ਬੁਢਾਪਾ ਪੈਨਸ਼ਨ ਕਢਵਾਉਣ ਗਈ 80 ਸਾਲਾ ਬਿਰਧ ਮਹਿਲਾ ਦਾ ਕਤਲ, ਤਿੰਨ ਗ੍ਰਿਫਤਾਰ

Wednesday, May 20, 2020 - 11:13 PM (IST)

ਬੁਢਾਪਾ ਪੈਨਸ਼ਨ ਕਢਵਾਉਣ ਗਈ 80 ਸਾਲਾ ਬਿਰਧ ਮਹਿਲਾ ਦਾ ਕਤਲ, ਤਿੰਨ ਗ੍ਰਿਫਤਾਰ

ਸੁਲਤਾਨਪੁਰ ਲੋਧੀ,(ਸੋਢੀ) : ਪੰਜਾਬ ਨੈਸ਼ਨਲ ਬੈਂਕ ਟਿੱਬਾ 'ਚੋਂ ਬੈਂਕ ਦੀ ਕਾਪੀ ਲੈ ਕੇ ਬੁਢਾਪਾ ਪੈਨਸ਼ਨ ਕਢਵਾਉਣ ਗਈ 80 ਸਾਲਾ ਮਹਿਲਾ ਮਾਤਾ ਬਾਵੀ ਪਤਨੀ ਸੋਹਣ ਵਾਸੀ ਪਿੰਡ ਕਾਲਰੂ ਦਾ ਅੱਜ ਸ਼ੱਕੀ ਹਾਲਾਤ 'ਚ ਕਤਲ ਕਰ ਦਿੱਤਾ ਗਿਆ। ਜਿਸ ਦੀ ਲਾਸ਼ ਪਿੰਡ ਕਾਲਰੂ ਨੇੜੇ ਹੀ ਮੱਕੀ ਦੇ ਖੇਤ 'ਚੋਂ ਮਿਲਣ ਨਾਲ ਦਹਿਸ਼ਤ ਫੈਲ ਗਈ । ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਇਸ ਅੰਨੇ ਕਤਲ ਕੇਸ ਦੀ ਗੁੱਥੀ ਸਿਰਫ 8 ਘੰਟੇ 'ਚ ਸੁਲਝਾ ਕੇ 3 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਡੀ. ਐਸ. ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਇੰਸਪੈਕਟਰ ਸਰਬਜੀਤ ਸਿੰਘ ਵਲੋਂ ਕੀਤੀ ਗਈ ਤੇ ਕਤਲ ਕੇਸ 'ਚ ਤਿੰਨ ਮੁਲਜ਼ਮ ਜਸਵਿੰਦਰ ਸਿੰਘ ਪੁੱਤਰ ਮੰਗਲ ਸਿੰਘ, ਗੁਰਨੂਰ ਪੁੱਤਰ ਬਲਦੇਵ ਅਤੇ ਦਲੇਰ ਸਿੰਘ ਪੁੱਤਰ ਮੀਤਾ ਵਾਸੀਆਨ ਪਿੰਡ ਕਾਲਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਸੰਬੰਧੀ ਦਲੀਪ ਰਾਮ ਪੁੱਤਰ ਸੋਹਣ ਵਾਸੀ ਕਾਲਰੂ ਨੇ ਪੁਲਿਸ ਨੂੰ ਲਿਖਾਏ ਬਿਆਨ 'ਚ ਦੱਸਿਆ ਕਿ ਬੈਂਕ ਤੋਂ ਬੁਢਾਪਾ ਪੈਨਸ਼ਨ ਲੈਣ ਗਈ ਮਾਤਾ ਵਾਪਿਸ ਘਰ ਨਹੀ ਪਰਤੀ । ਜਿਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਕਰਕੇ ਮ੍ਰਿਤਕ ਮਾਤਾ ਬਾਵੀ ਦੀ ਲਾਸ਼ ਮੱਕੀ ਦੇ ਖੇਤ 'ਚੋਂ ਬਰਾਮਦ ਕਰ ਲਈ ਹੈ, ਜਿਸ ਨੂੰ ਪੈਸੇ ਖੋਹਣ ਦੇ ਲਾਲਚ ਵਿੱਚ ਹੀ ਦੋਸ਼ੀਆਂ ਵਲੋ ਮਾਰ ਦਿੱਤਾ ਗਿਆ।


author

Deepak Kumar

Content Editor

Related News