''ਬੁੱਢਾ ਲੱਗਦਾ'' ਕਹਿਣ ''ਤੇ ਗੁਆਂਢੀਆਂ ਨਾਲ ਵਿਵਾਦ, 4 ਜ਼ਖਮੀ

Tuesday, Jan 28, 2020 - 02:18 PM (IST)

''ਬੁੱਢਾ ਲੱਗਦਾ'' ਕਹਿਣ ''ਤੇ ਗੁਆਂਢੀਆਂ ਨਾਲ ਵਿਵਾਦ, 4 ਜ਼ਖਮੀ

ਜਲੰਧਰ (ਸ਼ੋਰੀ)— ਨੇੜੇ ਦੇ ਪਿੰਡ ਕਾਨਪੁਰ 'ਚ ਬੁੱਢਾ ਲੱਗਦਾ ਕਹਿਣ 'ਤੇ ਇਕ ਵਿਅਕਤੀ ਦਾ ਗੁਆਂਢੀਆਂ ਨਾਲ ਵਿਵਾਦ ਹੋ ਗਿਆ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ, ਜਿਸ ਨਾਲ ਦੋਵਾਂ ਧਿਰਾਂ ਦੀਆਂ ਦੋ ਔਰਤਾਂ ਸਣੇ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਹਿਲੀ ਧਿਰ ਦੇ ਜ਼ਖਮੀ ਗੁਰਦੀਪ ਸਿੰਘ ਪੁੱਤਰ ਗੁਰਮੀਤ ਿਸੰਘ ਨੇ ਦੱਸਿਆ ਕਿ ਉਸ ਦੀ ਦਾੜੀ ਵੱਡੀ ਹੋਣ ਕਾਰਨ ਉਸ ਦੀ ਪਤਨੀ ਨੇ ਉਸ ਨੂੰ ਦਾੜੀ ਕਟਵਾਉਣ ਨੂੰ ਲੈ ਕੇ ਤਾਅਨਾ ਮਾਰਿਆ ਕਿ ਉਹ ਬੁੱਢਾ ਲੱਗਦਾ ਹੈ।

ਇਹ ਗੱਲ ਗੁਆਂਢੀ ਰਮਨ ਕੁਮਾਰ ਨੇ ਸੁਣੀ ਤਾਂ ਉਹ ਸਮਝਿਆ ਕਿ ਉਸ ਨੂੰ ਤਾਅਨਾ ਮਾਰਿਆ ਗਿਆ ਹੈ। ਇਹ ਗੱਲ ਉਸ ਨੇ ਆਪਣੀ ਪਤਨੀ ਨੂੰ ਦੱਸੀ ਤਾਂ ਪਤਨੀ ਨੇ ਉਸ ਦੀ ਪਤਨੀ ਨਾਲ ਵਿਵਾਦ ਕੀਤਾ ਅਤੇ ਬਾਅਦ 'ਚ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਉਸ 'ਤੇ ਅਤੇ ਉਸ ਦੇ ਸਾਲੇ ਸੋਮ ਪ੍ਰਕਾਸ਼ ਵਾਸੀ ਪਿੰਡ ਰਾਏਪੁਰ 'ਤੇ ਹਮਲਾ ਕਰ ਦਿੱਤਾ। ਉਥੇ ਦੂਜੀ ਧਿਰ 'ਚ ਜਏਸ਼ਠਾ ਪੁੱਤਰੀ ਤੇਜਪਾਲ ਅਤੇ ਉਸ ਦੀ ਮੰਮੀ ਹਸਨਾ ਬੇਰੀ ਜ਼ਖਮੀ ਹੋਏ ਹਨ, ਉਨ੍ਹਾਂ ਦਾ ਦੋਸ਼ ਹੈ ਕਿ ਪਹਿਲੀ ਧਿਰ ਦੇ ਲੋਕਾਂ ਨੇ ਬਿਨਾਂ ਮਤਲਬ ਉਨ੍ਹਾਂ ਨਾਲ ਵਿਵਾਦ ਕੀਤਾ ਅਤੇ ਦੁੱਧ ਵਾਲੇ ਡੋਲੂ ਉਸ ਦੇ ਸਿਰ 'ਤੇ ਮਾਰੇ। ਮਾਮਲੇ ਦੀ ਜਾਂਚ ਪੁਲਸ ਵੱਲੋਂ ਜਾਰੀ ਸੀ।


author

shivani attri

Content Editor

Related News