ਮਾਂ ਕਾਲੀ ਮੰਦਰ ਦੁਸਹਿਰਾ ਕਮੇਟੀ ਦਾ 30ਵਾਂ ਦੁਸਹਿਰਾ ਸੰਪੰਨ

10/09/2019 11:00:44 AM

ਜਲੰਧਰ (ਸ਼ਾਸਤਰੀ)— ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਸਥਾਨਕ ਸਾਈਂ ਦਾਸ ਸਕੂਲ ਦੇ ਮੈਦਾਨ 'ਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਆਰੰਭਤਾ ਸਥਾਨਕ ਲਾਹੌਰੀਆ ਮੰਦਰ ਮਿੱਠਾ ਬਾਜ਼ਾਰ 'ਚ ਸ਼੍ਰੀ ਗਣੇਸ਼, 9 ਗ੍ਰਹਿਆਂ ਅਤੇ ਸਮੂਹ ਦੇਵੀ-ਦੇਵਤਿਆਂ ਦੀ ਪੂਜਾ ਉਪਰੰਤ ਸ੍ਰੀ ਰਾਮ ਅਤੇ ਸੰਕਟ ਮੋਚਕ ਸ੍ਰੀ ਹਨੂਮਾਨ ਜੀ ਦੀ ਪੂਜਾ ਨਾਲ ਕੀਤੀ ਗਈ। ਇਸ ਮੌਕੇ ਸੋਮ ਪ੍ਰਕਾਸ਼, ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਤਰਸੇਮ ਕਪੂਰ, ਮਾਸਟਰ ਮੋਹਨ ਲਾਲ, ਅਵਿਨਾਸ਼ ਰਾਏ ਖੰਨਾ, ਵਰਿੰਦਰ ਸ਼ਰਮਾ, ਸੰਤੋਸ਼ ਚੌਧਰੀ, ਚਰਨਜੀਤ ਚੰਨੀ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ, ਪਵਨ ਕੁਮਾਰ ਅਤੇ ਕਈ ਹੋਰ ਧਰਮ ਪ੍ਰੇਮੀਆਂ, ਧਾਰਮਕ, ਸਮਾਜਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਸਮੂਹ ਮੈਂਬਰਾਂ ਨੇ ਪੂਜਾ 'ਚ ਹਿੱਸਾ ਲਿਆ।

ਬੈਂਡ ਵਾਜਿਆਂ ਤੇ ਢੋਲ-ਤਾਸ਼ਿਆਂ ਨਾਲ ਕੱਢੀ ਸ਼ੋਭਾ ਯਾਤਰਾ
ਇਸ ਦੌਰਾਨ ਲਾਹੌਰੀਆ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ 'ਚ ਅਨੇਕਾਂ ਬੈਂਡ ਵਾਜੇ, ਢੋਲ ਤਾਸ਼ਾ ਪਾਰਟੀਆਂ ਨੇ ਹਿੱਸਾ ਲਿਆ। ਇਸ ਮੌਕੇ ਵਾਹਨ 'ਤੇ ਸਵਾਰ ਮਾਤਾ ਸੀਤਾ, ਹਨੂਮਾਨ, ਰਾਮ, ਲਕਸ਼ਮਣ, ਭਰਤ ਅਤੇ ਸ਼ਤਰੂਘਨ ਦੇ ਨਾਲ ਸੈਂਕੜੇ ਲੋਕ ਸ਼੍ਰੀ ਰਾਮ ਸੈਨਾ ਦੇ ਤੌਰ 'ਤੇ ਪੈਦਲ ਚੱਲੇ। ਸ਼ੋਭਾ ਯਾਤਰਾ ਮੰਦਰ ਕੰਪਲੈਕਸ ਤੋਂ ਸ਼ੁਰੂ ਹੋ ਕੇ ਮਿੱਠਾ ਬਾਜ਼ਾਰ, ਜੱਗੂ ਚੌਕ, ਭੈਰੋ ਬਾਜ਼ਾਰ, ਮਾਈ ਹੀਰਾਂਗੇਟ, ਸਰਕੁਲਰ ਰੋਡ, ਵਾਲਮੀਕਿ ਗੇਟ ਤੋਂ ਹੁੰਦੀ ਹੋਈ ਦੁਸਹਿਰਾ ਗਰਾਊਂਡ ਪਹੁੰਚੀ। ਸ਼ੋਭਾ ਯਾਤਰਾ ਦਾ ਰਸਤੇ 'ਚ ਜਗ੍ਹਾ-ਜਗ੍ਹਾ ਫੁੱਲਾਂ ਦੀ ਵਰਖਾ ਅਤੇ ਹੋਰ ਪ੍ਰਬੰਧਾਂ ਦੇ ਨਾਲ-ਨਾਲ ਧਾਰਮਕ, ਸਮਾਜਕ ਅਤੇ ਵਪਾਰਕ ਸੰਗਠਨਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸੇ ਲੜੀ ਤਹਿਤ ਮੂਰਤੀ ਮਾਤਾ ਤਾਰਾ ਦੇਵੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ, ਜਿਸ 'ਚ ਮੰਦਰ ਪ੍ਰਧਾਨ ਮੋਹਨ ਲਾਲ ਅਗਰਵਾਲ, ਅਭੇ ਜੋਤੀ, ਦੀਪਕ ਅਗਰਵਾਲ, ਕਮਲ ਅਗਰਵਾਲ ਅਤੇ ਹੋਰ ਮੈਂਬਰਾਂ ਵਲੋਂ ਆਪਣੀਆਂ-ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਦੁਸਹਿਰਾ ਗਰਾਊਂਡ ਵਿਚ ਕਮੇਟੀ ਵਲੋਂ ਸਜਾਏ ਗਏ ਮੰਚ 'ਤੇ ਅਨੇਕਾਂ ਧਾਰਮਕ, ਸਮਾਜਕ ਅਤੇ ਰਾਜਨੀਤਕ ਪਤਵੰਤਿਆਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਮੰਚ ਦਾ ਸੰਚਾਲਨ ਡਾ. ਪਵਿੰਦਰ ਬਜਾਜ ਨੇ ਨਿਭਾਇਆ।

PunjabKesari

ਦੁਸਹਿਰਾ ਗਰਾਊਂਡ 'ਚ ਸ਼੍ਰੀ ਰਾਮ-ਰਾਵਣ ਯੁੱਧ ਵੀ ਦਿਖਾਇਆ ਗਿਆ। ਕਮੇਟੀ ਵੱਲੋਂ ਦੁਸਹਿਰਾ ਗਰਾਊਂਡ 'ਚ ਆਧੁਨਿਕ ਲਾਈਟਿੰਗ ਅਤੇ ਧਮਾਕੇਦਾਰ ਆਤਿਸ਼ਬਾਜ਼ੀ ਦੇ ਨਾਲ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਜਾਏ ਗਏ ਸੀ। ਲੋਕਾਂ ਦੇ ਬੈਠਕ ਦੀ ਜਿੱਥੇ ਉਚਿਤ ਵਿਵਸਥਾ ਸੀ, ਉਥੇ ਹੀ ਸੁਰੱਖਿਆ ਪ੍ਰਬੰਧ ਵੀ ਬਹੁਤ ਮਜ਼ਬੂਤ ਸਨ। ਆਤਿਸ਼ਬਾਜ਼ੀ ਦਾ ਮੁਕਾਬਲਾ ਵੀ ਵੇਖਣਯੋਗ ਸੀ। ਠੀਕ ਸੂਰਜ ਡੁੱਬਣ ਤੋਂ ਬਾਅਦ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ।

PunjabKesari

ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਮਹਾਮੰਤਰੀ ਗੋਪਾਲ ਗੁਪਤਾ, ਓਮ ਦੱਤ ਜੋਸ਼ੀ, ਅਜੇ ਖੰਨਾ, ਡਾ. ਵਿਪਿਨ ਆਨੰਦ, ਰਾਜੀਵ ਵਾਲੀਆ, ਅਮਿਤ ਗਰਗ, ਭਗਤ ਮੋਹਨ ਲਾਲ, ਕੌਂਸਲਰ ਪਤੀ ਸਲਿਲ ਬਾਹਰੀ, ਧਰਮ ਪਾਲ ਅਰੋੜਾ, ਪਵਨ ਕੁਮਾਰ ਗੋਰਾ, ਦਵਿੰਦਰ ਅਗਰਵਾਲ, ਜਵਾਹਰ ਚੋਪੜਾ, ਨਰੇਸ਼ ਵਿੱਜ, ਸੁਦਰਸ਼ਨ ਨਈਅਰ, ਸੁਨੀਲ ਸਚਦੇਵਾ, ਆਰ. ਐੱਸ. ਕਾਲੜਾ, ਅਰੁਣ ਹਾਂਡਾ, ਵਿਨੋਦ ਅਗਰਵਾਲ, ਇੰਦਰਜੀਤ ਸ਼ਰਮਾ, ਰਾਜ ਕੁਮਾਰ ਸ਼ਰਮਾ, ਵਿਜੇ ਸ਼ਾਹੀ, ਵਿਨੋਦ ਗੁਪਤਾ, ਹਰਿੰਦਰ ਬੇਦੀ, ਰਾਜੇਸ਼ ਕੁਮਾਰ, ਯਸ਼ਪਾਲ ਸਫਰੀ, ਨੱਥੂ ਰਾਮ (ਪ੍ਰਧਾਨ), ਜੋਗਿੰਦਰਪਾਲ ਪਿੰਕੀ, ਸਤਿੰਦਰ ਖੰਨਾ (ਟਿੰਮੀ), ਸੁਭਾਸ਼ ਨਈਅਰ, ਰਾਜ ਕੁਮਾਰ ਵਰਮਾ, ਮਨੀਸ਼ ਜੈਨ, ਰਵੀ ਕੁਮਾਰ, ਕਿਰਪਾਲ ਸਿੰਘ ਬੂਟੀ (ਸਾਬਕਾ ਕੌਂਸਲਰ), ਆਸ਼ੂ ਗੁਪਤਾ, ਵਿਨੋਦ ਸ਼ਰਮਾ, ਨੰਦ ਪਹਿਲਵਾਨ, ਰਾਜ ਕੁਮਾਰ ਕਪੂਰ, ਧਰਮਵੀਰ ਨਈਅਰ, ਅਰੁਣ ਪੁਰੀ, ਸੰਜੀਵ ਮਦਾਨ, ਸੁਭਾਸ਼ ਅਗਰਵਾਲ, ਸਾਧੂ ਰਾਮ ਮਿੱਤਲ, ਆਲੋਕ ਸੋਂਧੀ, ਅਵਿਨਾਸ਼ ਕਪੂਰ, ਕੇਵਲ ਕ੍ਰਿਸ਼ਨ ਕਾਲੀਆ, ਇੰਦਰਜੀਤ ਤਲਵਾੜ (ਸਾਬਕਾ ਪ੍ਰਿੰਸੀਪਲ), ਵਿਜੇ ਮਹਾਜਨ, ਭਰਤ ਕਪੂਰ, ਰਵਿੰਦਰ ਸ਼ਰਮਾ (ਸਾਬਕਾ ਪ੍ਰਿੰਸੀਪਲ) ਆਦਿ ਹੋਰ ਵੀ ਕਈ ਲੋਕਾਂ ਨੇ ਆਪਣਾ ਸਹਿਯੋਗ ਦਿੱਤਾ।

PunjabKesari

ਇਸ ਮੌਕੇ ਡਾ. ਕੇ. ਐੱਸ. ਧਾਲੀਵਾਲ ਨੇ ਕਿਹਾ ਕਿ ਤ੍ਰੇਤਾਯੁੱਗ ਦੇ ਰਾਵਣ ਨੂੰ ਸਾੜਨ ਤੋਂ ਪਹਿਲਾਂ ਸਾਨੂੰ ਕਲਯੁਗੀ ਰਾਵਣਾਂ ਦੇ ਖਾਤਮੇ ਲਈ ਵੀ ਸੋਚਣਾ ਚਾਹੀਦਾ ਹੈ। ਪ੍ਰਧਾਨ ਤਰਸੇਮ ਕਪੂਰ ਦੇ ਨਿਵਾਸ ਸਥਾਨ 'ਤੇ ਸ੍ਰੀ ਰਾਮ ਪਰਿਵਾਰ ਅਤੇ ਸ੍ਰੀ ਹਨੂਮਾਨ ਸਰੂਪਾਂ ਨੂੰ ਸਜਾਇਆ ਗਿਆ, ਜਿਥੇ ਸ਼੍ਰੀ ਵਿਜੇ ਚੋਪੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਲੋਕ ਉਕਤ ਸਥਾਨ 'ਤੇ ਪਧਾਰੇ, ਜਿਨ੍ਹਾਂ ਦਾ ਤਰਸੇਮ ਕਪੂਰ ਪਰਿਵਾਰ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਮਿੱਤਲ, ਸਾਧੂ ਰਾਮ ਮਿੱਤਲ ਪਰਿਵਾਰ ਨੇ ਅਪਾਹਜ ਆਸ਼ਰਮ ਵਿਚ ਲਾਲਾ ਰਾਮ ਕਿਸ਼ੋਰ ਅਪਾਹਜ ਸੇਵਾ ਕੇਂਦਰ ਹਸਪਤਾਲ ਲਈ 31 ਹਜ਼ਾਰ ਰੁਪਏ ਭੇਟ ਕੀਤੇ।


shivani attri

Content Editor

Related News