ਜਾਪਾਨ ਨੂੰ ਜੁਲਾਈ ’ਚ ਪਹਿਲੀ ਮਹਿਲਾ ਪ੍ਰੋਸੀਕਿਊਟਰ ਜਨਰਲ ਮਿਲੇਗੀ

06/29/2024 10:55:03 PM

ਟੋਕੀਓ, (ਯੂ. ਐੱਨ. ਆਈ.)- ਜਾਪਾਨ ਦੀ ਸਰਕਾਰ ਨੇ ਅਗਲੇ ਮਹੀਨੇ ਟੋਕੀਓ ਹਾਈ ਪਬਲਿਕ ਪ੍ਰੋਸੀਕਿਊਟਰ ਦੇ ਦਫਤਰ ਦੀ ਮੁੱਖ ਵਕੀਲ ਨਾਓਮੀ ਉਨੇਮੋਟੋ ਨੂੰ ਪਹਿਲੀ ਮਹਿਲਾ ਪ੍ਰੋਸੀਕਿਊਟਰ ਜਨਰਲ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ 61 ਸਾਲਾ ਉਨੇਮੋਟੋ 64 ਸਾਲਾ ਯੂਕੀਓ ਕਾਈ ਦੀ ਥਾਂ ਲੈਣਗੇ, ਜੋ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੀ ਨਿਯੁਕਤੀ 9 ਜੁਲਾਈ ਨੂੰ ਹੋਵੇਗੀ। ਉਨੇਮੋਟੋ ਨੇ 1988 ਵਿਚ ਚੁਓ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਥੋੜ੍ਹੀ ਦੇਰ ਬਾਅਦ ਇਕ ਸਰਕਾਰੀ ਵਕੀਲ ਬਣ ਗਈ।

ਵਰਨਣਯੋਗ ਹੈ ਕਿ ਸੁਪਰੀਮ ਕੋਰਟ ਜਾਪਾਨ ਵਿਚ ਕਾਨੂੰਨੀ ਪੇਸ਼ੇ ਦੀ ਇਕਲੌਤੀ ਸੰਸਥਾ ਹੈ, ਜਿਸ ਦੀ ਅਗਵਾਈ ਕਦੇ ਵੀ ਕਿਸੇ ਔਰਤ ਨੇ ਨਹੀਂ ਕੀਤੀ। ਇਸ ਤੋਂ ਪਹਿਲਾਂ ਜਾਪਾਨ ਫੈੱਡਰੇਸ਼ਨ ਆਫ ਬਾਰ ਐਸੋਸੀਏਸ਼ਨਜ਼ ਨੇ ਸ਼ੁੱਕਰਵਾਰ ਆਪਣੀ ਪਹਿਲੀ ਮਹਿਲਾ ਪ੍ਰਧਾਨ ਰੀਕੋ ਫੁਚੀਗਾਮੀ ਨੂੰ ਨਿਯੁਕਤ ਕੀਤਾ, ਜੋ ਅਪ੍ਰੈਲ ਵਿਚ ਚੁਣੀ ਗਈ ਸੀ।


Rakesh

Content Editor

Related News