ਬਸਤੀ ਗੁਜ਼ਾਂ ’ਚ ਹੋਏ ਗੈਰ-ਕਾਨੂੰਨੀ ਕਬਜ਼ੇ ਨੂੰ ਨਿਗਮ ਨੇ ਪਹਿਲੇ ਹੀ ਦਿਨ ਤੋੜ ਦਿੱਤਾ
Saturday, Jul 20, 2024 - 02:11 PM (IST)
ਜਲੰਧਰ (ਖੁਰਾਣਾ)– ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੀ ਸਖ਼ਤੀ ਤੋਂ ਬਾਅਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਗੈਰ-ਕਾਨੂੰਨੀ ਉਸਾਰੀਆਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਨਿਗਮ ਦਾ ਬਿਲਡਿੰਗ ਵਿਭਾਗ ਸੁਸਤ ਬੈਠਾ ਹੋਇਆ ਸੀ ਪਰ ਬੀਤੇ ਦਿਨ ਇਸ ਵਿਭਾਗ ਨੇ 2 ਥਾਵਾਂ ’ਤੇ ਕਾਰਵਾਈ ਕੀਤੀ। ਪਹਿਲੀ ਕਾਰਵਾਈ ਦੌਰਾਨ ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਬਸਤੀ ਗੁਜ਼ਾਂ ਅੱਡੇ ’ਤੇ ਸਰਕਾਰੀ ਜ਼ਮੀਨ ’ਤੇ ਹੋਏ ਕਬਜ਼ੇ ਨੂੰ ਪਹਿਲੇ ਹੀ ਦਿਨ ਤੋੜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਅੱਡੇ ਦੇ ਅੰਦਰ ਨੰਦਾ ਮੋਬਾਈਲ ਸ਼ਾਪ ਅਤੇ ਸ਼ਰਾਬ ਦੇ ਠੇਕੇ ਦੇ ਨੇੜੇ ਪੈਂਦੀ ਸਰਕਾਰੀ ਗਲੀ ਵਿਚ ਗੈਰ-ਕਾਨੂੰਨੀ ਢੰਗ ਨਾਲ ਇਕ ਦੁਕਾਨ ਬਣਾ ਲਈ ਗਈ ਸੀ। ਇਸ ਬਾਰੇ ਸ਼ਿਕਾਇਤ ਜਦੋਂ ਨਿਗਮ ਕੋਲ ਪੁੱਜੀ ਤਾਂ ਪਹਿਲੇ ਹੀ ਦਿਨ ਉਸ ’ਤੇ ਕਾਰਵਾਈ ਕਰ ਦਿੱਤੀ ਗਈ। ਦੂਜੀ ਕਾਰਵਾਈ ਤਹਿਤ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਅਤੇ ਹੈੱਡ ਡਰਾਫਟਸਮੈਨ ਸੰਜੀਵ ’ਤੇ ਆਧਾਰਿਤ ਟੀਮ ਨੇ ਐੱਸ. ਡੀ. ਕਾਲਜ ਰੋਡ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਜਾ ਰਹੀਆਂ 2 ਦੁਕਾਨਾਂ ਦੀ ਉਸਾਰੀ ਰੋਕ ਦਿੱਤੀ। ਇਨ੍ਹਾਂ ਦੁਕਾਨਾਂ ਦਾ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ- 4 ਦਿਨ ਪਹਿਲਾਂ ਚਾਵਾਂ ਨਾਲ ਇਕਲੌਤਾ ਪੁੱਤ ਭੇਜਿਆ ਸੀ ਕੈਨੇਡਾ, 5ਵੇਂ ਦਿਨ ਮਿਲੀ ਮੌਤ ਦੀ ਖ਼ਬਰ ਨੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।