ਆਬਕਾਰੀ ਵਿਭਾਗ ਨੇ ਬਰਾਮਦ ਕੀਤਾ 840 ਕਿੱਲੋ ਲਾਹਣ ਤੇ ਸ਼ਰਾਬ ਬਣਾਉਣ ਦਾ ਸਮਾਨ

Friday, Jan 15, 2021 - 06:35 PM (IST)

ਆਬਕਾਰੀ ਵਿਭਾਗ ਨੇ ਬਰਾਮਦ ਕੀਤਾ 840 ਕਿੱਲੋ ਲਾਹਣ ਤੇ ਸ਼ਰਾਬ ਬਣਾਉਣ ਦਾ ਸਮਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਆਬਕਾਰੀ ਵਿਭਾਗ ਦੀ ਟੀਮ ਨੇ ਟਾਹਲੀ ਮਿਆਣੀ ਮੰਡ ਇਲਾਕੇ ਵਿੱਚ ਬਿਆਸ ਦਰਿਆ ਦੇ ਕੰਡੇ ਵਾਲੇ ਇਲਾਕੇ ਵਿੱਚ ਵੱਡਾ ਸਰਚ ਅਪ੍ਰੇਸ਼ਨ ਕਰਕੇ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਜ਼ਾਇਜ ਸ਼ਰਾਬ ਬਣਾਉਣ ਵਾਲਾ ਸਾਜੋ ਸਮਾਨ ਬਰਾਮਦ ਕੀਤਾ ਹੈ। ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਐਕਸਾਈਜ ਅਫਸਰ ਬ੍ਰਿਜ ਮੋਹਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਬਕਾਰੀ ਇੰਸਪੈਕਟਰ ਤਰਲੋਚਨ ਸਿੰਘ, ਮੋਹਿੰਦਰ ਸਿੰਘ, ਗੋਪਾਲ ਗੇਰਾ, ਮਨੋਹਰ ਲਾਲ, ਮਨਜੀਤ ਕੌਰ, ਨਰੇਸ਼ ਸਹੋਤਾ, ਕਸ਼ਮੀਰ ਸਿੰਘ, ਮੁਸ਼ਤਾਕ, ਜਸਪਾਲ ਸਿੰਘ, ਕਸ਼ਮੀਰ ਸਿੰਘ, ਠੇਕੇਦਾਰ ਰਣਜੀਤ ਸਿੰਘ ਅਤੇ ਦਵਿੰਦਰ ਸਿੰਘ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੀ ਟੀਮ ਨੇ ਸੂਚਨਾ ਦੇ ਆਧਾਰ ’ਤੇ ਨਜ਼ਾਇਜ ਸ਼ਰਾਬ ਬਣਾਉਣ ਵਾਲੇ ਕਿਸੇ ਅਣਪਛਾਤੇ ਤਸਕਰ ਦੇ ਅੱਡੇ ਦਾ ਪਰਦਾਫਾਸ਼ ਕਰਦੇ ਹੋਏ ਬਿਆਸ ਦਰਿਆ ਇਲਾਕੇ ’ਚੋਂ 840 ਕਿੱਲੋ  ਲਾਹਣ, ਪਲਾਸਟਿਕ ਦੇ 9 ਡਰੰਮ, ਲੋਹੇ ਦੇ ਦਰਨੱਮ, ਪਾਈਪਾਂ ਅਤੇ ਹੋਰ ਸਾਜੋ ਸਮਾਨ ਬਰਾਮਦ ਕੀਤਾ। ਆਬਕਾਰੀ ਵਿਭਾਗ ਦੀ ਟੀਮ ਨੇ ਬਰਾਮਦ ਕੀਤੀ ਲਾਹਣ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ। ਹਾਲਾਂਕਿ ਇਸ ਦੌਰਾਨ ਕੋਈ ਵੀ ਤਸਕਰ ਟੀਮ ਦੇ ਹੱਥ ਨਹੀਂ ਲੱਗਾ। ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਇਲਾਕੇ ਵਿੱਚ ਲਗਾਤਾਰ ਸਰਗਰਮ ਹੈ, ਜੋ ਨਾਜਾਇਜ਼ ਸ਼ਰਾਬ ਦਾ ਧੰਦਾ ਨਹੀਂ ਹੋਣ ਦੇਵੇਗੀ।


author

rajwinder kaur

Content Editor

Related News