈ ਹੈ, ਜਦਕਿ ਚੌਥਾ ਮੁਲਜ਼ਮ ਰਜਿਤ ਅਜੇ ਫਰਾਰ ਚੱਲ ਰਿਹਾ ਹੈ। ਪੁਲਸ ਉਸ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਉਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਪਹਿਲਾਂ ਕੁੜੀ ਨਾਲ ਕੀਤੀ ਦੋਸਤੀ, ਫ਼ਿਰ ਉਸ ਨੂੰ IELTS ਦੇ ਬਹਾਨੇ ਸੱਦ ਕੇ ਰੋਲ਼'ਤੀ ਪੱਤ

ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. (ਵੈਸਟ) ਗੁਰਦੇਵ ਸਿੰਘ ਨੇ ਦੱਸਿਆ ਕਿ ਬਾੜੇਵਾਲ ਰੋਡ ’ਤੇ ਸਥਿਤ ਪੰਚਸ਼ੀਲ ਕਾਲੋਨੀ ਹੈ, ਜਿਸ ’ਚ ਕਾਰੋਬਾਰੀ ਹਰੀਸ਼ ਕੁਮਾਰ ਦੀ ਕੋਠੀ ਹੈ, ਜੋ ਉਸ ਨੇ ਕਿਰਾਏ ’ਤੇ ਲਈ ਹੋਈ ਹੈ, ਜਿਥੇ 4 ਵਿਅਕਤੀ ਸੀ.ਬੀ.ਆਈ. ਵਾਲੇ ਬਣ ਕੇ ਆਏ ਅਤੇ ਕੋਠੀ ਦੇ ਅੰਦਰ ਕਾਰੋਬਾਰੀ ਦੇ ਦੋਸਤ ਅਤੇ ਕੁੱਕ ਨੂੰ ਬੰਦੀ ਬਣਾ ਕੇ ਘਰੋਂ 40 ਹਜ਼ਾਰ ਰੁਪਏ ਕੈਸ਼ ਅਤੇ ਮੋਬਾਈਲ ਲੁੱਟ ਕੇ ਲੈ ਗਏ। ਮੁਲਜ਼ਮਾਂ ਨੇ ਗੰਨ ਪੁਆਇੰਟ ’ਤੇ ਡਰਾਇਆ ਧਮਕਾਇਆ।

ਮੁਲਜ਼ਮਾਂ ਦੀਆਂ ਹਰਕਤਾਂ ਕੋਠੀ ਦੇ ਬਾਹਰ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ’ਚ ਕੈਦ ਹੋ ਗਈਆਂ। ਮੁਲਜ਼ਮ ਸਵਿਫਟ ਕਾਰ ’ਚ ਆਏ ਸਨ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ। ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੇ ਇੰਸਪੈਕਟਰ ਪਵਨ ਕੁਮਾਰ ਮੌਕੇ ’ਤੇ ਪੁੱਜੇ। ਜਾਂਚ ਤੋਂ ਬਾਅਦ ਪੁਲਸ ਦੇ ਹੱਥ ਇਕ ਲੀਡ ਲੱਗੀ ਹੈ, ਜਿਸ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਵਾਰਦਾਤ ਤੋਂ ਬਾਅਦ ਜਲੰਧਰ ਪੁੱਜ ਗਏ ਹਨ। ਪੁਲਸ ਨੇ ਪਿੱਛਾ ਕੀਤਾ ਅਤੇ 3 ਮੁਲਜ਼ਮਾਂ ਨੂੰ ਦਬੋਚ ਲਿਆ। ਹਾਲਾਂਕਿ ਇਕ ਮੁਲਜ਼ਮ ਅਜੇ ਫਰਾਰ ਹੈ।

PunjabKesari

ਇਹ ਵੀ ਪੜ੍ਹੋ- ਪਿਓ ਨੂੰ ਮਾਰੀ ਸੀ ਚਪੇੜ, ਬੇਇੱਜ਼ਤੀ ਦਾ ਬਦਲਾ ਲੈਣ ਗਏ ਪੁੱਤ ਦੇ 'ਥੱਪੜ' ਨੇ ਲੈ ਲਈ ਬਜ਼ੁਰਗ ਦੀ ਜਾਨ

ਮੁਲਜ਼ਮਾਂ ਨੇ ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ
ਵਾਰਦਾਤ ਦੇ ਸਮੇਂ ਕੋਠੀ ’ਚ ਕਾਰੋਬਾਰੀ ਹਰੀਸ਼ ਦਾ ਦੋਸਤ ਮੁਹੰਮਦ ਅਲੀ ਅਤੇ ਕੁੱਕ ਸੂਰਜ ਸੀ। ਅਚਾਨਕ ਐਤਵਾਰ ਦੁਪਹਿਰ ਨੂੰ ਨੀਲੇ ਰੰਗ ਦੀ ਸਵਿਫਟ ਕਾਰ ’ਚ 4 ਵਿਅਕਤੀ ਆਏ, ਜਿਨ੍ਹਾਂ ਨੇ ਕੋਠੀ ਦੀ ਬੈੱਲ ਬਜਾਈ ਤੇ ਜਦੋਂ ਕੁੱਕ ਨੇ ਗੇਟ ਖੋਲ੍ਹਿਆ ਤਾਂ ਮੁਲਜ਼ਮ ਖੁਦ ਨੂੰ ਸੀ.ਬੀ.ਆਈ. ਵਾਲੇ ਦੱਸ ਕੇ ਅੰਦਰ ਦਾਖਲ ਹੋ ਗਏ।

ਜਦੋਂ ਕੁੱਕ ਸੂਰਜ ਨੇ ਉਸ ਨੂੰ ਅੰਦਰ ਆਉਣ ਤੋਂ ਮਨ੍ਹਾ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਹੰਮਦ ਅਲੀ ਨਹਾ ਰਿਹਾ ਸੀ। ਜਿਉਂ ਉਹ ਬਾਹਰ ਆਇਆ ਤਾਂ ਮੁਲਜ਼ਮਾਂ ਨੇ ਗੰਨ ਪੁਆਇੰਟ ’ਤੇ ਉਸ ਨੂੰ ਅਤੇ ਕੁੱਕ ਨੂੰ ਬੰਦੀ ਬਣਾ ਲਿਆ। ਫਿਰ ਘਰੋਂ ਕੈਸ਼ ਅਤੇ ਮੋਬਾਈਲ ਲੁੱਟ ਲਏ। ਜਦੋਂ ਮੁਲਜ਼ਮ ਬਾਹਰ ਨਿਕਲਣ ਲੱਗੇ ਤਾਂ ਕੁੱਕ ਨੇ ਇਕ ਵਿਅਕਤੀ ਨੂੰ ਫੜ ਲਿਆ ਸੀ ਪਰ ਮੁਲਜ਼ਮਾਂ ਨੇ ਗੰਨ ਦਿਖਾ ਕੇ ਉਨ੍ਹਾਂ ਨੂੰ ਡਰਾ ਦਿੱਤਾ ਸੀ। ਫਿਰ ਚਾਰੇ ਮੁਲਜ਼ਮ ਕਾਰ ’ਚ ਬੈਠ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਸਖ਼ਤ ਹੋਇਆ ਪ੍ਰਸ਼ਾਸਨ ; ਪਲਾਟ 'ਚ ਮਿਲੀ ਗੰਦਗੀ ਜਾਂ ਕੁੱਤੇ ਨੇ ਸੜਕ 'ਤੇ ਕੀਤੀ 'ਪੌਟੀ' ਤਾਂ ਮਾਲਕ ਨੂੰ ਹੋਵੇਗਾ ਜੁਰਮਾਨਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News