315 ਬੋਰ ਦੇਸੀ ਕੱਟਾ, 1 ਜ਼ਿੰਦਾ ਰੌਂਦ ਤੇ ਨਸ਼ੇ ਵਾਲੇ ਪਦਾਰਥਾਂ ਸਣੇ 3 ਵਿਅਕਤੀ ਕਾਬੂ

Wednesday, Oct 31, 2018 - 03:59 AM (IST)

315 ਬੋਰ ਦੇਸੀ ਕੱਟਾ, 1 ਜ਼ਿੰਦਾ ਰੌਂਦ ਤੇ ਨਸ਼ੇ  ਵਾਲੇ ਪਦਾਰਥਾਂ ਸਣੇ 3 ਵਿਅਕਤੀ ਕਾਬੂ

 ਰੂਪਨਗਰ,   (ਵਿਜੇ)-  ਜ਼ਿਲਾ ਪੁਲਸ ਵੱਲੋਂ ਮਾਡ਼ੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ 315 ਬੋਰ ਦੇਸੀ ਕੱਟਾ, 20 ਨਸ਼ੇ  ਵਾਲੇ ਇੰਜੈਕਸ਼ਨ, 100 ਨਸ਼ੇ  ਵਾਲੀਅਾਂ ਗੋਲੀਆਂ ਤੇ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਜਦਕਿ ਇਸ ਸਬੰਧ ’ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਅਾਂ ਸਵਪਨ ਸ਼ਰਮਾ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ   ਨਾਕਾਬੰਦੀ ਦੌਰਾਨ ਬੀਤੀ ਸ਼ਾਮ ਇਕ ਬਿਨਾਂ ਨੰਬਰੀ ਮੋਟਰਸਾਈਕਲ ’ਤੇ 2 ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ। ਇਸ ਦੌਰਾਨ  ਕੁਲਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਕਲਿਆਣਪੁਰ ਥਾਣਾ ਕੀਰਤਪੁਰ ਸਾਹਿਬ ਪਾਸੋਂ 315 ਬੋਰ ਦੇਸੀ ਕੱਟਾ, 1 ਜ਼ਿੰਦਾ ਰੌਂਦ ਅਤੇ ਹਰਦੀਪ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਵਾਰਡ ਨੰ. 13 ਸ੍ਰੀ ਅਨੰਦਪੁਰ ਸਾਹਿਬ ਪਾਸੋਂ 20  ਇੰਜੈਕਸ਼ਨ ਅਤੇ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਇਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ  ਤਹਿਤ ਥਾਣਾ ਸਿਟੀ ਰੂਪਨਗਰ ’ਚ ਮਾਮਲਾ ਦਰਜ ਕੀਤਾ ਗਿਆ ਹੈ । ਰੈਲੋਂ ਖੁਰਦ ’ਚ ਨਾਕਾਬੰਦੀ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਮਿਹਰ ਸਿੰਘ ਵਾਸੀ ਪਿੰਡ ਰਸੂਲਪੁਰ ਥਾਣਾ ਮੋਰਿੰਡਾ ਕੋਲੋਂ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ, ਜਿਸ ਸਬੰਧੀ ਗੁਰਪ੍ਰੀਤ ਸਿੰਘ  ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਿਟੀ ਰੂਪਨਗਰ ’ਚ ਮਾਮਲਾ ਦਰਜ ਕੀਤਾ ਗਿਆ।  ਸਵਪਨ ਸ਼ਰਮਾ ਨੇ ਕਿਹਾ ਕਿ  ਨਸ਼ਾ ਵੇਚਣ ਵਾਲਿਅਾਂ ਤੇ ਅਮਨ-ਕਾਨੂੰਨ ਭੰਗ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। 


Related News