ਕੋਟਪਾ ਐਕਟ ਤਹਿਤ 9 ਵਿਅਕਤੀਆਂ ਦੇ ਕੱਟੇ ਚਾਲਾਨ

01/29/2020 2:40:47 PM

ਫਗਵਾੜਾ (ਹਰਜੋਤ)— ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ ਬੀਤੇ ਦਿਨ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਦੀ ਅਗਵਾਈ 'ਚ 9 ਵਿਅਕਤੀਆਂ ਦੇ ਚਾਲਾਨ ਕੱਟੇ ਗਏ। ਸਿਹਤ ਵਿਭਾਗ ਦੀ ਟੀਮ ਵੱਲੋਂ ਸਥਾਨਕ ਰੇਲਵੇ ਸਟੇਸ਼ਨ, ਬੱਸ ਸਟੈਂਡ, ਖੇੜਾ ਰੋਡ ਵਿਖੇ ਕੋਟਪਾ ਐਕਟ ਤਹਿਤ ਚੈਕਿੰਗ ਮੁਹਿੰਮ ਚਲਾਈ ਗਈ, ਜਿਸ 'ਚ ਕੋਟਪਾ ਐਕਟ ਦੀ ਉਲੰਘਣਾ ਕਰਨ 'ਤੇ ਹੈਲਥ ਇੰਸਪੈਕਟਰ ਬਲਿਹਾਰ ਚੰਦ, ਲਖਵਿੰਦਰ ਸਿੰਘ, ਮਨਜਿੰਦਰ ਕੁਮਾਰ, ਮਨਦੀਪ ਸਿੰਘ, ਗੁਰਦੇਵ ਸਿੰਘ ਐੱਮ. ਪੀ. ਐੱਚ. ਡਬਲਯੂ. ਵੱਲੋਂ 9 ਚਲਾਨ ਕੱਟੇ ਗਏ ਅਤੇ 25 ਦੇ ਕਰੀਬ ਵਿਅਕਤੀਆਂ ਨੂੰ ਤਾੜਨਾ ਕਰ ਕੇ ਛੱਡਿਆ ਗਿਆ। ਸਿਗਰਟ ਵਿਕਰੇਤਾਵਾਂ ਨੂੰ ਸਿਗਰਟ ਦੀ ਮਸ਼ਹੂਰੀ ਕਰਨ ਸਬੰਧੀ ਰੋਕਿਆ। ਸੰਧੂ ਨੇ ਆਖਿਆ ਕਿ ਧਾਰਾ 6 (ਏ) ਦੇ ਤਹਿਤ 18 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਨੂੰ ਤੰਬਾਕੂਨੋਸ਼ੀ ਕਰਨ ਤੇ ਵੇਚਣ ਦੀ ਸਖਤ ਮਨਾਹੀ ਹੈ।


shivani attri

Content Editor

Related News