ਬੇਲਾ ਮਾਰਗ ਦੇ ਨਾਲ ਅਸਥਾਈ ਨਾਜਾਇਜ਼ ਕਬਜ਼ੇ ਹਟਾਉਣ ਕਾਰਨ ਲੋਕਾਂ ’ਚ ਮਚੀ ਹਫੜਾ ਤਫੜੀ

03/31/2023 3:38:45 PM

ਰੂਪਨਗਰ (ਕੈਲਾਸ਼)- ਬੇਲਾ ਚੌਂਕ ਤੋਂ ਲੈ ਕੇ ਬਾਈਪਾਸ ਤਕ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬੀਤੇ ਦਿਨ ਪੀ. ਡਬਲਿਊ. ਡੀ. ਵਿਭਾਗ ਵੱਲੋਂ ਰਸਤੇ ’ਚ ਰੁਕਾਵਟ ਬਣ ਰਹੇ ਲੋਕਾਂ ਵੱਲੋਂ ਕੀਤੇ ਅਸਥਾਈ ਨਾਜਾਇਜ਼ ਕਬਜ਼ਿਆਂ ਨੂੰ ਜੇ. ਸੀ. ਬੀ. ਦੀ ਮਦਦ ਨਾਲ ਹਟਾਇਆ ਗਿਆ, ਜਿਸ ਕਾਰਨ ਕਿਸੇ ਦਾ ਖੋਖਾ ਟੁੱਟਿਆ, ਕਿਸੇ ਨੇ ਭੱਜਦੋੜ ’ਚ ਆਪਣੇ ਖੋਖੇ ਨੂੰ ਉੇਥੋ ਹਟਾਇਆ ਅਤੇ ਇਥੋ ਤਕ ਕਿ ਇਕ ਦੁਕਾਨਦਾਰ ਵੱਲੋਂ ਦੁਕਾਨ ਦੇ ਅੱਗੇ ਸੜਕ ’ਤੇ ਵਿਕਰੀ ਲਈ ਰੱਖੇ ਜਾਣ ਵਾਲੇ ਸਰੀਏ ਨੂੰ ਜੋਕਿ ਸਾਲਾਂ ਤੋਂ ਅਸਥਾਈ ਨਾਜਾਇਜ਼ ਕਬਜ਼ਿਆਂ ਦਾ ਕਾਰਨ ਬਣਿਆ ਹੋਇਆ ਸੀ ਉਹ ਵੀ ਉਨ੍ਹਾਂ ਨੇ ਚੁੱਕ ਲਿਆ।

ਜਾਣਕਾਰੀ ਅਨੁਸਾਰ ਪੀ. ਡਬਲਿਊ. ਡੀ. ਵਿਭਾਗ ਵੱਲੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬੇਲਾ ਮਾਰਗ ਦੇ ਦੋਵੇ ਪਾਸੇ ਜ਼ਮੀਨਦੋਜ਼ ਪਾਈਪਾਂ ਪਾਏ ਜਾਣ ਦਾ ਕਾਰਜ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਪਰ ਕੁਝ ਲੋਕਾਂ ਵੱਲੋਂ ਸੜਕ ਦੇ ਦੋਵੇ ਪਾਸੇ ਕੀਤ ਜਾਣ ਵਾਲੇ ਨਾਜਾਇਜ਼ ਕਬਜ਼ੇ ਜੋ ਉਨ੍ਹਾਂ ਦੇ ਕੰਮ ’ਚ ਰੁਕਾਵਟ ਬਣ ਰਹੇ ਸਨ ਉਨ੍ਹਾਂ ਨੂੰ ਅੱਜ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਹਟਾਇਆ ਗਿਆ । ਇਸ ਸਬੰਧੀ ਜਦ ਉਕਤ ਘਟਾਨ ਸਥਾਨ ਦਾ ਦੌਰਾ ਕੀਤਾ ਗਿਆ ਤਾਂ ਕੁਝ ਲੋਕਾਂ ਦੇ ਖੋਖੇ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਹਟਾਉਣ ਵੇਲੇ ਪੂਰੀ ਤਰ੍ਹਾਂ ਨੁਕਸਾਨੇ ਗਏ। ਇਸ ਤੋਂ ਇਲਾਵਾ ਰਸਤੇ ’ਚ ਜੋ ਦਰਖਤ ਖੜ੍ਹੇ ਸਨ ਉਨ੍ਹਾਂ ਨੂੰ ਵੀ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਹਟਾ ਦਿੱਤਾ ਗਿਆ ਜਿਨ੍ਹਾਂ ਲੋਕਾਂ ਨੂੰ ਇਸ ਕਾਰਵਾਈ ਦਾ ਸਮਾਂ ਰਹਿੰਦੇ ਪਤਾ ਚੱਲਿਆ ਉਨ੍ਹਾਂ ਨੇ ਆਪਣਾ ਸਾਮਾਨ ਅਤੇ ਖੋਖਿਆਂ ਦੇ ਬਚਾਅ ਲਈ ਆਪ ਹੀ ਉਨ੍ਹਾਂ ਨੂੰ ਹਟਾ ਦਿੱਤਾ।

ਇਹ ਵੀ ਪੜ੍ਹੋ : ਸ਼ਾਹਕੋਟ 'ਚ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ, ਇਕ ਦੀ ਵੱਖ ਹੋਈ ਬਾਂਹ ਤੇ ਇਕ ਦਾ ਖੁੱਲ੍ਹਿਆ ਦਿਮਾਗ

PunjabKesari

ਪਾਈਪ ਤਾਂ ਪਾਈ ਪਰ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ
ਦੂਜੇ ਪਾਸੇ ਇਹ ਵੀ ਵੇਖਣ ’ਚ ਆਇਆ ਹੈ ਕਿ ਪਾਣੀ ਦੀ ਨਿਕਾਸੀ ਲਈ ਪੀ. ਡਬਲਿਊ. ਡੀ. ਵਿਭਾਗ ਵੱਲੋਂ ਚੈਂਬਰ ਬਣਾ ਕੇ ਜੋ ਪਾਈਪਾਂ ਪਾਈਆਂ ਗਈਆਂ ਹਨ ਉਨ੍ਹਾਂ ’ਚੋਂ ਕੁਝ ਲੋਕਾਂ ਦੇ ਘਰਾਂ ’ਚ ਪਾਣੀ ਵੀ ਡਿਗ ਰਿਹਾ ਸੀ ਪਰ ਪਾਈਪ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਈਪ ਲਗਭਗ ਉਪਰ ਤਕ ਭਰ ਗਈ ਸੀ ਜਿਸ ਨੂੰ ਲੈ ਕੇ ਮੌਕੇ ’ਤੇ ਖੜ੍ਹੇ ਘਰਾਂ ਦੇ ਮਾਲਕਾਂ ਨੇ ਦੱਸਿਆ ਕਿ ਪਾਈਪ ’ਚ ਪਾਣੀ ਭਰ ਜਾਣ ਕਾਰਨ ਅਤੇ ਨਿਕਾਸੀ ਨਾ ਹੋਣ ਕਾਰਨ ਅਜੇ ਵੀ ਇਹ ਹਾਲਤ ਹੈ ਪਰ ਜਦ ਚੈਂਬਰ ਨੂੰ ਬੰਦ ਕਰ ਦਿੱਤਾ ਜਾਵੇਗਾ ਤਾਂ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਲੋਕਾਂ ਦੀ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ।

ਵਿਭਾਗ ਦੇ ਅਧਿਕਾਰੀ ਆਪਣੀ ਦੇਖ ਰੇਖ ’ਚ ਕਰਵਾ ਰਹੇ ਹਨ ਕੰਮ
ਇਹ ਵੀ ਵੇਖਣ ’ਚ ਆਇਆ ਹੈ ਕਿ ਅੱਜ ਜਿਥੇ ਵੀ ਸੀਮੈਂਟ ਮਿਕਸਚਰ ਪਾਈਪ ’ਚ ਪਾਇਆ ਜਾ ਰਿਹਾ ਸੀ ਇਸ ਦੀ ਗੁਣਵਤਾ ਦੀ ਜਾਂਚ ਲਈ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀ ਸੰਜੀਵ ਕੁਮਾਰ ਆਪਣੀ ਟੀਮ ਨਾਲ ਉਥੇ ਮੌਜੂਦ ਰਹੇ ਅਤੇ ਆਪਣੀ ਦੇਖ ਰੇਖ ’ਚ ਉਕਤ ਕਾਰਜ ਕਰਵਾ ਰਹੇ ਸਨ । ਦੂਜੇ ਪਾਸੇ ਸੜਕ ਦੇ ਨਾਲ ਜ਼ਮੀਨਦੋਜ਼ ਪਾਈਪ ਪਾਉਣ ਲਈ ਸੜਕ ਪੁਟਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੇਲਾ ਮਾਰਗ ਤੋਂ ਚੋਆਂ ਮੁੱਹਲਾ ਨੂੰ ਆਉਣ ਵਾਲੇ ਰਸਤੇ , ਬੈਂਕਾਂ ਅਤੇ ਸ਼ਾਪ ਕਮ ਫਲੈਟ ਆਦ ਲਈ ਬਣੇ ਰਸਤੇ ਨੂੰ ਵੀ ਪੁਟਿਆ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਲੰਬਾ ਘੁੰਮ ਕੇ ਆਪਣੇ ਕੰਮ ਲਈ ਜਾਣਾ ਪੈ ਰਿਹਾ ਸੀ।

ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਲਈ ਵੱਡੀ ਪਹਿਲ ਕਰਨ ਜਾ ਰਹੀ ਪੰਜਾਬ ਸਰਕਾਰ, ਸ਼ੁਰੂ ਹੋਣਗੀਆਂ ਯੋਗਸ਼ਾਲਾਵਾਂ

ਅਸਥਾਈ ਨਾਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਅਪੀਲ
ਇਸ ਸਬੰਧੀ ਜਦ ਵਿਭਾਗ ਦੇ ਅਧਿਕਾਰੀ ਸੰਜੀਵ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਲੋਕਾਂ ਨੂੰ ਅਸਥਾਈ ਨਾਜਾਇਜ਼ ਕਬਜ਼ੇ ਹਟਾਉਣ ਲਈ ਕਹਿ ਰਹੇ ਸਨ ਪਰ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਅਪੀਲ ਵੱਲ ਧਿਆਨ ਨਹੀਂ ਦਿੱਤਾ ਤਾਂ ਉਨ੍ਹਾਂ ਦੇ ਅਸਥਾਈ ਨਾਜਾਇਜ਼ ਕਬਜ਼ੇ ਜੇ. ਸੀ. ਬੀ. ਮਸ਼ੀਨ ਰਾਹੀਂ ਹਟਾਇਆ ਗਿਆ । ਉਨ੍ਹਾਂ ਦੱਸਿਆ ਕਿ ਅਜੇ ਵੀ ਕੁਝ ਫਲ ਸਬਜ਼ੀ ਵਿਕਰੇਤਾ ਸੜਕ ਦੇ ਕਿਨਾਰੇ ਆਪਣੀਆਂ ਦੁਕਾਨਾਂ ਲਾਗ ਕੇ ਬੈਠੇ ਹੋਏ ਹਨ । ਉਨ੍ਹਾਂ ਨੂੰ ਵੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪੇ ਆਪਣੀਆਂ ਦੁਕਾਨਾਂ ਉਥੋ ਹਟਾ ਲੈਣ ਤਾਂ ਜੋ ਉਨ੍ਹਾਂ ਦੇ ਕੰਮ ’ਚ ਰੁਕਾਟਵ ਨਾ ਪਵੇ। ਨਵੇਂ ਚੈਂਬਰ ਦੀ ਪਾਈਪ ’ਚ ਪਾਣੀ ਭਰਨ ਸਬੰਧੀ ਅਧਿਕਾਰੀ ਨੇ ਕਿਹਾ ਕਿ ਵਿਭਾਗ ਸਿਰਫ਼ ਪਾਈਪਾਂ ਪਾ ਰਿਹਾ ਹੈ ਪਰ ਨਿਕਾਸੀ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ।

ਇਹ ਵੀ ਪੜ੍ਹੋ : ਤਲਵਾੜਾ ਤੋਂ ਆਈ ਦੁਖ਼ਦਾਇਕ ਖ਼ਬਰ, ਪਿਓ ਨੇ ਦੋ ਧੀਆਂ 'ਤੇ ਪੈਟਰੋਲ ਪਾ ਕੇ ਲਾਈ ਅੱਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News