3 ਦਿਨਾਂ ਬਾਅਦ ਅੱਜ ਖੁਲ੍ਹੇਗਾ ਡੀ. ਸੀ. ਦਫਤਰ ਪਰ ਨਹੀਂ ਹੋਵੇਗਾ ਕੰਮਕਾਜ

06/18/2019 10:20:26 AM

ਜਲੰਧਰ (ਪੁਨੀਤ)— 3 ਛੁੱਟੀਆਂ ਤੋਂ ਬਾਅਦ ਅੱਜ ਡੀ. ਸੀ. ਦਫਤਰ ਤਾਂ ਖੁੱਲ੍ਹੇਗਾ ਪਰ ਕੰਮਕਾਜ ਨਹੀਂ ਹੋਵੇਗਾ ਕਿਉਂਕਿ ਦਿ ਪੰਜਾਬ ਸਟੇਟ ਡਿਸਟ੍ਰਿਕ ਡੀ. ਸੀ. ਦਫਤਰ ਇੰਪਲਾਈਜ਼ ਯੂਨੀਅਨ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। 15 ਤੋਂ ਲੈ ਕੇ 17 ਜੂਨ ਤੱਕ 3 ਸਰਕਾਰੀ ਛੁੱਟੀਆਂ ਸਨ, ਜਿਸ ਕਾਰਨ ਦਫਤਰ ਬੰਦ ਸੀ ਅੱਜ ਦਫਤਰ ਖੁੱਲ੍ਹੇਗਾ ਜ਼ਰੂਰ ਪਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਡੀ. ਸੀ. ਦਫਤਰ ਸਮੇਤ ਤਹਿਸੀਲਾਂ ਆਦਿ 'ਚ ਵੀ ਕੋਈ ਕੰਮਕਾਜ ਨਹੀਂ ਹੋਵੇਗਾ। ਡੀ. ਸੀ. ਦਫਤਰ, ਐੱਸ. ਡੀ. ਐੱਮ. ਦਫਤਰ, ਤਹਿਸੀਲ, ਉੱਪ-ਤਹਿਸੀਲ, ਆਦਿ 'ਚ ਸੁਪਰਡੈਂਟ, ਸੀਨੀਅਰ ਅਸਿਸਟੈਂਟ, ਜੂਨੀਅਰ ਅਸਿਸਟੈਂਟ ਅਤੇ ਕਲਰਕ ਰੈਂਕ ਦੇ ਕਰਮਚਾਰੀਆਂ ਸਮੇਤ ਇਨ੍ਹਾਂ ਵਿਭਾਗਾਂ ਨਾਲ ਜੁੜੇ ਕਰਮਚਾਰੀਆਂ ਵੱਲੋਂ ਕੰਮਕਾਜ ਬੰਦ ਕਰਕੇ ਸਰਕਾਰ ਦੀਆਂ ਕਰਮਚਾਰੀਆਂ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ।


shivani attri

Content Editor

Related News