ਦਹੇਜ ਦੀ ਖਾਤਰ ਤੰਗ ਪਰੇਸ਼ਾਨ ਹੋ ਕੇ ਵਿਆਹੁਤਾ ਮਹਿਲਾ ਨੇ ਕੀਤੀ ਖੁੱਦਕੁਸ਼ੀ

06/27/2019 3:00:43 AM

ਕਪੂਰਥਲਾ ,(ਭੂਸ਼ਣ, ਜਲੋਟਾ )- ਆਪਣੇ ਪਤੀ ਵੱਲੋ ਦਹੇਜ ਦੀ ਖਾਤਰ ਤੰਗ ਪਰੇਸ਼ਾਨ ਕਰਣ ਤੋਂ ਦੁਖੀ ਇੱਕ ਵਿਆਹੁਤਾ ਮਹਿਲਾ ਨੇ ਜਹਿਰੀਲੀ ਚੀਜ਼ ਨਿਗਲ ਕੇ ਖੁੱਦਕੁਸ਼ੀ ਕਰ ਲਈ । ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਮਿਤਕ ਮਹਿਲਾ ਦੇ ਪਿਤਾ ਦੇ ਬਿਆਨਾ ਤੇ ਘਟਨਾ ਦੇ ਕਰੀਬ ਪੌਣੇ 2 ਸਾਲ ਬਾਅਦ ਮੁਲਜਮ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਮੁਲਜਮ ਪਤੀ ਦੀ ਗ੍ਰਿਫਤਾਰੀ ਨਹੀ ਹੋ ਸਕੀ ਹੈ । ਜਾਣਕਾਰੀ ਅਨੁਸਾਰ ਸੇਵਾ ਸਿੰਘ ਨੰਬਰਦਾਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਦਾਦੂਵਾਲ ਥਾਣਾ ਮਾਹਲਪੁਰ ਜਿਲਾ ਹੂਸ਼ਿਆਰਪੁਰ ਨੇ ਥਾਣਾ ਰਾਵਲਪਿੰਡੀ ਦੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੀ ਲਡ਼ਕੀ ਰਵਿੰਦਰ ਕੌਰ ਦਾ ਵਿਆਹ 27 ਅਕਤੂਬਰ 2016 ਨੂੰ ਮਨਮੋਹਨ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਭਭਿਆਨਾ ਦੇ ਨਾਲ ਹੋਇਆ ਸੀ । ਉਸ ਦੀ ਲਡ਼ਕੀ ਦਾ ਇੱਕ ਪੁੱਤਰ ਵੀ ਹੈ ਉਸ ਦੀ ਧੀ ਨੂੰ ਵਿਆਹ ਦੇ ਥੋਡ਼੍ਹੇ ਦਿਨ ਦੇ ਬਾਅਦ ਹੀ ਉਸ ਦਾ ਪਤੀ ਮਨਮੋਹਨ ਸਿੰਘ ਦਹੇਜ ਦੀ ਮੰਗ ਕਰਕੇ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ । ਜਿਸ ਸਬੰਧੀ ਉਸ ਦੀ ਲਡ਼ਕੀ ਨੇ ਉਸ ਨੂੰ ਕੋਈ ਵਾਰ ਫੋਨ ਤੇ ਦੱਸਿਆ ਵੀ ਸੀ । ਇਸ ਦੌਰਾਨ 20 ਅਕਤੂਬਰ 2017 ਨੂੰ ਉਸ ਦੇ ਦਾਮਾਦ ਮਨਮੋਹਨ ਸਿੰਘ ਨੇ ਉਸਨੂੰ ਫੋਨ ਤੇ ਦੱਸਿਆ ਕਿ ਉਸ ਦੀ ਲਡ਼ਕੀ ਰਵਿੰਦਰ ਕੌਰ ਨੇ ਗਲਤੀ ਨਾਲ ਜਹਿਰੀਲੀ ਚੀਜ ਖਾ ਲਈ ਹੈ ਜਿਸ ਨੂੰ ਲੁਧਿਆਣਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਇਲਾਜ ਦੇ ਦੌਰਾਨ 21 ਅਕਤੂਬਰ 2017 ਉਸ ਦੀ ਲਡ਼ਕੀ ਰਵਿੰਦਰ ਕੌਰ ਦੀ ਮੌਤ ਹੋ ਗਈ । ਜਿਸ ਦੌਰਾਨ ਉਸ ਨੇ ਆਪਣੇ ਦਾਮਾਦ ਦੇ ਕਹਿਣ ਮੁਤਾਬਕ ਆਪਣੀ ਲਡ਼ਕੀ ਦੀ ਮੌਤ ਸਬੰਧੀ ਪੁਲਿਸ ਨੂੰ ਜਹਿਰੀਲੀ ਚੀਜ ਖਾਣ ਨਾਲ ਹੋਈ ਮੌਤ ਸਬੰਧੀ ਬਿਆਨ ਦਿੱਤਾ ਸੀ । ਜਿਸ ਨੂੰ ਲੈ ਕੇ ਪੁਲਿਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਸੀ । ਇਸ ਦੌਰਾਨ ਉਸਨੂੰ ਬਾਅਦ ਵਿੱਚ ਪਤਾ ਲਗਿਆ ਕਿ ਉਸ ਦੀ ਲਡ਼ਕੀ ਨੂੰ ਉਸ ਦਾ ਦਾਮਾਦ ਮਨਮੋਹਨ ਸਿੰਘ ਦਹੇਜ ਲਈ ਲਗਾਤਾਰ ਤੰਗ ਪਰੇਸ਼ਾਨ ਕਰਦਾ ਸੀ । ਜਿਸ ਤੋਂ ਦੁਖੀ ਹੋ ਕੇ ਉਸ ਦੀ ਲਡ਼ਕੀ ਨੇ ਜਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਸੀ । ਥਾਣਾ ਰਾਵਲਪਿੰਡੀ ਦੇ ਐੇਸਐੇਚਓ ਇੰਸਪੈਕਟਰ ਰੇਸ਼ਮ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਤੋ ਬਾਅਦ ਮੁਲਜਮ ਪਤੀ ਮਨਮੋਹਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ।


Bharat Thapa

Content Editor

Related News