ਹਾਜੀਪੁਰ ਵਿਖੇ ਪਾਵਰ ਹਾਊਸ ਦੇ ਗੇਟਾਂ ’ਚੋਂ ਵਿਅਕਤੀ ਦੀ ਲਾਸ਼ ਬਰਾਮਦ

Monday, Jan 29, 2024 - 12:31 PM (IST)

ਹਾਜੀਪੁਰ ਵਿਖੇ ਪਾਵਰ ਹਾਊਸ ਦੇ ਗੇਟਾਂ ’ਚੋਂ ਵਿਅਕਤੀ ਦੀ ਲਾਸ਼ ਬਰਾਮਦ

ਹਾਜੀਪੁਰ (ਜੋਸ਼ੀ)-ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ 4 ਦੇ ਗੇਟਾਂ ’ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ I ਹਾਜੀਪੁਰ ਪੁਲਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਧਾਮੀਆਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਮੇਰੇ ਪਿਤਾ ਸੇਵਾ ਸਿੰਘ ਪੁੱਤਰ ਰਵੇਲ ਸਿੰਘ, ਜੋ ਫ਼ੌਜ ’ਚੋਂ ਪੈਨਸ਼ਨ ਆਏ ਹੋਏ ਸਨ। ਪਿਛਲੇ 2-3 ਮਹੀਨੇ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਸਨ।

ਉਹ 26 ਜਨਵਰੀ ਨੂੰ ਕਰੀਬ 6 ਵਜੇ ਘਰ ਤੋਂ ਬਿਨਾਂ ਦੱਸੇ ਕਿਤੇ ਚਲੇ ਗਏ I ਜਦੋਂ ਦੇਰ ਰਾਤ ਤੱਕ ਉਹ ਘਰ ਵਾਪਸ ਨਾ ਆਏ ਤਾਂ ਉਨ੍ਹਾਂ ਦੀ ਭਾਲ ਅਸੀਂ ਆਸਪਾਸ ਅਤੇ ਰਿਸ਼ਤੇਦਾਰਾਂ ਦੇ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਿਤੇ ਵੀ ਪਤਾ ਨਾ ਲਗਣ ’ਤੇ ਜਦੋਂ ਅਸੀਂ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਉਨ੍ਹਾਂ ਦੀ ਸੂਚਨਾ ਦੇਣ ਜਾ ਰਹੇ ਸੀ ਤਾਂ ਸਾਨੂੰ ਪਾਵਰ ਹਾਊਸ ਨੰਬਰ ਤਿੰਨ ਤੋਂ ਫੋਨ ਆਇਆ ਕਿ ਪਾਵਰ ਹਾਊਸ ਨੰਬਰ 4 ਦੇ ਗੇਟਾਂ ’ਚ ਇਕ ਆਦਮੀ ਦੀ ਲਾਸ਼ ਆਈ ਹੈ I ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਹ ਲਾਸ਼ ਮੇਰੇ ਪਿਤਾ ਰਾਮ ਸਿੰਘ ਦੀ ਸੀ I ਹਾਜੀਪੁਰ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ 174 ਦੀ ਕਾਰਵਾਈ ਉਪਰੰਤ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ I

ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News