ਸੀਵਰੇਜ ਬਲਾਕ ਹੋਣ ਕਾਰਨ ਗਲੀਆਂ ''ਚ ਫੈਲਿਆ ਗੰਦਾ ਪਾਣੀ, ਬਦਬੂ ਕਾਰਨ ਲੋਕ ਪ੍ਰੇਸ਼ਾਨ

10/10/2023 3:23:38 PM

ਜਲੰਧਰ (ਸੁਨੀਲ) : ਨਾਰਥ ਵਿਧਾਨਸਭਾ ਖੇਤਰ ’ਚ ਵਾਰਡ ਨੰ. 58 ਅਧੀਨ ਆਉਂਦੇ ਅਰਜੁਨ ਨਗਰ ’ਚ ਸੀਵਰੇਜ ਵਿਵਸਥਾ ਇਸ ਕਦਰ ਚਰਮਰਾ ਗਈ ਹੈ ਕਿ ਸਥਾਨਕ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਅਰਜੁਨ ਨਗਰ ’ਚ ਸੀਵਰੇਜ ਬਲਾਕ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਅਤੇ ਗਲੀਆਂ ’ਚ ਫੈਲ ਚੁੱਕਾ ਹੈ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ।

ਵਾਰਡ ਵਾਸੀਆਂ ਨੂੰ ਹੁਣ ਇਹ ਡਰ ਸਤਾ ਰਿਹਾ ਹੈ ਕਿ ਕਿੱਤੇ ਕੋਈ ਵੱਡੀ ਬੀਮਾਰੀ ਇਲਾਕੇ ’ਚ ਪੈਰ ਨਾ ਪਸਾਰ ਲਵੇ। ਅਰਜੁਨ ਨਗਰ ਨਿਵਾਸੀ ਜਲਦ ਹੀ ਮੀਟਿੰਗ ਕਰਕੇ ਨਗਰ ਨਿਗਮ, ਵਿਧਾਇਕ ਦੇ ਖਿਲਾਫ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਪਹਿਲਾਂ ਤੋਂ ਸੀਵਰੇਜ ਬਲਾਕ ਹੈ ਅਤੇ ਇਸ ਬਾਰੇ ਨਗਰ ਨਿਗਮ ਅਧਿਕਾਰੀ, ਸਾਬਕਾ ਕੌਂਸਲਰ ਰਾਜਵਿੰਦਰ ਸਿੰਘ ਰਾਜਾ ਅਤੇ ਨਾਰਥ ਵਿਧਾਨਸਭਾ ਖੇਤਰ ਦੇ ਵਿਧਾਇਕ ਬਾਵਾ ਹੈਨਰੀ ਨੂੰ ਇਸ ਸਬੰਧ ’ਚ ਦੱਸਿਆ ਜਾ ਚੁੱਕਾ ਸੀ ਪਰ ਅਜੇ ਤੱਕ ਵੀ ਇਸ ਬਾਰੇ ਕਿਸੇ ਨੇ ਕੋਈ ਸਾਰ ਨਹੀਂ ਲਈ।

ਇਹ ਵੀ ਪੜ੍ਹੋ : ਵੱਡੀ ਪਲਾਨਿੰਗ ਦੀ ਰੌਂਅ 'ਚ ਚੀਨ, ਪੰਜਾਬ ਦੇ ਉਦਯੋਗਾਂ ਲਈ ਖ਼ਤਰੇ ਦੀ ਘੰਟੀ

ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੱਗੇ ਇਕੱਠਾ ਹੋ ਗਿਆ ਹੈ, ਜਿਸ ਕਾਰਨ ਮਛੱਰ ਅਤੇ ਮੱਖੀਆਂ ਪੈਦਾ ਹੋ ਰਹੀਆਂ ਹਨ। ਇਕੱਠੇ ਹੋਏ ਗੰਦੇ ਪਾਣੀ ਕਾਰਨ ਲੋਕਾਂ ਦਾ ਘਰ ’ਚ ਰਹਿਣਾ ਮੁਸ਼ਕਿਲ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਕਿਤੇ ਨਗਰ ਨਿਗਮ ਕਿਸੇ ਵੱਡੀ ਬੀਮਾਰੀ ਦੇ ਆਉਣ ਦਾ ਇੰਤਜ਼ਾਰ ਤਾਂ ਨਹੀਂ ਕਰ ਰਿਹਾ ਹੈ। ਸੀਵਰੇਜ ਦੇ ਗੰਦੇ ਪਾਣੀ ਕਾਰਨ ਜਿੱਥੇ ਔਰਤਾਂ ਅਤੇ ਬਜ਼ੁਰਗ ਸ਼ਾਮ ਦੇ ਸਮੇਂ ਸੈਰ ਕਰਨ ਦੇ ਲਈ ਨਹੀਂ ਜਾ ਰਹੇ ਹਨ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਇਸ ਮੌਕੇ ’ਤੇ ਵਾਰਡ ਨੰ. 58 ਦੇ ਨਿਵਾਸੀ ਅਵਤਾਰ ਸਿੰਘ, ਪ੍ਰੇਮ ਸਿੰਘ, ਵਿਸ਼ਾਲ, ਰਾਕੇਸ਼, ਅਮਿਤ, ਕਮਲ ਆਦਿ ਨੇ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਸੀਵਰੇਜ ਵਿਵਸਥਾ ਠੀਕ ਕਰਨ ਦੀ ਗੁਹਾਰ ਲਗਾਈ ਹੈ ਤਾਂ ਕਿ ਉਹ ਕਿਸੇ ਵੱਡੀ ਬੀਮਾਰੀ ਤੋਂ ਬਚ ਸਕਣ। ਇਸ ਸਬੰਧ ’ਚ ਜਦੋਂ ਕਾਂਗਰਸ ਦੇ ਸਾਬਕਾ ਕੌਂਸਲਰ ਰਾਜਵਿੰਦਰ ਸਿੰਘ ਰਾਜਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਵੀ ਚੁੱਕਣਾ ਉਚਿੱਤ ਨਹੀਂ ਸਮਝਿਆ।

ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News