ਸਾਬਕਾ ਸੈਨਿਕਾਂ ਨੇ ਭੋਗਪੁਰ ਵਿਖੇ ਮਨਾਇਆ 75ਵਾਂ ਆਜ਼ਾਦੀ ਦਿਵਸ

08/15/2021 1:21:19 PM

ਭੋਗਪੁਰ (ਰਾਣਾ ਭੋਗਪੁਰੀਆ) ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਭੋਗਪੁਰ ਰਜਿ: ਵੱਲੋਂ ਦੇਸ਼ ਦੀ ਆਨ ਬਾਨ ਅਤੇ ਸ਼ਾਨ ਤਿਰੰਗਾ ਝੰਡਾ ਲਹਿਰਾਇਆ ਗਿਆ। ਝੰਡੇ ਦੀ ਰਸਮ ਸੀਨੀਅਰ ਵੈਟਰਨ ਕਰਨਲ ਚਰਨਜੀਤ ਸਿੰਘ ਧਾਮੀ ਵੱਲੋਂ ਨਿਭਾਈ ਗਈ। ਸੰਸਥਾ ਦੇ ਸਰਪ੍ਰਸਤ ਜਰਨਲ ਇੱਕ ਰੂਪ ਸਿੰਘ ਘੁੰਮਣ ਅਤੇ ਜਨਰਲ ਜਸਬੀਰ ਸਿੰਘ ਢਿੱਲੋਂ ਵੱਲੋਂ ਪੰਦਰਾਂ ਅਗਸਤ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।  

ਪੜ੍ਹੋ ਇਹ ਅਹਿਮ ਖਬਰ - ਸੁਖਵਿੰਦਰ ਸਿੰਘ ਮੂਨਕ ਯੂਥ ਅਕਾਲੀ ਦਲ ਸੰਯੁਕਤ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਨਿਯੁਕਤ

ਸੰਸਥਾ ਦੇ ਚੇਅਰਮੈਨ ਕਰਨਲ ਸੁਖਵੀਰ ਸਿੰਘ ਨੇ ਪੰਦਰਾਂ ਅਗਸਤ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਆਖ਼ਰ ਵਿੱਚ ਕੈਪਟਨ ਗੁਰਮੇਲ ਸਿੰਘ ਨੇ ਸ਼ਾਨਦਾਰ ਪੰਦਰਾਂ ਅਗਸਤ ਮਨਾਉਣ ਲਈ ਪੁਲਸ ਪਾਰਟੀ ਅਤੇ ਸਾਰੇ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ। ਇਸ ਮੌਕੇ ਪੁਲਸ ਦੀ ਗਾਰਦ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਗਿਫਟ ਦਿੱਤਾ ਗਿਆ। ਜਿਨ੍ਹਾਂ ਬੱਚਿਆਂ ਨੇ ਕਵਿਤਾਵਾਂ ਸੁਣਾਈਆਂ ਸਨ ਉਨ੍ਹਾਂ ਨੂੰ ਵੀ ਮੈਡਲ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕੈਪਟਨ ਮੇਜਰ ਕੈਪਟਨ ਗੁਰਵਿੰਦਰ ਸਿੰਘ, ਮੇਜਰ ਸ਼ਿੰਗਾਰਾ ਸਿੰਘ ,ਸ਼ਾਮ ਸਿੰਘ ,ਤਰਸੇਮ ਸਿੰਘ, ਇਕਬਾਲ ਸਿੰਘ, ਨਰਿੰਦਰ ਸਿੰਘ, ਪੀ ਐਨ ਸਿੰਘ, ਤਾਰਾ ਸਿੰਘ, ਪ੍ਰਕਾਸ਼ ਸਿੰਘ, ਸੁਰਜੀਤ ਸਿੰਘ ,ਜਗਤਾਰ ਸਿੰਘ, ਰਜੇਸ਼ ਕੁਮਾਰ, ਦੇਸ ਰਾਜ,ਗੁਰਮੇਲ ਪਰਗਟ ਸਿੰਘ ,ਉਂਕਾਰ ਸਿੰਘ ,ਚਰੰਜੀ ਲਾਲ ,ਚਰਨਜੀਤ ਸਿੰਘ, ਗੁਰਵਿੰਦਰ ਸਿੰਘ,  ਪਰਮਜੀਤ ਕੁਮਾਰ, ਚਮਨ ਲਾਲ ਅਤੇ ਹੋਰ ਮੈਂਬਰ ਹਾਜ਼ਰ ਸਨ।

ਪੜ੍ਹੋ ਇਹ ਅਹਿਮ ਖਬਰ -  ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਦੱਸਿਆ 'ਮਹਾਨ ਦੋਸਤ'


Vandana

Content Editor

Related News