ਆਦਰਸ਼ ਨਗਰ ਚੋਪਾਟੀ ਵਿਖੇ ਹੋਈ ਲੜਾਈ–ਝਗੜੇ ਦੀ ਵਾਰਦਾਤ ''ਚ ਸ਼ਾਮਲ 2 ਮੁਲਜ਼ਮ ਗ੍ਰਿਫ਼ਤਾਰ

Saturday, Nov 15, 2025 - 12:40 PM (IST)

ਆਦਰਸ਼ ਨਗਰ ਚੋਪਾਟੀ ਵਿਖੇ ਹੋਈ ਲੜਾਈ–ਝਗੜੇ ਦੀ ਵਾਰਦਾਤ ''ਚ ਸ਼ਾਮਲ 2 ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਪੰਕਜ, ਕੁੰਦਨ)- ਕਮਿਸ਼ਨਰੇਟ ਪੁਲਸ ਜਲੰਧਰ ਨੇ ਸ਼ਹਿਰ 'ਚ ਮਾੜੇ ਅਨਸਰਾਂ ਵਿਰੁੱਧ ਚੱਲ ਰਹੀ ਕਾਰਵਾਈ ਤਹਿਤ ਆਦਰਸ਼ ਨਗਰ ਚੋਪਾਟੀ ਵਿਖੇ ਹੋਈ ਲੜਾਈ ਦੀ ਘਟਨਾ 'ਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਮੁਕੱਦਮਾ ਨੰਬਰ 137 ਮਿਤੀ 14 ਨਵੰਬਰ ਅਧੀਨ ਧਾਰਾਵਾਂ 109(2), 324(4), 191(3), 190, 351(3) BNS ਥਾਣਾ ਡਿਵੀਜ਼ਨ ਨੰਬਰ 2 ਵਿੱਚ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ਦੀ ਆਬੋ ਹਵਾ ਹੋਈ ਜ਼ਹਿਰੀਲੀ, ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ

ਮੁਦਈ ਬਰਬਿਆਨ ਰਾਮ ਬੜਈ ਪ੍ਰਸ਼ਾਦ ਪੁੱਤਰ ਮੰਗਲ ਸ਼ਾਹ, ਵਾਸੀ ਪਿੰਡ ਸੰਚਰੀ, ਜ਼ਿਲ੍ਹਾ ਚੰਪਾਰਨ, ਬਿਹਾਰ (ਹਾਲ ਵਾਸੀ ਮਕਾਨ ਨੰ. 134 ਅਦਰਸ਼ ਨਗਰ, ਜਲੰਧਰ) ਨੇ ਬਿਆਨ ਕੀਤਾ ਕਿ ਉਹ ਘਰ ਦੇ ਬਾਹਰ ਫਲਾਂ ਦੀ ਰੇਹੜੀ ਲਗਾਉਂਦਾ ਹੈ। 13 ਨਵੰਬਰ ਨੂੰ ਗਾਹਕ ਨੂੰ ਸਾਮਾਨ ਦੇਣ ਦੌਰਾਨ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ‘ਤੇ ਹਮਲਾ ਕੀਤਾ। ਵਾਰਦਾਤ ਤੋਂ ਬਾਅਦ ਆਕਰਸ਼ੀ ਜੈਨ ADCP-1 ਅਤੇ ਅਮਨਦੀਪ ਸਿੰਘ ACP Central ਜਲੰਧਰ ਦੇ ਦਿਸ਼ਾ–ਨਿਰਦੇਸ਼ ਹੇਠ SI ਜਸਵਿੰਦਰ ਸਿੰਘ, ਮੁੱਖ ਅਫ਼ਸਰ, ਥਾਣਾ ਡਿਵੀਜ਼ਨ ਨੰ. 2 ਦੀ ਅਗਵਾਈ ਵਾਲੀ ਪੁਲਸ ਟੀਮ ਨੇ ਤੁਰੰਤ ਕਾਰਵਾਈ ਕੀਤੀ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਔਰਤ ਦਾ ਬੇਰਹਿਮੀ ਨਾਲ ਕਤਲ! ਖੇਤਾਂ 'ਚ ਇਸ ਹਾਲ 'ਚ ਲਾਸ਼ ਵੇਖ ਲੋਕਾਂ ਦੇ ਉੱਡੇ ਹੋਸ਼

ਸੀ. ਸੀ. ਟੀ. ਵੀ. ਫੁਟੇਜ ਮਨੁੱਖੀ ਸਰੋਤਾਂ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕੀਤੀ ਗਈ ਅਤੇ ਦੋ ਵਿਅਕਤੀ ਸੁਰਿੰਦਰ ਸਿੰਘ, ਪੁੱਤਰ ਅਮਰ ਸਿੰਘ, ਵਾਸੀ ਮਕਾਨ ਨੰ. 56, ਨਿਊ ਸ਼ਾਸ਼ਤਰੀ ਨਗਰ, ਨੇੜੇ ਤਾਰਾ ਪੈਲਸ, ਜਲੰਧਰ , 2. ਗੌਤਮ, ਪੁੱਤਰ ਮੁਕੇਸ਼ ਕੁਮਾਰ, ਵਾਸੀ ਮਕਾਨ ਨੰ. WX–164/47, ਅੰਬੇਦਕਰ ਨਗਰ, ਬਸਤੀ ਗੁੱਜਾ, ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਗੌਤਮ ਪੁੱਤਰ ਮੁਕੇਸ਼ ਕੁਮਾਰ ਖ਼ਿਲਾਫ਼ ਪਹਿਲਾਂ ਵੀ ਇਕ ਅਪਰਾਧਿਕ ਮਾਮਲਾ ਥਾਣਾ ਡਿਵੀਜ਼ਨ ਨੰ. 2 ਵਿੱਚ ਦਰਜ ਹੈ। ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਦੀ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ ।

ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਘਟਨਾ! ਨਾਜਾਇਜ਼ ਸੰਬੰਧਾਂ ਨੇ ਉਜਾੜ 'ਤਾ ਘਰ, NRI ਕੁੱਟ-ਕੁੱਟ ਕੇ ਮਾਰ ਦਿੱਤੀ ਪਤਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News