ਨਿੱਜੀ ਕੰਪਨੀਆਂ ਨੇ ਮਹਿੰਗੇ ਕੀਤੇ ਪਲਾਨ, BSNL ਨੇ ਲਾਂਚ ਕਰ ''ਤਾ ਸਸਤਾ ਪਲਾਨ, 249 ਰੁਪਏ ''ਚ ਮਿਲਣਗੇ ਇਹ ਫਾਇਦੇ

Saturday, Jun 29, 2024 - 07:23 PM (IST)

ਨਿੱਜੀ ਕੰਪਨੀਆਂ ਨੇ ਮਹਿੰਗੇ ਕੀਤੇ ਪਲਾਨ, BSNL ਨੇ ਲਾਂਚ ਕਰ ''ਤਾ ਸਸਤਾ ਪਲਾਨ, 249 ਰੁਪਏ ''ਚ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ- ਹਾਲ ਹੀ 'ਚ ਨਿੱਜੀ ਟੈਲੀਕਾਮ ਕੰਪਨੀਆਂ ਨੇ ਆਪਣੇ ਪਲਾਨ ਕਰੀਬ 27 ਫੀਸਦੀ ਤੱਕ ਮਹਿੰਗੇ ਕੀਤੇ ਹਨ। ਕਈ ਕੰਪਨੀਆਂ ਦੇ ਪਲਾਨ ਤਾਂ 600 ਰੁਪਏ ਤੱਕ ਮਹਿੰਗੇ ਹੋਏ ਹਨ। ਇਨ੍ਹਾਂ ਪਲਾਨ ਦੇ ਮਹਿੰਗੇ ਹੋਣ ਤੋਂ ਬਾਅਦ ਗਾਹਕਾਂ ਨੂੰ BSNL ਦੀ ਯਾਦ ਆਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ BSNL ਟ੍ਰੈਂਡ ਕਰ ਰਿਹਾ ਹੈ। 

ਇਸ ਟ੍ਰੈਂਡ ਦੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਾਣਬੁੱਝ ਕੇ BSNL ਨੂੰ ਬਰਬਾਦ ਕੀਤਾ ਹੈ ਕਿਉਂਕਿ ਨਿੱਜੀ ਕੰਪਨੀਆਂ 6ਜੀ ਦੀ ਤਿਆਰੀ ਕਰ ਰਹੀਆਂ ਹਨ ਅਤੇ BSNL ਕੋਲ ਅੱਜ 4ਜੀ ਵੀ ਨਹੀਂ ਹੈ। ਇਸੇ ਬਹਿਸ ਵਿਚਕਾਰ BSNL ਨੇ ਇਕ ਸਸਤਾ ਪਲਾਨ ਲਾਂਚ ਕੀਤਾ ਹੈ ਜੋ ਕਿ ਗਾਹਕਾਂ ਲਈ ਕੰਮ ਦਾ ਸਾਬਿਤ ਹੋ ਸਕਦਾ ਹੈ। 

 

BSNL ਰਾਜਸਥਾਨ ਨੇ ਐਕਸ 'ਤੇ ਇਕ ਪੋਸਟ ਕਰਦੇ ਹੋਏ ਨਵੇਂ ਪਲਾਨ ਬਾਰੇ ਜਾਣਕਾਰੀ ਦਿੱਤੀ ਹੈ। BSNL ਨੇ ਇਕ 249 ਰੁਪਏ ਦਾ ਪਲਾਨ ਪੇਸ਼ ਕੀਤਾ ਹੈ ਜਿਸ ਦੇ ਨਾਲ 45 ਦਿਨਾਂ ਦੀ ਮਿਆਦ ਮਿਲ ਰਹੀ ਹੈ। ਇਸ ਪਲਾਨ 'ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ ਅਤੇ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸਹੂਲਤ ਮਿਲਦੀ ਹੈ। ਨਿੱਜੀ ਕੰਪਨੀਆਂ ਕੋਲ ਇੰਨਾ ਸਸਤਾ ਕੋਈ ਪਲਾਨ ਨਹੀਂ ਹੈ। 


author

Rakesh

Content Editor

Related News