ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲੇ 6 ਲੋਕਾਂ ’ਤੇ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ

04/25/2021 2:51:39 PM

ਜਲੰਧਰ (ਜ. ਬ.)–ਸਿਵਲ ਹਸਪਤਾਲ ਵਿਚ ਐੱਮ. ਐੱਲ. ਆਰ. ਕਟਵਾਉਣ ਜਾ ਰਹੇ 2 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲਹੂ-ਲੁਹਾਨ ਕਰਨ ਵਾਲੇ 6 ਮੋਟਰਸਾਈਕਲ ਸਵਾਰ ਹਮਲਾਵਰਾਂ ਅੰਕਿਤ ਪੁੱਤਰ ਸਤਪਾਲ, ਵਿਸ਼ਾਲ ਚੰਬਾ ਪੁੱਤਰ ਸਤਪਾਲ, ਡੋਗਰਾ, ਜਸਕਰਨ ਸਿੰਘ ਮੱਲ੍ਹੀ ਨਿਵਾਸੀ ਬਸਤੀ ਸ਼ੇਖ ਅਤੇ ਇਕ ਹੋਰ ਅਣਪਛਾਤੇ ਹਮਲਾਵਰ ’ਤੇ ਥਾਣਾ ਨੰਬਰ 4 ਦੀ ਪੁਲਸ ਨੇ ਗੰਭੀਰ ਧਾਰਾਵਾਂ 307, 341, 323, 324, 148, 149 ਅਤੇ 506 ਤਹਿਤ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ‘ਸੰਡੇ ਲਾਕਡਾਊਨ’ ਦੌਰਾਨ ਜਲੰਧਰ ਦੀਆਂ ਸੜਕਾਂ ’ਤੇ ਪਸਰਿਆ ਸੰਨਾਟਾ, ਬਾਜ਼ਾਰ ਰਹੇ ਮੁਕੰਮਲ ਬੰਦ

ਥਾਣਾ ਇੰਚਾਰਜ ਨੇ ਦੱਸਿਆ ਕਿ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਅਮਿਤ, ਦਲਜੀਤ ਸਿੰਘ ਸੋਨੂੰ ਪੁੱਤਰ ਬਲਬੀਰ ਸਿੰਘ ਨਿਵਾਸੀ ਬਸਤੀ ਸ਼ੇਖ, ਅਜੇ ਕੁਮਾਰ ਪੁੱਤਰ ਮਿਲਖੀ ਰਾਮ ਵਾਸੀ ਤੇਲੀਆਂ ਮੁਹੱਲਾ, ਬਸਤੀ ਸ਼ੇਖ ਅਨੁਸਾਰ ਉਨ੍ਹਾਂ ਦਾ ਥਾਣਾ ਨੰਬਰ 5 ਦੇ ਇਲਾਕੇ ਵਿਚ ਅੰਕਿਤ ਅਤੇ ਉਸ ਦੇ ਸਾਥੀਆਂ ਨਾਲ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ, ਜਿਸ ਦੀ ਪੁਰਾਣੀ ਰੰਜਿਸ਼ ਰੱਖਦਿਆਂ ਉਸ ਦੇ ਭਰਾ ’ਤੇ ਹਮਲਾ ਕਰ ਦਿੱਤਾ ਸੀ, ਜਿਸ ਨੂੰ ਇਲਾਜ ਲਈ ਉਹ ਸਿਵਲ ਹਸਪਤਾਲ ਲਿਜਾ ਰਹੇ ਸਨ। ਜਿਉਂ ਹੀ ਉਹ ਨਕੋਦਰ ਰੋਡ ਤੋਂ ਲਾਲ ਰਤਨ ਸਿਨੇਮਾ ਰੋਡ ’ਤੇ ਪਹੁੰਚੇ ਤਾਂ ਪਿੱਛਿਓਂ ਆਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਹ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ : ਆਕਸੀਜਨ ਦੀ ਕਿੱਲਤ ਦੂਰ ਕਰਨ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਇਸ ਕੰਪਨੀ ਨੂੰ ਲਿਖੀ ਚਿੱਠੀ

ਹਿੰਸਕ ਟਕਰਾਅ ਦੌਰਾਨ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ, ਜਿਸ ਦੀ ਜਾਂਚ ਦੌਰਾਨ ਲਾਲ ਰਤਨ ਸਿਨੇਮਾ ਰੋਡ ’ਤੇ ਪਹੁੰਚੇ ਤਾਂ ਉਥੇ ਉਕਤ ਤਿੰਨੋਂ ਨੌਜਵਾਨ ਜ਼ਖ਼ਮੀ ਹਾਲਤ ਵਿਚ ਸਨ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਸ ਨੇ ਜਾਂਚ ਤੋਂ ਬਾਅਦ 6 ਮੋਟਰਸਾਈਕਲ ਸਵਾਰ ਹਮਲਾਵਰਾਂ ’ਤੇ ਕੇਸ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ : ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News