''ਮਿਸ਼ਨ ਫਤਿਹ'' : ਵੱਖ-ਵੱਖ ਸੂਬਿਆਂ ਤੋਂ ਆਏ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਿਹੈ ਜ਼ਿਲਾ ਪ੍ਰਸ਼ਾਸਨ

07/05/2020 10:52:39 PM

ਹੁਸ਼ਿਆਰਪੁਰ— 'ਮਿਸ਼ਨ ਫਤਿਹ' ਤਹਿਤ ਵੱਖ-ਵੱਖ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ। ਕੋਵਿਡ-19 ਦੇ ਚੱਲਦੇ ਲੌਕਡਾਊਨ ਦੌਰਾਨ ਵੱਖ-ਵੱਖ ਸੂਬਿਆਂ ਤੋਂ ਆਏ ਕਾਮਿਆਂ ਨੂੰ ਉਨ੍ਹਾਂ ਦੀ ਮਰਜ਼ੀ ਨਾਲ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਜਿਸ ਤਿਆਰੀ ਨਾਲ ਕੰਮ ਕੀਤਾ ਗਿਆ ਸੀ, ਉਸੇ ਤਿਆਰੀ  ਨਾਲ ਵਾਪਸ ਆਏ ਇਨ੍ਹਾਂ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲੇ ਤੋਂ 13000 ਤੋਂ ਵੱਧ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਉਨ੍ਹਾਂ ਦੀ ਮਰਜੀ ਨਾਲ ਪੂਰੀ ਸੁਵਿਧਾ ਨਾਲ ਉਨਾਂ ਦੇ ਘਰਾਂ ਤੱਕ ਮੁਫ਼ਤ ਭੇਜਿਆ ਗਿਆ ਸੀ, ਜਿਸ ਦੌਰਾਨ ਉਨਾਂ ਦੇ ਖਾਣ-ਪੀਣ ਅਤੇ ਉਨਾਂ ਲਈ ਸਪੈਸ਼ਲ ਬੱਸਾਂ ਅਤੇ ਟਰੇਨਾਂ ਦੀ ਵਿਸ਼ੇਸ਼ ਵਿਵਸਥਾ ਵੀ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਮਿਸ਼ਨ ਫਤਿਹ'  ਤਹਿਤ ਹੁਣ ਦੂਜੇ ਸੂਬਿਆਂ ਤੋਂ ਆਏ ਕਾਮਿਆਂ ਨੂੰ ਰੋਜ਼ਗਾਰ ਉਪਲਬੱਧ ਕਰਵਾਉਣ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਮਾਧਿਅਮ ਨਾਲ ਵੱਖ-ਵੱਖ ਇੰਡਸਟੀ ਅਤੇ ਵਪਾਰਿਕ ਸੰਸਥਾਵਾਂ ਵਿੱਚ ਰੋਜ਼ਗਾਰ ਦਿਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਬਿਊਰੋ ਵਲੋਂ ਹੁਣ ਤੱਕ 3200 ਦੇ ਕਰੀਬ ਕਾਮਿਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ, ਜਿਸ ਵਿਚੋਂ 2400 ਤੋਂ ਵੱਧ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਕਜਵਾਇਆ ਗਿਆ ਹੈ ਅਤੇ ਬਾਕੀ ਹੋਰਨਾਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਚੱਲ ਰਹੀ ਹੈ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜਿਨਾਂ ਕਾਮਿਆਂ ਨੂੰ ਉਨਾਂ ਦੀ ਮਰਜੀ ਅਨੁਸਾਰ ਉਨਾਂ ਦੇ ਸੂਬਿਆਂ ਵਿੱਚ ਭੇਜਿਆ ਗਿਆ ਸੀ, ਉਨਾਂ ਵਿੱਚ ਉਤਰ ਪ੍ਰਦੇਸ਼, ਬਿਹਾਰ, ਝਾਰਖੰਡ, ਉਤਰਾਖੰਡ, ਮੱਧ ਪ੍ਰਦੇਸ਼, ਜੰਮੂ ਅਤੇ ਕਮਸ਼ੀਰ ਦੇ ਲੋਕ ਮੁਖ ਸਨ। ਇਸ ਤੋਂ ਇਲਾਵਾ ਕਰਫਿਊ ਦੇ ਕਾਰਨ ਹਿਮਾਚਲ ਪ੍ਰਦੇਸ਼ ਦਾ ਬਾਰਡਰ ਸੀਲ ਹੋਣ ਦੇ ਕਾਰਨ ਮੁਕੇਰੀਆਂ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਗੁੱਜਰ ਭਾਈਚਾਰੇ ਦੇ 6 ਪਰਿਵਾਰਾਂ ਦੇ 30 ਮੈਂਬਰ ਜੋ ਇਸ ਜਗਾ 'ਤੇ ਫਸ ਗਏ ਸਨ, ਉਨਾਂ ਨੂੰ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਸੀ ਅਤੇ ਉਨਾਂ ਨੂੰ ਜਿਥੇ ਰਾਸ਼ਨ ਉਪਲਬੱਧ ਕਰਵਾਇਆ ਗਿਆ, ਉਥੇ ਇਨਾਂ ਦੇ ਪਸ਼ੂਆਂ ਨੂੰ ਵੀ ਚਾਰਾ ਮੁਹੱਈਆ ਕਰਵਾਇਆ ਗਿਆ ਸੀ।
ਡਿਪਟੀ ਕਮਿਸ਼ਨ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਉਣ ਅਤੇ ਸਮੇਂ-ਸਮੇਂ 'ਤੇ ਹੱਥ ਧੋਣ ਅਤੇ ਸੈਨੇਟਾਈਜ਼ ਕਰਨ ਵਰਗੀਆਂ ਸਾਵਧਾਨੀਆਂ ਅਪਣਾਉਣ ਬਾਰੇ ਵੀ ਦੱਸਿਆ ਜਾਂਦਾ ਰਿਹਾ ਅਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਉਨਾਂ ਕਿਹਾ ਕਿ ਹਰ ਵਿਅਕਤੀ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਦਾ ਪ੍ਰਯੋਗ ਕਰੇ ਅਤੇ 20 ਸੈਕੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਅਪਣਾਉਣ ਨੂੰ ਯਕੀਨੀ ਬਣਾਏ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ 'ਮਿਸ਼ਨ ਫਤਿਹ' ਤਹਿਤ ਜਾਗੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।


Bharat Thapa

Content Editor

Related News