ਵਿਆਹੁਤਾ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਦੋਸ਼ ’ਚ ਪਤੀ ਵਿਰੁੱਧ ਕੇਸ ਦਰਜ

01/29/2021 5:17:00 PM

ਸੁਲਤਾਨਪੁਰ ਲੋਧੀ (ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ, ਧਮਕਾਉਣ ਅਤੇ ਦਿਮਾਗੀ ਤੌਰ ’ਤੇ ਟਾਰਚਰ ਦੇ ਮਾਮਲੇ ’ਚ ਕਥਿਤ ਮੁਲਜ਼ਮ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਇਹ ਕਾਰਵਾਈ ਪੀੜਤ ਵਿਆਹੁਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਕੀਤੀ ਹੈ। ਫ਼ਿਲਹਾਲ ਕਥਿਤ ਮੁਲਜ਼ਮ ਪਤੀ ਦੀ ਗਿ੍ਰਫ਼ਤਾਰੀ ਹੋਣੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਜਲੰਧਰ ’ਚ ਦਿੱਲੀ ਪੁਲਸ ਦੀ ਰੇਡ

ਜਾਣਕਾਰੀ ਦਿੰਦੇ ਹੋਏ ਐੱਸ. ਐੈੱਚ. ਓ. ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀਡ਼ਤਾ ਨੇ ਦੱਸਿਆ ਕਿ ਉਸ ਦਾ ਵਿਆਹ 2009 ’ਚ ਤਰੁਣ ਮਲਹੋਤਰਾ ਪੁੱਤਰ ਸੁਰਿੰਦਰ ਕੁਮਾਰ ਮਲਹੋਤਰਾ ਨਾਲ ਪੂਰੇ ਰਿਤੀ ਰਿਵਾਜ਼ ਅਨੁਸਾਰ ਹੋਇਆ ਸੀ। ਜਿਸ ’ਤੇ ਉਸਦੇ ਪੇਕਾ ਪਰਿਵਾਰ ਨੇ ਆਪਣੀ ਹੈਸੀਅਤ ਤੋ ਵੱਧ ਕੇ ਵਿਆਹ ’ਤੇ ਖਰਚ ਕੀਤਾ ਸੀ। ਵਿਆਹ ਤੋਂ ਥੋੜ੍ਹਾ ਸਮਾਂ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਅਤੇ ਵਿਤਕਰੇਬਾਜ਼ੀ ਕਰਨ ਲੱਗ ਪਿਆ ਅਤੇ ਉਸ ਨੂੰ ਦਿਮਾਗੀ ਤੌਰ ’ਤੇ ਟਾਰਚਰ ਵੀ ਕਰਨ ਲੱਗ ਪਏ। 

ਇਹ ਵੀ ਪੜ੍ਹੋ: ਚੰਡੀਗੜ੍ਹ: ‘ਲੋਹੜੀ ਬੰਪਰ’ ਨੇ ਇਸ ਬੀਬੀ ਨੂੰ ਕੀਤਾ ਮਾਲੋ-ਮਾਲ, ਰਾਤੋ-ਰਾਤ ਬਣੀ ਕਰੋੜਪਤੀ

ਇਸ ਦੇ ਨਾਲ ਹੀ ਧਮਕੀਆ ਦਿੰਦੇ ਸੀ ਕਿ ਜੇਕਰ ਤੂੰ ਹੋਰ ਦਾਜ਼ ਨਾ ਲੈ ਕੇ ਆਈ ਤਾ ਤੈਨੂੰ ਇਥੇ ਹੀ ਵੱਡ ਕੇ ਨੱਪ ਦੇਵਾਂਗੇ। ਜਿਸ ’ਤੇ ਉਹ ਕੁਝ ਸਮੇਂ ਤੋਂ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ। ਉਸ ਦੇ ਸਹੁਰਾ ਪਰਿਵਾਰ ਨੇ ਉਸ ਤੋਂ ਬਾਅਦ ਉਸ ਨੂੰ ਨਾ ਹੀ ਕਦੇ ਫੋਨ ਕੀਤਾ ਅਤੇ ਨਾ ਹੀ ਕੋਈ ਸੁੱਖ ਸੁਨੇਹਾ ਪੁੱਛਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਮਾਮਲੇ ’ਚ ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਉਕਤ ਕਥਿੱਤ ਮੁਲਜ਼ਮ ਪਤੀ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਇਸ ਪੰਜਾਬੀ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ ਵਿਚ ਹਾਸਲ ਕੀਤਾ ਵੱਡਾ ਅਹੁਦਾ


shivani attri

Content Editor

Related News