ਭਾਰਤ ਦੇ ਅਗਰਵਾਲ ਤੇ ਆਦਿਆ ਨੇ ਜਿੱਤੀ ਏਸ਼ੀਅਨ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ

Saturday, Jun 29, 2024 - 09:09 PM (IST)

ਭਾਰਤ ਦੇ ਅਗਰਵਾਲ ਤੇ ਆਦਿਆ ਨੇ ਜਿੱਤੀ ਏਸ਼ੀਅਨ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ

ਚੇਨਈ, (ਵਾਰਤਾ) ਇਸਲਾਮਾਬਾਦ 'ਚ ਸ਼ਨੀਵਾਰ ਨੂੰ ਹੋਈ 31ਵੀਂ ਏਸ਼ੀਆਈ ਜੂਨੀਅਰ ਵਿਅਕਤੀਗਤ ਸਕੁਐਸ਼ ਚੈਂਪੀਅਨਸ਼ਿਪ 'ਚ ਭਾਰਤ ਦੇ ਸ਼ਿਵੇਨ ਅਗਰਵਾਲ ਨੇ ਮੁੰਡਿਆਂ ਦੀ ਅੰਡਰ-15 ਚੈਂਪੀਅਨਸ਼ਿਪ ਅਤੇ ਆਦਿਆ ਬੁਧੀਆ ਨੇ ਕੁੜੀਆਂ ਦੀ ਅੰਡਰ-13 ਚੈਂਪੀਅਨਸ਼ਿਪ ਜਿੱਤੀ। ਦੂਜਾ ਦਰਜਾ ਪ੍ਰਾਪਤ ਅਗਰਵਾਲ ਨੇ ਫਾਈਨਲ ਵਿੱਚ ਮਲੇਸ਼ੀਆ ਦੇ ਸਿਖਰਲਾ ਦਰਜਾ ਪ੍ਰਾਪਤ ਮੁਹੰਮਦ ਰਾਜ਼ੀਕ ਨੂੰ 11-7, 8-11, 11-5, 13-11 ਨਾਲ ਹਰਾਇਆ, ਜਦਕਿ ਦੂਜਾ ਦਰਜਾ ਪ੍ਰਾਪਤ ਆਦਿਆ ਨੇ ਚੌਥਾ ਦਰਜਾ ਪ੍ਰਾਪਤ ਹਮਵਤਨ ਗੌਸ਼ਿਕਾ ਐਮ ਨੂੰ 11-5, 11-5, 11-4 ਨਾਲ ਹਰਾਇਆ। 

ਅਗਰਵਾਲ ਨੇ 2022 'ਚ ਅੰਡਰ-13 ਸੈਮੀਫਾਈਨਲ 'ਚ ਮੁਹੰਮਦ ਰਾਜ਼ੀਕ ਤੋਂ ਆਪਣੀ ਹਾਰ ਦਾ ਬਦਲਾ ਲਿਆ, ਜਦਕਿ ਆਦਿਆ ਦਾ ਤਮਗਾ ਮੁਕਾਬਲੇ ਦੇ ਅੰਡਰ-13 ਲੜਕੀਆਂ ਦੇ ਵਰਗ 'ਚ ਭਾਰਤ ਦਾ ਪਹਿਲਾ ਸੋਨ ਤਗਮਾ ਸੀ। ਭਾਰਤ ਨੇ 12 ਸਾਲਾਂ ਦੇ ਵਕਫ਼ੇ ਮਗਰੋਂ ਚੈਂਪੀਅਨਸ਼ਿਪ ਵਿੱਚ ਦੋ ਸੋਨ ਤਗ਼ਮੇ ਜਿੱਤੇ ਹਨ। 


author

Tarsem Singh

Content Editor

Related News