ਪ੍ਰਸਾਦ, ਹਿਰਵਾਨੀ ਕੈਬ ਦੇ ਵਿਜ਼ਨ 2028 ਪ੍ਰੋਗਰਾਮ ਵਿੱਚ ਸ਼ਾਮਲ

Saturday, Jun 29, 2024 - 08:57 PM (IST)

ਪ੍ਰਸਾਦ, ਹਿਰਵਾਨੀ ਕੈਬ ਦੇ ਵਿਜ਼ਨ 2028 ਪ੍ਰੋਗਰਾਮ ਵਿੱਚ ਸ਼ਾਮਲ

ਕੋਲਕਾਤਾ, (ਭਾਸ਼ਾ) ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਅਤੇ ਸਪਿਨਰ ਨਰਿੰਦਰ ਹਿਰਵਾਨੀ ਨੂੰ ਬੰਗਾਲ ਕ੍ਰਿਕਟ ਸੰਘ (ਸੀ.ਏ.ਬੀ.) ਨੇ ਜ਼ਮੀਨੀ ਪੱਧਰ 'ਤੇ ਕ੍ਰਿਕਟ ਦੇ ਵਿਕਾਸ ਲਈ ਆਪਣੇ ਵਿਜ਼ਨ 2028 ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਹੈ।  ਪ੍ਰਸਾਦ ਸੂਬੇ ਦੇ ਤੇਜ਼ ਗੇਂਦਬਾਜ਼ਾਂ ਨੂੰ ਸਿਖਲਾਈ ਦੇਣਗੇ ਜਦਕਿ ਹਿਰਵਾਨੀ ਸਪਿਨ ਗੇਂਦਬਾਜ਼ਾਂ ਨੂੰ ਟਰਿੱਕ ਸਿਖਾਉਣਗੇ। ਭਾਰਤ ਦੇ ਸਾਬਕਾ ਬੱਲੇਬਾਜ਼ ਅਤੇ ਬੰਗਾਲ ਦੇ ਕਪਤਾਨ ਮਨੋਜ ਤਿਵਾੜੀ ਬੱਲੇਬਾਜ਼ੀ ਕੋਚ ਹੋਣਗੇ। ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਅੰਡਰ 16 ਅਤੇ ਅੰਡਰ 19 ਸ਼੍ਰੇਣੀਆਂ ਦੇ ਕ੍ਰਿਕਟਰ ਸ਼ਾਮਲ ਹੋਣਗੇ। ਪਹਿਲਾ ਪੜਾਅ ਇੱਥੇ ਐਤਵਾਰ ਤੋਂ ਸ਼ੁਰੂ ਹੋਵੇਗਾ ਅਤੇ 7 ਜੁਲਾਈ ਤੱਕ ਚੱਲੇਗਾ। 


author

Tarsem Singh

Content Editor

Related News