3 ਦਹਾਕੇ ਪੁਰਾਣੇ ਰੁੱਖ ਵੱਢਣ 'ਤੇ ਵਾਤਾਵਰਣ ਸੋਸਾਇਟੀ ਨੇ ਜ਼ਾਹਰ ਕੀਤਾ ਇਤਰਾਜ਼, ਜਾਂਚ ਦੀ ਕੀਤੀ ਮੰਗ

Thursday, Jul 30, 2020 - 04:26 PM (IST)

3 ਦਹਾਕੇ ਪੁਰਾਣੇ ਰੁੱਖ ਵੱਢਣ 'ਤੇ ਵਾਤਾਵਰਣ ਸੋਸਾਇਟੀ ਨੇ ਜ਼ਾਹਰ ਕੀਤਾ ਇਤਰਾਜ਼, ਜਾਂਚ ਦੀ ਕੀਤੀ ਮੰਗ

ਲੋਹੀਆਂ ਖ਼ਾਸ(ਮਨਜੀਤ, ਰਾਜਪੂਤ) - 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਨੂੰ ਲੈ ਕੇ ਸ਼ਹੀਦ ਊਧਮ ਸਿੰਘ ਵੈਲਫ਼ੇਅਰ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਕਰੀਬ ਤਿੰਨ ਦਹਾਕਿਆਂ ਤੋਂ ਲੱਗੇ  ਪਿੱਪਲ, ਜਾਮਨ ਅਤੇ ਨਿੰਮ ਦੇ ਰੁੱਖਾਂ ਨੂੰ ਮੁੱਢੋਂ ਵੱਡ ਦਿੱਤਾ ਗਿਆ। ਤਹਿਸੀਲ ਦਫ਼ਤਰ ਦੀ ਬਾਹਰੀ ਕੰਧ ਕੋਲ ਲੱਗੇ ਇਹ ਰੁੱਖ ਸੁਲਤਾਨਪੁਰ ਲੋਧੀ ਵਿਖੇ ਕਾਰ ਸੇਵਾ ਕਰਦੇ ਬਾਬਿਆਂ ਕੋਲੋਂ ਸ਼ਹੀਦ ਦੇ ਆਦਮਕੱਦ ਦੀ ਦਿੱਖ ਨੂੰ ਸਵਾਰਨ ਲਈ ਵਡਾਅ ਦਿੱਤੇ ਗਏ ਹਨ।

ਜਿਸ 'ਤੇ ਰੋਸ ਜਤਾਉਦਇਆਂ ਹੋਈਆਂ ਵਾਤਾਵਰਣ ਮਿੱਤਰਤਾ ਸੋਸਾਇਟੀ (ਵਾ. ਮਿ. ਸੋ.), ਯੰਗਸਟਰ ਕਲੱਬ ਅਤੇ ਨਦਰਿ ਕਰਮਿ ਸੇਵਾ ਦਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਤੀਹ ਸਾਲਾਂ ਤੋਂ ਲੱਗੇ ਰੁੱਖਾਂ ਨੂੰ ਬਿਨ੍ਹਾਂ ਵਜਾ ਕੱਟ ਦੇਣਾ ਮੰਦ ਭਾਗਾ ਹੈ। ਜਿਸ ਤੇ ਸੰਬੰਧਤ ਜੰਗਲਾਤ ਵਿਭਾਗ, ਨਾਇਬ ਤਹਿਸੀਲਦਾਰ ਲੋਹੀਆਂ, ਥਾਣਾ ਮੁਖੀ ਲੋਹੀਆਂ ਨੂੰ ਲਿਖਤੀ ਸ਼ਿਕਾਇਤ ਕਰਕੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਤਾਂ ਕਿ ਅੱਗੇ ਤੋਂ ਕੋਈ ਅਜਿਹਾ ਕਦਮ ਨਾ ਚੁੱਕੇ। ਇਸ ਸੰਬੰਧ ਵਿਚ ਨਾਇਬ ਤਹਿਸੀਲਦਾਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮਿਲੀ ਦਰਖ਼ਾਸਤ ਤੇ ਕਾਰਵਾਈ ਕਰਦਿਆਂ ਦੂਜੀ ਧਿਰ ਨੂੰ ਬੁਲਾਇਆ ਗਿਆ ਹੈ ਜਿਸ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਉਣ ਲਈ ਵਿਚਾਰਿਆ ਜਾਵੇਗਾ।

PunjabKesari

ਜਦਕਿ ਥਾਣਾ ਮੁਖੀ ਸੁਖਦੇਵ ਸਿੰਘ ਨੇ ਕਿਹਾ ਕਿ ਇਹ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਉਨ੍ਹਾਂ ਵੱਲੋਂ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਫਿਰ ਵੀ ਆਪਣੇ ਪੱਧਰ 'ਤੇ ਜਾਂਚ ਕਰਕੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ।  ਇਸ ਮੌਕੇ ਜਗਮੋਹਨ ਲੋਹੀਆਂ, ਪ੍ਰੇਮ ਕੁਮਾਰ ਸੱਦੀ, ਸਰਬਜੀਤ ਸਿੰਘ ਸਾਬ, ਸੁਖਬੀਰ ਸਿੰਘ ਤਲਵਾੜ, ਗੁਰਮੀਤ ਸਿੰਘ, ਗੁਰਕੰਵਲ ਸਿੰਘ ਸਵੀਟੀ, ਸਤਿੰਦਰ ਸਿੰਘ, ਅਜ਼ਾਦਵੀਰ ਸਿੰਘ ਜੰਮੂ, ਅਮਨ ਪਨੇਸਰ, ਮਿੰਟੂ ਆਦਿ ਹਾਜ਼ਰ ਸਨ। 

ਦੂਜੇ ਪਾਸੇ ਸ਼ਹੀਦ ਊਧਮ ਸਿੰਘ ਵੈਲਫ਼ੇਅਰ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਕਿਹਾ ਗਿਆ ਕਿ ਰੁੱਖ ਵੱਢਣ ਤੋਂ ਪਹਿਲਾਂ ਸੁਸਾਇਟੀ ਮੈਂਬਰਾਂ ਵੱਲੋਂ 5-5 ਬੂਟੇ ਲਾਉਣ ਦਾ ਮਤਾ ਪਾਸ ਕੀਤਾ ਗਿਆ ਹੈ ਇਸ ਮੌਕੇ ਸੁਸਾਇਟੀ ਪ੍ਰਧਾਨ ਤੀਰਥ ਸਿੰਘ, ਕੈਸ਼ੀਅਰ ਸਤਨਾਮ ਸਿੰਘ, ਜਗਜੀਤ ਸਿੰਘ ਨੋਨੀ, ਪਵਨ ਕੁਮਾਰ ਗਾਂਧੀ, ਕੁਲਵੰਤ ਸਿੰਘ, ਚਰਨ ਸਿੰਘ ਚੰਦੀ, ਜਗਤਾਰ ਸਿੰਘ, ਕਰਨੈਲ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।


author

Harinder Kaur

Content Editor

Related News