ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਟਾਂਡਾ ''ਚ ਫੂਕੇ ਗਏ ਮੋਦੀ, ਅਮਿਤ ਸ਼ਾਹ, ਖੱਟਰ ਦੇ ਪੁਤਲੇ
Friday, Feb 23, 2024 - 05:07 PM (IST)
 
            
            ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਉੜਮੁੜ ਟਾਂਡਾ ਵਿੱਚ ਕੌਮੀ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਤੇ ਜਨਰਲ ਸਕੱਤਰ ਪ੍ਰਿਥਪਾਲ ਸਿੰਘ ਗੁਰਾਇਆ ਦੀ ਅਗਵਾਈ ਵਿੱਚ 23 ਫਰਵਰੀ ਨੂੰ ਰੋਸ ਵਜੋਂ ਕਾਲਾ ਦਿਵਸ ਮਨਾਇਆ ਗਿਆ। ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਦੇ ਪੁਤਲੇ ਸਾੜੇ ਗਏ। ਅਸੀਂ ਮੰਗ ਕੀਤੀ ਕੇ ਸ਼ੁਭਕਰਨ ਸਿੰਘ ਦੀ ਮੌਤ ਦੇ ਜਿੰਮੇਵਾਰ ਸਰਕਾਰ ਤੇ ਦੋਸ਼ੀਆਂ ਤੇ 302 ਧਾਰਾ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਤੇ ਜੋ ਵੀ ਪੰਜਾਬ ਦੀ ਹਦੂਦ ਅੰਦਰ ਆ ਕੇ ਟ੍ਰੈਕਟਰ ਤੋੜੇ ਤੇ ਕਿਸਾਨਾਂ ਨੂੰ ਜ਼ਖਮੀ ਕੀਤਾ ਦੀ ਐੱਸ ਸੀ ਜੱਜ ਦੁਆਰਾ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਤੋਂ ਹਰਿਆਣਾ ਦੇ ਅਧਿਕਾਰੀਆਂ ਖਿਲਾਫ ਐੱਫ਼ ਆਈ ਆਰ ਦਰਜ ਕਰਨ ਦੀ ਮੰਗ ਕੀਤੀ। ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਸੀ ਕਿ ਮ੍ਰਿਤਕ ਸ਼ੁਭਕਰਨ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਨੌਕਰੀ ਪੰਜਾਬ ਸਰਕਾਰ ਦੇਵੇ ਐੱਸਕੇਐੱਮ ਦੀ ਅਪੀਲ ਨੂੰ ਪੰਜਾਬ ਸਰਕਾਰ ਨੇ ਮੰਨ ਕੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਤੇ ਨੌਕਰੀ ਦੇਣ ਦਾ ਐਲਾਨ ਕੀਤਾ ਤੇ ਉਮੀਦ ਕਰਦੇ ਹਾਂ ਕੇ ਦੋਸ਼ੀਆਂ ਤੇ ਪੰਜਾਬ ਸਰਕਾਰ ਕਾਰਵਾਈ ਕਰੇਗੀ।
ਇਸ ਮੌਕੇ ਬਲਵੀਰ ਸਿੰਘ ਸੋਹੀਆਂ, ਰਾਜ ਸਿੰਘ ਵਿਰਕ ਇਕਾਈ ਪ੍ਰਧਾਨ, ਪਰਗਨ ਸਿੰਘ ਬਾਬੂ, ਚੰਦਨ ਮੂਨਕਾ, ਜੱਥੇਦਾਰ ਦਵਿੰਦਰ ਸਿੰਘ ਮੂਨਕ, ਜਸਪ੍ਰੀਤ ਟਾਂਡਾ, ਜਸਪਿੰਦਰ ਸਿੰਘ ਲਿਤਰ, ਸਤਵਿੰਦਰ ਢਡਿਆਲਾ, ਨਵਜੀਤ ਮੱਦਾ, ਰਵਿੰਦਰ ਮੂਨਕ, ਸਰਬਜੀਤ ਬੁੱਲ੍ਹੋਵਾਲ, ਅਮਰਦੀਪ ਸਿੰਘ, ਅਮਰਜੀਤ ਮੂਨਕ, ਕੁਲਵਿੰਦਰ ਮੂਨਕ, ਸੁਖਜਿੰਦਰ ਸਿੰਘ ਖੱਖ, ਮਨਸਾਹਿਬ ਸਿੰਘ ਖੱਖ, ਹਰਨੇਕ ਸਿੰਘ ਖੱਖ, ਜਗਤਾਰ ਸਿੰਘ ਖੱਖ, ਕੁਲਵੀਰ ਸਿੰਘ ਖੱਖ, ਰਾਜਿੰਦਰ ਕੌਰ ਬੱਸੀ ਜਲਾਲ, ਮੱਦੀ ਮੂਨਕਾ, ਗੁਰਦੀਪ ਸਿੰਘ ਮੋਹਕਮਗੜ੍ਹ , ਨਿਰਮਲ ਸਿੰਘ ਬਹਾਦਰਪੁਰ, ਪਰਮਜੀਤ ਮੂਨਕ, ਕੁਲਵਿੰਦਰ ਸਿੰਘ ਤਲਵੰਡੀ, ਗੁਰਮੀਤ ਜਾਜਾ, ਦਵਿੰਦਰ ਜਾਜਾ, ਵਰੁਣ ਟਾਂਡਾ ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            