ਅਮਰਪਾਲੀ ਤੇ ਅੰਮ੍ਰਿਤਸਰ ਐਕਸਪ੍ਰੈੱਸ 3-3 ਘੰਟੇ ਲੇਟ, ਵੈਸ਼ਨੋ ਦੇਵੀ, ਵੰਦੇ ਭਾਰਤ ਐਕਸਪ੍ਰੈੱਸ ਰੱਦ

Saturday, Nov 15, 2025 - 03:33 PM (IST)

ਅਮਰਪਾਲੀ ਤੇ ਅੰਮ੍ਰਿਤਸਰ ਐਕਸਪ੍ਰੈੱਸ 3-3 ਘੰਟੇ ਲੇਟ, ਵੈਸ਼ਨੋ ਦੇਵੀ, ਵੰਦੇ ਭਾਰਤ ਐਕਸਪ੍ਰੈੱਸ ਰੱਦ

ਜਲੰਧਰ (ਪੁਨੀਤ)- ਵੱਖ-ਵੱਖ ਰੇਲਗੱਡੀਆਂ ਵਿਚ ਦੇਰੀ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਲੜੀ ਵਿਚ ਅੰਮ੍ਰਿਤਸਰ ਜਾਣ ਵਾਲੀ ਅਮਰਪਾਲੀ ਐਕਸਪ੍ਰੈੱਸ 15707 ਦੁਪਹਿਰ 1:30 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ, ਜੋ ਕਿ ਆਪਣੇ ਨਿਰਧਾਰਤ ਸਮੇਂ 10:30 ਵਜੇ ਤੋਂ 3 ਘੰਟੇ ਲੇਟ ਸੀ।
ਅੰਮ੍ਰਿਤਸਰ ਐਕਸਪ੍ਰੈੱਸ 15934 ਰਾਤ 8:20 ਵਜੇ ਦੇ ਕਰੀਬ ਸਿਟੀ ਸਟੇਸ਼ਨ ’ਤੇ ਪਹੁੰਚੀ, ਜੋਕਿ ਜਲੰਧਰ ਲਈ ਸ਼ਾਮ 4.45 ਵਜੇ ਦੇ ਆਪਣੇ ਨਿਰਧਾਰਤ ਸਮੇਂ ਤੋਂ 3 ਘੰਟੇ ਲੇਟ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ 26405/26406 ਅੱਜ ਰੱਦ ਕਰ ਦਿੱਤੀ ਗਈ ਹੈ ਅਤੇ 15 ਨਵੰਬਰ ਨੂੰ ਵੀ ਰੱਦ ਰਹੇਗੀ।

PunjabKesari

ਇਹ ਵੀ ਪੜ੍ਹੋ:  ਪੰਜਾਬ ਦੇ ਇਸ ਇਲਾਕੇ 'ਚ ਫਾਇਰਿੰਗ! ਇਕ ਨੌਜਵਾਨ ਦੀ ਮੌਤ, ਪਿਆ ਚੀਕ-ਚਿਹਾੜਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News