ਆਬਕਾਰੀ ਮੋਬਾਇਲ ਵਿੰਗ ਨੇ ਫੜੇ ਹੌਜ਼ਰੀ ਦੇ 2 ਟਰੱਕ

Wednesday, Oct 31, 2018 - 06:38 AM (IST)

ਆਬਕਾਰੀ ਮੋਬਾਇਲ ਵਿੰਗ ਨੇ ਫੜੇ ਹੌਜ਼ਰੀ ਦੇ 2 ਟਰੱਕ

ਜਲੰਧਰ,   (ਬੁਲੰਦ)-  ਆਬਕਾਰੀ ਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਦੇ ਨਿਰਦੇਸ਼ਾਂ ’ਤੇ ਅੱਜ ਲੁਧਿਆਣਾ ਤੋਂ 2 ਟਰੱਕ ਹੌਜ਼ਰੀ ਦੇ ਫੜੇ ਗਏ, ਜਿਨ੍ਹਾਂ ਨੂੰ ਜਾਂਚ ਲਈ ਜਲੰਧਰ ਹੈੱਡ ਆਫਿਸ ਲਿਅਾਂਦਾ ਗਿਆ ਹੈ। 
ਮਾਮਲੇ ਬਾਰੇ ਜਾਣਕਾਰੀ ਦਿੰਦਿਅਾਂ ਏ. ਈ. ਸੀ. ਟੀ. ਮੋਬਾਇਲ ਵਿੰਗ ਪਵਨਜੀਤ ਸਿੰਘ ਨੇ ਦੱਸਿਆ ਕਿ ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਲੁਧਿਆਣਾ ’ਚ ਚੈਕਿੰਗ ਦੌਰਾਨ 2 ਟਰੱਕ ਫੜੇ ਗਏ ਹਨ, ਜਿਨ੍ਹਾਂ ’ਚੋਂ ਅੱਜ ਸਿਰਫ ਇਕ ਟਰੱਕ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪਹਿਲੇ ਟਰੱਕ ’ਚੋਂ ਹੌਜ਼ਰੀ ਦਾ ਸਾਮਾਨ ਨਿਕਲਿਆ ਹੈ। ਟਰੱਕ ’ਚੋਂ ਕੁਲ 42 ਨਗ ਬਰਾਮਦ ਕੀਤੇ ਹਨ, ਜਿਨ੍ਹਾਂ ’ਚੋਂ 12 ਨਗਾਂ ਦੀ ਜਾਂਚ ਅੱਜ ਹੋ ਸਕੀ ਹੈ। ਕੱਲ ਦੂਸਰਾ ਟਰੱਕ ਖੋਲ੍ਹਿਆ ਜਾਵੇਗਾ। ਫੜੇ ਗਏ ਲੋਕਾਂ ਕੋਲੋਂ ਮੁੱਢਲੀ ਪੁੱਛਗਿੱਛ ’ਚ ਇੰਨਾ ਹੀ ਪਤਾ ਚੱਲਿਆ ਹੈ ਕਿ ਦੂਜੇ ਟਰੱਕ ’ਚ ਹੌਜ਼ਰੀ ਤੇ ਸਾਈਕਲਾਂ ਨਾਲ ਸਬੰਧਤ ਮਾਲ ਹੈ।
ਵਿਰਦੀ ਨੇ ਦੱਸਿਆ ਕਿ ਦੋਵਾਂ ਟਰੱਕਾਂ ਦੇ ਬਿੱਲਾਂ ਤੇ ਮਾਲ ਦਾ ਆਪਸ ’ਚ ਮਿਲਾਨ ਚੱਲ ਰਿਹਾ ਹੈ। ਜੇ ਕੋਈ ਕਮੀ ਪਾਈ ਗਈ ਤਾਂ ਉਸ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਾਰੇ ਸਾਮਾਨ ਦੇ ਮਿਲਾਨ ਦੀ ਜ਼ਿੰਮੇਵਾਰੀ ਈ. ਟੀ. ਓ. ਅਵਨੀਤ ਭੋਗਲ ਤੇ ਨਵਜੋਤ ਭਾਰਤੀ ਦੀ ਲਾਈ ਗਈ ਹੈ।
 


Related News