ਅਕਾਲੀ ਆਗੂ ਹਰਜਾਪ ਸੰਘਾ ਵੱਲੋਂ ਪਿੰਡ ਸੁਭਾਣਾ ਦਾ ਦੌਰਾ, ''ਆਪ'' ਸਰਕਾਰ ''ਤੇ ਸਾਧਿਆ ਨਿਸ਼ਾਨਾ

Saturday, Apr 11, 2026 - 12:30 PM (IST)

ਅਕਾਲੀ ਆਗੂ ਹਰਜਾਪ ਸੰਘਾ ਵੱਲੋਂ ਪਿੰਡ ਸੁਭਾਣਾ ਦਾ ਦੌਰਾ, ''ਆਪ'' ਸਰਕਾਰ ''ਤੇ ਸਾਧਿਆ ਨਿਸ਼ਾਨਾ

ਜਲੰਧਰ (ਜ. ਬ)-ਅਕਾਲੀ ਆਗੂ ਹਰਜਾਪ ਸਿੰਘ ਸੰਘਾ ਵੱਲੋਂ ਜਲੰਧਰ ਕੈਂਟ ਹਲਕੇ ਦੇ ਪਿੰਡ ਸੁਭਾਣਾ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਇਲਾਕੇ ਦੇ ਵਸਨੀਕਾਂ ਨੇ ਆਪਣੀਆਂ ਗੰਭੀਰ ਸਮੱਸਿਆਵਾਂ ਨੂੰ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਹੋ ਰਹੀ ਲੰਮੇ ਸਮੇਂ ਤੋਂ ਅਣਦੇਖੀ ’ਤੇ ਡੂੰਘੀ ਚਿੰਤਾ ਜਤਾਈ। ਦੌਰੇ ਦੌਰਾਨ ਸਾਹਮਣੇ ਆਇਆ ਕਿ ਸੁਭਾਣਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਅੱਜ ਵੀ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ ਹਨ। ਟੁੱਟੀਆਂ ਸੜਕਾਂ, ਗੰਦਾ ਸਿਵਰੇਜ ਪ੍ਰਬੰਧ, ਸਾਫ਼ ਪੀਣਯੋਗ ਪਾਣੀ ਦੀ ਘਾਟ ਅਤੇ ਬੱਚਿਆਂ ਲਈ ਖੇਡ ਮੈਦਾਨਾਂ ਦੀ ਕਮੀ ਨੇ ਲੋਕਾਂ ਦੀ ਜ਼ਿੰਦਗੀ ਦੁੱਖ਼ਦਾਈ ਬਣਾ ਦਿੱਤੀ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਜਿੱਥੇ ਪਹਿਲਾਂ ਹੀ ਸੀਵਰੇਜ ਦੀ ਲਾਈਨ ਮੌਜੂਦ ਸੀ, ਉਸ ਦੀ ਸਫ਼ਾਈ ਕਰਨ ਦੀ ਬਜਾਏ ਸਿਰਫ਼ 100 ਮੀਟਰ ਦੇ ਟੁਕੜੇ ‘ਤੇ ਨਵੀਂ ਸੀਵਰੇਜ ਪਾ ਦਿੱਤੀ ਗਈ, ਜੋ ਸਿਰਫ਼ ਇਕ “ਆਈਵਾਸ਼” ਹੈ। ਇਸ ਨਾਲ ਨਾ ਤਾਂ ਸਮੱਸਿਆ ਹੱਲ ਹੋਈ, ਸਗੋਂ ਹੋਰ ਵਧ ਗੰਭੀਰ ਹੋ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! 'ਐਮ ਸਟਾਰ' ਐਪ ਬਣੀ ਵੱਡੀ ਮੁਸੀਬਤ

ਇਸ ਤੋਂ ਇਲਾਵਾ ਸੜਕਾਂ ਦੇ ਪੱਧਰ ਨੂੰ ਬੇਤਹਾਸ਼ਾ ਉੱਚਾ ਕਰਨ ਕਾਰਨ ਘਰ 3-4 ਫੁੱਟ ਹੇਠਾਂ ਧੱਸ ਗਏ ਹਨ। ਮੀਂਹ ਦੇ ਦਿਨਾਂ ਵਿੱਚ ਪਾਣੀ ਘਰਾਂ ਵਿੱਚ ਦਾਖ਼ਲ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਕਈ ਸਾਲਾਂ ਦੌਰਾਨ ਹਰ ਸਰਕਾਰ ਅਤੇ ਹਰ ਪ੍ਰਤੀਨਿਧੀ ਨੇ ਵਾਅਦੇ ਤਾਂ ਬਹੁਤ ਕੀਤੇ ਪਰ ਜਮੀਨੀ ਹਕੀਕਤ 'ਚ ਕੁਝ ਵੀ ਨਹੀਂ ਕੀਤਾ ਗਿਆ। ਇਹ ਸਾਫ਼ ਦਰਸਾਉਂਦਾ ਹੈ ਕਿ ਸੁਭਾਣਾ ਨੂੰ ਸਿਰਫ਼ ਸਿਆਸੀ ਲਾਭ ਲਈ ਵਰਤਿਆ ਗਿਆ ਹੈ।

ਇਸ ਮੌਕੇ 'ਤੇ ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਸੁਭਾਣਾ ਦੇ ਲੋਕਾਂ ਨਾਲ ਹੋ ਰਿਹਾ ਇਹ ਅਨਿਆਇ ਬਿਲਕੁਲ ਅਸਵੀਕਾਰਯੋਗ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਿਛਲੇ ਪ੍ਰਤੀਨਿਧੀ ਦੋਵੇਂ ਹੀ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀ ਕਰਨ ਵਿੱਚ ਨਾਕਾਮ ਰਹੇ ਹਨ। ਜਿੱਥੇ ਵਿਕਾਸ ਦੀ ਲੋੜ ਸੀ, ਉੱਥੇ ਨਕਲੀ ਕੰਮ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਮੈਂ ਸੁਭਾਣਾ ਦੇ ਹਰ ਵਸਨੀਕ ਨਾਲ ਖੜ੍ਹਾ ਹਾਂ ਅਤੇ ਇਸ ਮਾਮਲੇ ਨੂੰ ਉੱਚ ਪੱਧਰ ‘ਤੇ ਲੈ ਕੇ ਜਾਵਾਂਗਾ ਤਾਂ ਜੋ ਲੋਕਾਂ ਨੂੰ ਇਨਸਾਫ਼ ਮਿਲ ਸਕੇ।” ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਹਸਤਕਸ਼ੇਪ ਕਰਨ ਦੀ ਅਪੀਲ ਕੀਤੀ ਅਤੇ ਮੰਗ ਕੀਤੀ ਕਿ ਇਲਾਕੇ ਦੀਆਂ ਸਾਰੀਆਂ ਬੁਨਿਆਦੀ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ।

ਇਹ ਵੀ ਪੜ੍ਹੋ: ਗੈਂਗਸਟਰ ਬਿਸ਼ਨੋਈ ਬਾਰੇ ਗੈਂਗਸਟਰ ਜ਼ੀਸ਼ਾਨ ਅਖ਼ਤਰ ਦੇ ਵੱਡੇ ਖ਼ੁਲਾਸੇ! ਕਿਹਾ-ਵੱਡਾ ਗੱਦਾਰ ਤੇ FBI ਦਾ ਏਜੰਟ

ਇਸ ਮੌਕੇ 'ਤੇ ਇਲਾਕੇ ਦੇ ਪ੍ਰਮੁੱਖ ਵਸਨੀਕ ਕੁਲਵੀਰ ਸਿੰਘ ਢਿੱਲੋਂ, ਮੇਜਰ ਸਿੰਘ ਢਿੱਲੋਂ, ਬਲਬੀਰ ਸਿੰਘ ਢਿੱਲੋਂ, ਬਲਵੀਰ ਸਿੰਘ ਭੰਡਾਲ, ਗੁਰਮੇਲ ਸਿੰਘ ਭੰਡਾਲ, ਗੁਰਦੇਵ ਸਿੰਘ, ਕੁਲਜੀਤ ਸਿੰਘ, ਸੁਖਬੀਰ ਸਿੰਘ, ਰਾਜੇਸ਼ ਕੁਮਾਰ, ਅਮਰਿਤ ਸਿੰਘ, ਮਨਪ੍ਰੀਤ ਸਿੰਘ, ਹਰਮਨ ਸਿੰਘ, ਸਨੀ ਢਿੱਲੋਂ, ਅਰਸ਼ਦੀਪ ਸਿੰਘ, ਰਾਜਵੀਰ ਸਿੰਘ ਨਿਹਾਗ, ਬਲਵਿੰਦਰ ਸਿੰਘ ਭੰਡਾਲ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਕੁਮਾਰ, ਲਵ ਕੁਮਾਰ ਅਤੇ ਰਿੱਕੀ ਸਬਰਵਾਲ ਹਾਜ਼ਰ ਸਨ, ਜਿਨ੍ਹਾਂ ਨੇ ਇਕਸੁਰ ਹੋ ਕੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਲਈ ਅਪੀਲ ਕੀਤੀ।

ਇਹ ਵੀ ਪੜ੍ਹੋ: ਪੰਜਾਬ Weather ਦੀ ਨਵੀਂ ਅਪਡੇਟ ਜਾਰੀ! 15 ਤਾਰੀਖ਼ ਤੱਕ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News