ਗੈਂਬਲਿੰਗ ਐਕਟ ਦੇ ਤਹਿਤ 2 ਵੱਖ-ਵੱਖ ਮਾਮਲਿਆਂ ’ਚ 3 ਗ੍ਰਿਫ਼ਤਾਰ
Saturday, May 25, 2024 - 12:44 PM (IST)
ਹੁਸ਼ਿਆਰਪੁਰ (ਰਾਕੇਸ਼)- ਥਾਣਾ ਸਿਟੀ ਪੁਲਸ ਨੇ ਗੈਂਬਲਿੰਗ ਐਕਟ ਦੇ ਤਹਿਤ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਸਿਪਾਹੀ ਦੀਪਕ ਕੁਮਾਰ ਸਾਥੀ ਕਰਮਚਾਰੀਆਂ ਦੇ ਨਾਲ ਪ੍ਰਾਈਵੇਟ ਸਵਾਰੀ ’ਤੇ ਗਸ਼ਤ ਤੇ ਚੈਕਿੰਗ ਦੇ ਦੌਰਾਨ ਘੰਟਾਘਰ ਚੌਂਕ ’ਤੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਜੇ ਸ਼ਰਮਾ ਪੁੱਤਰ ਸ਼ੰਕਰ ਦਾਸ ਸ਼ਰਮਾ ਨਿਵਾਸੀ ਮਕਾਨ ਨੰਬਰ 645 ਮੁਹੱਲਾ ਸ਼ੀਤਲਾ ਮੰਦਰ ਥਾਣਾ ਸਿਟੀ ਸੁਰਾਜਾਂ ਚੌਕ ’ਚ ਦੜੇ ਸੱਟੇ ਦਾ ਸ਼ਰੇਆਮ ਧੰਧਾ ਕਰਦਾ ਹੈ। ਜੇਕਰ ਹੁਣ ਰੇਡ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਪੱਕੀ ਹੋਣ ’ਤੇ ਮੁੱਖ ਸਿਪਾਹੀ ਦੀਪਕ ਕੁਮਾਰ ਦੱਸੇ ਹੋਏ ਸਥਾਨ ’ਤੇ ਪਹੁੰਚੇ ਤਾਂ ਉਥੋਂ ਇਕ ਵਿਅਕਤੀ ਨੂੰ ਕਾਬੂ ਕਰ ਨਾਮ ਪਤਾ ਪੁੱਛਣ ’ਤੇ ਆਪਣਾ ਨਾਮ ਅਜੇ ਸ਼ਰਮਾ ਪੁੱਤਰ ਸ਼ੰਕਰ ਦਾਸ ਸ਼ਰਮਾ ਦੱਸਿਆ। ਤਲਾਸ਼ੀ ਲੈਣ ’ਤੇ ਉਸ ਦੇ ਹੱਥ ’ਚ 9040 ਰੁਪਏ ਦੇ ਨੋਟ ਬਰਾਮਦ ਹੋਏ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ
ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਥਾਣਾ ਸਿਟੀ ਪੁਲਸ ਨੇ ਗੈਂਬਲਿੰਗ ਐਕਟ ਦੇ ਤਹਿਤ 2 ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਤੇਜਿੰਦਰ ਕੌਰ ਸਾਥੀ ਕਰਮਚਾਰੀਆਂ ਦੇ ਨਾਲ ਪ੍ਰਾਈਵੇਟ ਸਵਾਰੀ ’ਤੇ ਚੈਕਿੰਗ ਦੌਰਾਨ ਕਮੇਟੀ ਬਾਜ਼ਾਰ ’ਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੰਜੀਵ ਕੁਮਾਰ ਉਰਫ਼ ਬੇਰੀ ਪੁੱਤਰ ਕ੍ਰਿਸ਼ਣ ਕੁਮਾਰ ਬੇਰੀ ਨਿਵਾਸੀ ਮੁਹੱਲਾ ਸ਼ੀਤਲਾ ਮੰਦਰ ਥਾਮਾ ਸਿਟੀ ਅਤੇ ਆਕਾਸ਼ਦੀਪ ਉਰਫ਼ ਮਿੱਕੀ ਪੁੱਤਰ ਜੋਗਿੰਦਰ ਪਾਲ ਨਿਵਾਸੀ ਮੁਹੱਲਾ ਬਸੰਤ ਨਗਰ ਕਮੇਟੀ ਬਾਜ਼ਾਰ ’ਚ ਦੜੇ ਸੱਟੇ ਦਾ ਸਰੇਆਮ ਧੰਧਾ ਕਰਦੇ ਹਨ। ਸੂਚਨਾ ਪੱਕੀ ਹੋਣ ’ਤੇ ਏ. ਐੱਸ. ਆਈ. ਸਾਥੀ ਕਰਮਚਾਰੀਆਂ ਦੇ ਨਾਲ ਮੌਕੇ ’ਤੇ ਪਹੁੰਚੀ ਅਤੇ ਵਿਅਕਤੀ ਨੂੰ ਕਾਬੂ ਦਾ ਨਾਮ ਪਤਾ ਪੁੱਛਣ ’ਤੇ ਆਪਣਾ ਨਾਮ ਸੰਜੀਵ ਕੁਮਾਰ ਉਰਫ ਗੇਰੀ ਅਤੇ ਦੂਜੇ ਨੇ ਆਪਣਾ ਆਕਾਸ਼ਦੀਪ ਉਰਫ ਮਿੱਕੀ ਦੱਸਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕੋਲੋਂ 24041 ਰੁਪਏ ਬਰਾਮਦ ਹੋਏ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਲੋਕ ਸਭਾ ਹਲਕਾ ਸੰਗਰੂਰ ਸੀਟ 'ਤੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੇ 5 ਸਾਲ ਦਾ ਇਤਿਹਾਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8