ਡਿਬਰੂਗੜ੍ਹ ''ਚ ਹੜ੍ਹ ਵਰਗੇ ਹਾਲਾਤ, ਕਈ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ
Saturday, Jun 29, 2024 - 09:00 PM (IST)
ਡਿਬਰੂਗੜ੍ਹ, ਤਿੰਨ ਦਿਨਾਂ ਤੋਂ ਪੈ ਰਹੇ ਜ਼ਬਰਦਸਤ ਮੀਂਹ ਕਾਰਨ ਡਿਬਰੂਗੜ੍ਹ ਵਿੱਚ ਇੰਨੀ-ਦਿਨੀਂ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕੁਝ ਇਲਾਕਿਆਂ ਵਿੱਚ ਤਾਂ ਪਾਣੀ ਇਸ ਤਰ੍ਹਾਂ ਭਰ ਗਿਆ ਹੈ, ਮੰਨੋ ਹੜ੍ਹ ਹੀ ਆ ਗਿਆ ਹੋਵੇ। ਥਾਂ-ਥਾਂ ਪਾਣੀ ਭਰ ਗਿਆ ਹੈ, ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਸੰਕਟ ਦੀ ਗੰਭੀਰਤਾ ਨੂੰ ਬਾਰੇ ਗੱਲ ਕਰਦਿਆਂ, ਸਥਾਨਕ ਨਿਵਾਸੀ ਮੁੰਨਾ ਰਾਏ ਨੇ ਖਬਰ ਏਜੰਸੀ ਨੂੰ ਦੱਸਿਆ, “ਹਰ ਪਾਸੇ ਪਾਣੀ ਭਰਿਆ ਹੋਇਆ ਹੈ ਅਤੇ ਲੋਕ ਆਪਣੇ ਰੋਜ਼ਾਨਾ ਦੇ ਕੰਮ ਵੀ ਨਹੀਂ ਕਰ ਪਾ ਰਹੇ। ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ। ਪਾਣੀ ਘਰਾਂ ਅੰਦਰ ਵੜ ਗਿਆ ਹੈ। ਹੜ੍ਹ ਨੇ ਸੀ. ਆਰ. ਪੀ. ਐੱਫ. ਕੈਂਪ ਸਣੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ, ਜੋ ਕਿ ਪਾਣੀ ਵਿੱਚ ਡੁੱਬੇ ਹੋਏ ਹਨ, ਜਿਸ ਨਾਲ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ ਹੈ। ਪੁਲਸ ਖੇਤਰ ਦੇ ਸਾਹਮਣੇ, ਸਾਰੀਆਂ ਸੜਕਾਂ ਅਤੇ ਰਾਹ ਪਾਣੀ ਵਿੱਚ ਡੁੱਬ ਗਏ ਹਨ। ਇੱਥੋਂ ਤੱਕ ਕਿ ਪੁਲੀਸ ਕੈਂਪ ਵੀ ਪਾਣੀ ਨਾਲ ਭਰ ਗਿਆ ਹੈ।
ਦੁਕਾਨਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣੀਆਂ ਪੈ ਰਹੀਆਂ ਹਨ। ਇੱਥੇ ਬਹੁਤ ਮੁਸ਼ਕਲ ਹੈ ਅਤੇ ਕਈ ਥਾਵਾਂ 'ਤੇ ਬਿਜਲੀ ਸਪਲਾਈ ਵੀ ਪਹੁੰਚ ਨਹੀਂ ਪਾ ਰਹੀ। ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਅਜਿਹੀ ਸਥਿਤੀਆਂ ਦੀ ਚਿਤਾਵਨੀ ਦਿੱਤੀ ਸੀ।