ਡਰੱਗ ਸਮੱਗਲਰਾਂ ਤੋਂ ਫਡ਼ੀਅਾਂ ਲਗਜ਼ਰੀ ਗੱਡੀਅਾਂ ਦੇ ਥਾਣਿਅਾਂ ’ਚ ਲੱਗੇ ਅੰਬਾਰ

10/22/2018 5:49:06 AM

ਕਪੂਰਥਲਾ,    (ਭੂਸ਼ਣ)-  ਬੀਤੇ ਡੇਢ ਸਾਲ ਤੋਂ ਸੂਬੇ ਭਰ ’ਚ ਡਰੱਗ ਮਾਫੀਆ  ਦੇ ਖਿਲਾਫ ਸੂਬੇ ਭਰ ’ਚ ਚੱਲ ਰਹੀ ਵਿਸ਼ੇਸ਼ ਮੁਹਿੰਮ  ਦੇ ਤਹਿਤ ਵੱਡੀ ਗਿਣਤੀ ’ਚ ਡਰੱਗ ਸਮੱਗਲਰ ਸਲਾਖਾਂ  ਦੇ ਪਿੱਛੇ ਪਹੁੰਚ ਗਏ ਹਨ।  ਉਥੇ ਹੀ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਸ ਵੱਲੋਂ ਸਮੱਗਲਰਾਂ ਤੋਂ ਫਡ਼ੀਅਾਂ ਗਈਅਾਂ ਲਗਜ਼ਰੀ ਗੱਡੀਅਾਂ  ਦੇ ਕਾਰਨ ਵੱਖ-ਵੱਖ ਥਾਣਿਆਂ ਅਤੇ ਵਿੰਗਾਂ ’ਚ ਕਰੋਡ਼ਾਂ ਰੁਪਏ ਗੱਡੀਅਾਂ ਦਾ ਅੰਬਾਰ ਲੱਗ ਗਿਆ ਹੈ। ਅਜੇ ਕਿ ਬੀਤੇ 20 ਸਾਲਾਂ ਤੋਂ ਜ਼ਿਲੇ ’ਚ ਪੁਲਸ ਵੱਲੋਂ ਫਡ਼ੇ ਗਏ ਵਾਹਨਾਂ ਦੀ ਨੀਲਾਮੀ ਨਾ ਹੋਣ  ਦੇ ਕਾਰਨ ਇਨ੍ਹਾਂ ’ਚੋਂ ਜ਼ਿਅਾਦਾਤਰ ਵਾਹਨ ਕਬਾਡ਼ ਦਾ ਰੂਪ ਧਾਰਨ ਕਰ ਗਏ ਹਨ।   
ਬੀਤੇ ਡੇਢ ਸਾਲ ਤੋਂ ਜ਼ਿਲਾ ਭਰ ’ਚ ਜਿਥੇ ਡਰੱਗ ਸਮੱਗਲਰਾਂ  ਦੇ ਖਿਲਾਫ ਚੱਲ ਰਹੀ ਵੱਡੀ ਮੁਹਿੰਮ  ਕਾਰਨ ਜਿਥੇ  ਕਈ ਬਦਨਾਮ ਸਮੱਗਲਰ ਸਲਾਖਾਂ  ਦੇ ਪਿੱਛੇ ਪਹੁੰਚ ਗਏ ਹਨ।  ਉਥੇ ਹੀ ਲਗਜ਼ਰੀ ਗੱਡੀਅਾਂ ’ਚ ਡਰੱਗ ਦੀ ਸਮੱਗਲਿੰਗ  ਕਰਨ ਵਾਲੇ ਵੱਡੀ ਗਿਣਤੀ ਵਿਚ ਸਮੱਗਲਰਾਂਂ ਤੋਂ ਡਰੱਗ ਬਰਾਮਦਗੀ  ਦੇ ਨਾਲ-ਨਾਲ ਮਹਿੰਗੀਅਾਂ ਗੱਡੀਅਾਂ ਵੀ ਬਰਾਮਦ ਹੋਈਅਾਂ ਹਨ।   ਪੁਲਸ ਵੱਲੋਂ ਡਰੱਗ ਸਮੱਗਲਰਾਂ ਤੋਂ ਬਰਾਮਦ ਕਈ ਗੱਡੀਅਾਂ ਦੀ ਕੀਮਤ ਤਾਂ 10 ਤੋਂ 15 ਲੱਖ ਰੁਪਏ ਤੱਕ ਹੈ ਪਰ ਐੱਨ. ਡੀ. ਪੀ. ਐੱਸ. ਕਾਨੂੰਨ  ਦੇ ਮੁਤਾਬਕ ਨਸ਼ਾ ਬਰਾਮਦਗੀ  ਦੇ ਮਾਮਲਿਆਂ ’ਚ ਬਰਾਮਦ ਕੀਤੀਅਾਂ ਗਈਅਾਂ ਗੱਡੀਅਾਂ ਸਬੰਧਤ ਮੁਲਜ਼ਮ  ਨੂੰ ਸਜ਼ਾ ਹੋਣ ’ਤੇ ਵਾਪਸ ਨਹੀਂ ਦਿੱਤੀ ਜਾਂਦੀ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਗੱਡੀਅਾਂ ਸਰਕਾਰ ਵੱਲੋਂ ਅਟੈਚ ਕਰ ਲਈਅਾਂ ਜਾਂਦੀਅਾਂ ਹਨ,   ਜਿਸ   ਕਾਰਨ ਜ਼ਿਆਦਾਤਰ ਥਾਣਿਆਂ ’ਚ ਬਰਾਮਦ ਗੱਡੀਅਾਂ ਦਾ ਇਸ ਕਦਰ ਅੰਬਾਰ ਲੱਗ ਗਿਆ ਹੈ ਕਿ ਇਨ੍ਹਾਂ ਥਾਣਿਆਂ ’ਚ ਬਰਾਮਦ ਗੱਡੀਅਾਂ ਨੂੰ ਖਡ਼੍ਹੀ ਕਰਨ ਲਈ ਜਗ੍ਹਾ ਵੀ ਨਹੀਂ ਹੈ।  ਉਥੇ ਹੀ ਬੀਤੇ  2 ਦਹਾਕਿਅਾਂ ਤੋਂ ਜ਼ਿਲਾ ਪੁਲਸ ਵੱਲੋਂ ਫਡ਼ੀਅਾਂ ਗਈਅਾਂ ਵੱਡੀ ਗਿਣਤੀ ’ਚ ਗੱਡੀਅਾਂ ਦੀ ਨੀਲਾਮੀ ਨਾ ਹੋਣ   ਕਾਰਨ ਇਨ੍ਹਾਂ ’ਚੋਂ 80 ਫ਼ੀਸਦੀ ਗੱਡੀਅਾਂ ਕਬਾਡ਼ ਬਣ ਚੁੱਕੀਅਾਂ ਹਨ ਅਤੇ ਹੁਣ ਇਹ ਸਡ਼ਕਾਂ ’ਤੇ ਉੱਤਰਨ  ਦੇ ਲਾਇਕ ਵੀ ਨਹੀਂ ਬਚ ਸਕੀਅਾਂ।  
ਹੁਣ ਡਰੱਗ ਸਮੱਗਲਰਾਂ ਤੋਂ ਲਗਾਤਾਰ ਬਰਾਮਦ ਹੋ ਰਹੀਅਾਂ ਗੱਡੀਅਾਂ ਨਾਲ ਜ਼ਿਲਾ ਭਰ ’ਚ ਬਰਾਮਦ ਲਗਜ਼ਰੀ ਗੱਡੀਅਾਂ ਦਾ ਅੰਕਡ਼ਾ ਨਵੀਅਾਂ ਉਚਾਈਅਾਂ ਛੂ ਰਿਹਾ ਹੈ ਪਰ ਇਨ੍ਹਾਂ ਨੂੰ ਰੱਖਣਾ ਜ਼ਿਆਦਾਤਰ ਪੁਲਸ ਥਾਣਿਆਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ ।  
 


Related News