ਟਰੈਕਟਰ ਪਰੇਡ ਸਬੰਧੀ ਵਿਚਾਰਾਂ ਕਰਨ ਲਈ ਬੀ.ਕੇ.ਯੂ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ

1/19/2021 1:20:07 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ)-ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਜ਼ਿਲ੍ਹਾ ਪ੍ਰਧਾਨ ਚੌਧਰੀ ਹਰਦੇਵ ਸਿੰਘ ਧੂਤ ਦੀ ਅਗਵਾਈ 'ਚ ਹੋਈ। ਇਸ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ  ਜ਼ਿਲ੍ਹਾ ਪ੍ਰਧਾਨ ਚੌਧਰੀ ਹਰਦੇਵ ਸਿੰਘ ਧੂਤ ਨੇ  ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਨੂੰ  ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨੀ ਘੋਲ ਦੌਰਾਨ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਅਤੇ ਹੁਸ਼ਿਆਰਪੁਰ ਤੋਂ ਵੱਡੀ ਗਿਣਤੀ 'ਚ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਰਵਾਨਾ ਹੋਣਗੇ।

ਉਨ੍ਹਾਂ ਇਸ ਮੌਕੇ ਕਿਹਾ ਕਿ ਟਰੈਕਟਰ ਪਰੇਡ ਦੀ ਸਫ਼ਲਤਾ ਲਈ ਪਿੰਡ-ਪਿੰਡ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਹਾਜ਼ਰ ਯੂਨੀਅਨ ਦੇ ਆਗੂਆਂ ਅਤੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪੰਕਜ ਮਹਿਤਾ, ਜ਼ਿਲ੍ਹਾ ਜਨਰਲ ਸਕੱਤਰ ਸੁਖਪਾਲ ਸਿੰਘ ਦਿਓਲ, ਜ਼ਿਲਾ ਪ੍ਰੈੱਸ ਸਕੱਤਰ ਸ਼ਾਮ ਸੈਣੀ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਕੁਝ ਆਗੂ ਯੂਨੀਅਨ ਨੂੰ ਦੋ-ਫਾੜ ਕਰ ਕੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਪ੍ਰੰਤੂ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਧੂਤ ਦੀ ਅਗਵਾਈ 'ਚ ਯੂਨੀਅਨ ਜ਼ਿਲ੍ਹਾ ਜਥੇਬੰਦੀ ਕਿਸਾਨਾਂ ਲਈ ਸੰਘਰਸ਼ਸ਼ੀਲ ਹੈ।

ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪੰਕਜ ਮਹਿਤਾ, ਜ਼ਿਲ੍ਹਾ ਜਨਰਲ ਸਕੱਤਰ ਸੁਖਪਾਲ ਸਿੰਘ ਦਿਓਲ, ਜ਼ਿਲਾ ਪ੍ਰੈੱਸ ਸਕੱਤਰ ਸ਼ਾਮ ਸੈਣੀ ,ਬਲਾਕ ਪ੍ਰਧਾਨ ਟਾਂਡਾ ਤਾਰਾ ਸਿੰਘ ਚੌਲਾਂਗ, ਬਲਾਕ ਪ੍ਰਧਾਨ ਹੁਸ਼ਿਆਰਪੁਰ-1 ਮਨਦੀਪ ਕੁਮਾਰ ,ਬਲਾਕ ਪ੍ਰਧਾਨ ਭੂੰਗਾ ਸੂਬੇਦਾਰ ਸੁਰਿੰਦਰਪਾਲ ਸਿੰਘ ,ਬਲਾਕ ਪ੍ਰਧਾਨ ਦਸੂਹਾ ਕੁਲਵੰਤ ਸਿੰਘ ਹਲੇੜ ,ਜ਼ਿਲ੍ਹਾ ਸਲਾਹਕਾਰ ਦਲਵੀਰ ਸਿੰਘ ਬਿੱਲੂ, ਤਜਿੰਦਰ ਸਿੰਘ ਵਾਈਸ ਪ੍ਰਧਾਨ ਬਲਾਕ ਹੁਸ਼ਿਆਰਪੁਰ, ਨਵਦੀਪ ਸਿੰਘ  ਧਾਮੀ ਜਰਨਲ ਸਕੱਤਰ, ਸ਼ੀਤਲ ਸਿੰਘ ਟਾਂਡਾ, ਸਰਦੂਲ ਸਿੰਘ ਟਾਂਡਾ, ਚੌਧਰੀ ਕਮਲ ਧੂਤ ,ਪ੍ਗਟ ਸਿੰਘ  ਗੁਰਪ੍ਰੀਤ ਸਿੰਘ ,ਤਲਵਿੰਦਰ ਸਿੰਘ ਬੜੈਚ ,ਸੁਖਰਾਜ ਸਿੰਘ ,ਰਾਮਜੀ ਦਾਸ, ਮਨਪਰੀਤ ਸਿੰਘ ਰਵਿੰਦਰਪਾਲ ਸਿੰਘ ਅਤੇ  ਯੂਨੀਅਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ। 


Aarti dhillon

Content Editor Aarti dhillon