ਕੁੱਟਮਾਰ ਦਾ ਵਿਰੋਧ ਕਰਨ ''ਤੇ ਹਮਲਾਵਰਾਂ ਨੇ ਕੀਤਾ ਕੈਂਚੀ ਨਾਲ ਹਮਲਾ
Wednesday, Jan 08, 2020 - 01:28 PM (IST)

ਜਲੰਧਰ (ਵਰੁਣ)— ਪਿਤਾ ਨਾਲ ਕੁੱਟਮਾਰ ਕਰਨ ਵਾਲਿਆਂ ਦਾ ਵਿਰੋਧ ਕਰਨ 'ਤੇ ਹਮਲਾਵਰਾਂ ਨੇ ਬੇਟੇ 'ਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਉਕਤ ਨੌਜਵਾਨਾਂ ਨੇ ਜੀਬ 'ਤੇ ਕੈਂਚੀ ਨਾਲ ਵਾਰ ਕੀਤਾ ਜਦਕਿ ਕੁੱਟ-ਮਾਰ ਦੌਰਾਨ ਪੀੜਤ ਦੇ ਦੋ ਦੰਦ ਵੀ ਤੋੜ ਦਿੱਤੇ।
ਥਾਣਾ ਨੰ. 1 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੋਨੂੰ ਪੁੱਤਰ ਦਲਜੀਤ ਸਿੰਘ ਵਾਸੀ ਸਲੇਮਪੁਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਿਤਾ ਨਾਲ ਦਫ਼ਤਰ ਤੋਂ ਘਰ ਜਾ ਰਿਹਾ ਸੀ। ਰਸਤੇ 'ਚ ਕੁੱਝ ਲੋਕਾਂ ਨੇ ਪੁਰਾਣੀ ਰੰਜਿਸ਼ ਕਾਰਣ ਉਸ ਦੇ ਪਿਤਾ 'ਤੇ ਹਮਲਾ ਕਰ ਦਿੱਤਾ। ਉਸ ਨੇ ਜਦੋਂ ਵਿਰੋਧ ਕੀਤਾ ਤਾਂ ਇਕ ਹਮਲਾਵਰ ਨੇ ਉਸ ਦੀ ਜੀਬ 'ਤੇ ਕੈਂਚੀ ਮਾਰੀ ਅਤੇ ਕੁੱਟ-ਮਾਰ ਕਰਕੇ ਦੋ ਦੰਦ ਵੀ ਤੋੜ ਦਿੱਤੇ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਨੰ. 1 ਦੀ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।