ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਹਜ਼ਾਰਾਂ ਕਿਸਾਨਾਂ ਨੇ ਟਾਂਡਾ ''ਚ ਕੀਤਾ ਹਾਈਵੇ ਜਾਮ

12/08/2020 5:00:57 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਦੌਰਾਨ ਟਾਂਡਾ ਇਲਾਕਾ ਮੁਕੰਮਲ ਬੰਦ ਰਿਹਾ। ਇਸ ਦੌਰਾਨ ਦੋਆਬਾ ਕਿਸਾਨਾਂ ਕਮੇਟੀ ਵੱਲੋ ਲੋਕ ਇਨਕਲਾਬ ਮੰਚ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਸੰਘਰਸ਼ ਕਰ ਰਹੇ ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬਿਜਲੀ ਘਰ ਚੌਂਕ ਨਜ਼ਦੀਕ ਹਾਈਵੇ ਜਾਮ ਕਰਕੇ ਸਵੇਰ ਤੋਂ ਸ਼ਾਮ 4 ਵਜੇ ਤੱਕ ਧਰਨਾ ਲਾਇਆ ਗਿਆ। ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆ, ਪ੍ਰਿਥਪਾਲ ਸਿੰਘ ਹੁਸੈਨਪੁਰ, ਅਮਰਜੀਤ ਸਿੰਘ ਕੁਰਾਲਾ ਅਤੇ ਹਰਦੀਪ ਖੁੱਡਾ ਦੀ ਅਗਵਾਈ 'ਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਦੁਕਾਨਦਾਰਾਂ ਅਤੇ ਮੁਲਾਜ਼ਮ ਵਰਗ ਦੀ ਹਾਜ਼ਿਰੀ 'ਚ ਲਾਏ ਗਏ ਇਸ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਅਤੇ ਇਨ੍ਹਾਂ ਨੂੰ ਲਿਆਉਣ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |

PunjabKesari

ਇਸ ਦੌਰਾਨ ਬੁਲਾਰਿਆਂ ਮੋਦੀ ਸਰਕਾਰ ਦੇ ਇਨ੍ਹਾਂ ਕਿਸਾਨ ਵਿਰੋਧੀ ਫ਼ੈਸਲਿਆਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਕਿਹਾ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਅੱਗੇ ਮੋਦੀ ਨੂੰ ਝੁਕਣਾ ਪਵੇਗਾ | ਇਸ ਮੌਕੇ ਜਰਨੈਲ ਸਿੰਘ ਕੁਰਾਲਾ, ਬਖਸ਼ੀਸ਼ ਸਿੰਘ, ਹਰਦੀਪ ਸਿੰਘ ਮੋਹਕਮਗੜ, ਨਿਰਮਲ ਸਿੰਘ ਲੱਕੀ, ਮਨਜੀਤ ਸਿੰਘ ਖਾਲਸਾ, ਪ੍ਰਦੀਪ ਸਿੰਘ ਮੂਨਕ, ਪ੍ਰੀਤ ਸਰਾਈ, ਮਲਕੀਤ ਸਿੰਘ ਢੱਟ, ਅਮਰਜੀਤ ਸਿੰਘ ਮੂਨਕ, ਦਿਲਬਰ ਸਿੰਘ, ਸਤਨਾਮ ਸਿੰਘ ਖੁੱਡਾ, ਸੁਰਿੰਦਰ ਪਾਲ ਸਿੰਘ, ਅਜੀਤ ਸਿੰਘ, ਤਜਿੰਦਰ ਸਿੰਘ ਢਿੱਲੋਂ, ਸਤਨਾਮ ਸਿੰਘ ਢਿੱਲੋਂ,ਗੁਰਪ੍ਰੀਤ ਸਿੰਘ ਖੁੱਡਾ, ਬਲਬੀਰ ਸਿੰਘ ਢੱਟ, ਨਵਦੀਪ ਸਿੰਘ, ਚਰਨਜੀਤ ਕੌਰ, ਮੋਦੀ ਕੁਰਾਲਾ, ਗੁਰਮਿੰਦਰ ਸਿੰਘ, ਮੀਤਾ ਝੱਜੀਪਿੰਡ, ਕਾਲਾ ਝੱਜੀਪਿੰਡ, ਸੁਖਵਿੰਦਰ ਜੀਤ ਸਿੰਘ ਬੀਰਾ, ਰਜਿੰਦਰ ਸਿੰਘ ਵੜੈਚ, ਬਲਵਿੰਦਰ ਸਿੰਘ ਕੋਟਲੀ, ਸੁਖਵਿੰਦਰ ਅਰੋੜਾ, ਨਿਰੰਕਾਰ ਸਿੰਘ, ਕਰਮਜੀਤ ਸਿੰਘ ਜਾਜਾ, ਮੰਤਰੀ ਜਾਜਾ, ਕਮਲਜੀਤ ਸਿੰਘ ਬੁੱਢੀਪਿੰਡ, ਸੰਗਤ ਸਿੰਘ ਗਿਲਜੀਆਂ, ਲਖਵਿੰਦਰ ਸਿੰਘ ਲੱਖੀ, ਅਰਵਿੰਦਰ ਸਿੰਘ ਰਸੂਲਪੁਰ, ਮਨਜੀਤ ਸਿੰਘ ਦਸੂਹਾ, ਰਵਿੰਦਰ ਪਾਲ ਸਿੰਘ ਗੋਰਾ, ਸਤਿੰਦਰ ਸਿੰਘ ਸੰਧੂ, ਆੜਤੀ ਰਾਕੇਸ਼ ਵੋਹਰਾ ਆਦਿ ਮੌਜੂਦ ਸਨ। ਇਸੇ ਤਰ੍ਹਾਂ ਅੱਡਾ ਸਰਾਂ ਵਿਖੇ ਵੀ ਦੁਕਾਨਦਾਰਾਂ ਅਤੇ ਕਿਸਾਨਾਂ ਨੇ ਟਾਂਡਾ ਹੁਸ਼ਿਆਰਪੁਰ ਰੋਡ ਤੇ ਜਾਮ ਲਗਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।|


Aarti dhillon

Content Editor

Related News