ਜ਼ਿਲੇ ’ਚ ਡੇਂਗੂ ਦਾ ਪ੍ਰਕੋਪ ਜਾਰੀ, ਹੁਣ ਤੱਕ ਡੇਂਗੂ ਦੇ 350 ਤੋਂ ਵੱਧ ਮਾਮਲੇ ਆਏ ਸਾਹਮਣੇ

10/29/2023 12:57:15 PM

ਨਵਾਂਸ਼ਹਿਰ (ਤ੍ਰਿਪਾਠੀ) - ਜ਼ਿਲ੍ਹੇ ਭਰ ’ਚ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਸਾਲ ਹੁਣ ਤੱਕ ਡੇਂਗੂ ਦੇ 350 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਰਫ ਅਕਤੂਬਰ ਮਹੀਨੇ ਵਿਚ ਡੇਂਗੂ ਦੇ 130 ਮਾਮਲੇ ਸਾਹਮਣੇ ਆਏ ਹਨ। ਡੇਂਗੂ ਦਾ ਕਹਿਰ ਸਿਰਫ਼ ਨਵਾਂਸ਼ਹਿਰ ’ਚ ਹੀ ਨਹੀਂ ਸਗੋਂ ਜ਼ਿਲੇ ਦੇ ਹੋਰਨਾਂ ਕਸਬਿਆਂ ਅਤੇ ਪਿੰਡਾਂ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਹੁਣ ਤੱਕ ਕੁੱਲ 330 ਮਾਮਲੇ ਸਾਹਮਣੇ ਆਏ ਸਨ। ਇਸ ਸਾਲ ਡੇਂਗੂ ਦਾ ਪ੍ਰਕੋਪ ਜੂਨ ਮਹੀਨੇ ’ਚ ਹੀ ਸਾਹਮਣੇ ਆਇਆ ਸੀ, ਜਿਸਦਾ ਕਾਰਨ ਇਸ ਸਾਲ ਗਰਮੀ ਦੀ ਲਹਿਰ ਦਾ ਨਾ ਹੋਣਾ ਦੱਸਿਆ ਜਾ ਰਿਹਾ ਹੈ। ਜ਼ਿਲੇ ’ਚ ਡੇਂਗੂ ਕਾਰਨ ਇਕ ਮੌਤ ਵੀ ਹੋਈ ਹੈ।

ਚਲਾਨ ਨਾ ਕਰਨਾ ਡੇਂਗੂ ਦੇ ਲਾਰਵੇ ’ਚ ਵਾਧੇ ਦਾ ਕਾਰਨ
ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਡੇਂਗੂ ਦੀ ਰੋਕਥਾਮ ਲਈ ਨਾ ਸਿਰਫ਼ ਸ਼ੁੱਕਰਵਾਰ ਨੂੰ ਡਰਾਈ-ਡੇ ਮੁਹਿੰਮ ਚਲਾਈ ਜਾ ਰਹੀ ਹੈ, ਸਗੋਂ ਵੱਖ-ਵੱਖ ਸਿਹਤ ਟੀਮਾਂ ਡੇਂਗੂ ਦੇ ਲਾਰਵੇ ਦਾ ਪਤਾ ਲਗਾ ਕੇ ਮੌਕੇ ’ਤੇ ਹੀ ਖ਼ਤਮ ਕਰ ਰਹੀਆਂ ਹਨ, ਜਿਸਦੇ ਬਾਵਜੂਦ ਡੇਂਗੂ ਦਾ ਪ੍ਰਕੋਪ ਪਿਛਲੇ ਸਾਲ ਦੇ ਮੁਕਾਬਲੇ ਵੱਧਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਇਕੋ ਥਾਂ ’ਤੇ ਡੇਂਗੂ ਦਾ ਲਾਰਵਾ ਇਕ ਵਾਰ ਮਿਲਣ ’ਤੇ ਚਿਤਾਵਨੀ ਜਾਰੀ ਕੀਤੀ ਜਾਂਦੀ ਸੀ ਅਤੇ ਦੁਬਾਰਾ ਲਾਰਵਾ ਮਿਲਣ ’ਤੇ ਵਿੱਤੀ ਚਲਾਨ ਕੱਟੇ ਜਾਂਦੇ ਸਨ, ਪਰ ਇਸ ਵਾਰ ਅਜਿਹੀ ਸਖ਼ਤੀ ਦੀ ਘਾਟ ਨਜ਼ਰ ਆ ਰਹੀ ਹੈ, ਜਿਸ ਕਾਰਨ ਇਹ ਗਿਣਤੀ ਵੱਧ ਹੈ ਅਤੇ ਡੇਂਗੂ ਦੇ ਮਰੀਜ਼ ਪਹਿਲਾਂ ਨਾਲੋਂ ਵਧੇ ਹਨ। ਇਸੇ ਤਰ੍ਹਾਂ ਫੌਗਿੰਗ ਦੀ ਰਫ਼ਤਾਰ ਵੀ ਘੱਟ ਹੈ। ਨਗਰ ਕੌਂਸਲ ਦੇ ਨੁਮਾਇੰਦੇ ਫੌਗਿੰਗ ਨਹੀਂ ਕਰਵਾ ਰਹੇ ਜਿਸ ਕਾਰਨ ਡੇਂਗੂ ਦਾ ਮੱਛਰ ਪੈਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ- ਵਿਧਵਾ ਮਾਂ ਨੇ ਬੈਂਕ 'ਚੋਂ ਕਰਜ਼ਾ ਚੁੱਕ 8 ਦਿਨ ਪਹਿਲਾਂ ਵਿਦੇਸ਼ ਭੇਜਿਆ ਸੀ ਪੁੱਤ, ਬ੍ਰੇਨ ਅਟੈਕ ਕਾਰਨ ਮੌਤ

ਤਾਪਮਾਨ ਘੱਟ ਹੋਣ ਕਾਰਨ ਘੱਟ ਜਾਵੇਗੀ ਮੱਛਰਾਂ ਦੀ ਪੈਦਾਇਸ਼
ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਡੇਂਗੂ ਰੋਕਥਾਮ ਮੁਹਿੰਮ ਤਹਿਤ ਨਾ ਸਿਰਫ਼ ਜ਼ਿਲਾ ਸਿਹਤ ਵਿਭਾਗ ਵੱਲੋਂ ਡੇਂਗੂ ਦੇ ਮੱਛਰਾਂ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਸਗੋਂ ਸਿਹਤ ਟੀਮਾਂ ਵੱਲੋਂ ਵੱਖ-ਵੱਖ ਮੁਹੱਲਿਆਂ ’ਚ ਡੇਂਗੂ ਦੀ ਰੋਕਥਾਮ ਲਈ ਲਾਰਵੇ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਹਰ ਹਫ਼ਤੇ ਆਪਣੇ ਘਰਾਂ ਅਤੇ ਘਰਾਂ ਦੀਆਂ ਸੰਭਾਵਿਤ ਥਾਵਾਂ ਦੀ ਸਫ਼ਾਈ ਕਰਨ, ਜਿੱਥੇ ਪਾਣੀ ਖਡ਼੍ਹਾ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਫਰਿੱਜਾਂ ਦੀਆਂ ਟਰੇਆਂ, ਕੰਟੇਨਰ, ਗਮਲੇ, ਛੱਤਾਂ ’ਤੇ ਪਿਆ ਕਬਾਡ਼ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਕ ਹਫ਼ਤੇ ’ਚ ਆਂਡਿਆਂ ਤੋਂ ਪੈਦਾ ਹੋਣ ਵਾਲੇ ਮੱਛਰਾਂ ਦੀ ਪੈਦਾਇਸ਼ ਦਰ ਨੂੰ ਤੋਡ਼ਨ ਦਾ ਇੱਕੋ ਇਕ ਤਰੀਕਾ ਹੈ ਕਿ ਅਸੀਂ ਆਪਣੇ ਘਰਾਂ ਅਤੇ ਸ਼ੈੱਡਾਂ ਦੇ ਆਲੇ-ਦੁਆਲੇ ਪਾਣੀ ਖਡ਼੍ਹਾ ਨਾ ਹੋਣ ਦੇਈਏ।

ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਪੁਲਸ ਨੇ ਗ੍ਰਿਫ਼ਤਾਰ ਕੀਤੇ ਕੁੜੀਆਂ ਤੇ ਮੁੰਡੇ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Gurminder Singh

Content Editor

Related News