ਕੋਰੋਨਾ ਵਾਇਰਸ : 10 ਪਾਜ਼ੇਟਿਵ, 6 ਮਰੀਜ਼ ਹੋਏ ਸਿਹਤਮੰਦ

12/31/2020 2:46:15 PM

ਕਪੂਰਥਲਾ (ਮਹਾਜਨ)— ਕੋਰੋਨਾ ਦਾ ਕਹਿਰ ਜਾਰੀ ਹੈ। ਸਿਹਤ ਮਹਿਕਮੇ ਵੱਲੋਂ ਜਾਰੀ ਰਿਪਰੋਟ ਅਨੁਸਾਰ ਅੰਮ੍ਰਿਤਸਰ ਤੋਂ ਪ੍ਰਾਪਤ 869 ਸੈਂਪਲਾਂ ’ਚੋਂ 5 ਸੈਂਪਲ ਪਾਜ਼ੇਟਿਵ ਪਾਏ ਗਏ। ਜਦਕਿ ਐਂਟੀਜ਼ਨ ਤੋਂ 2 ਤੇ ਹੋਰ ਲੈਬਾਂ ਤੋਂ 3 ਲੋਕ ਪਾਜ਼ੇਟਿਵ ਪਾਏ ਗਏ ਹਨ। ਜਿਸਦੇ ਆਧਾਰ ’ਤੇ ਬੁੱਧਵਾਰ ਨੂੰ ਜ਼ਿਲੇ ’ਚ ਕੁੱਲ 10 ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ’ਚੋਂ 5 ਕਪੂਰਥਲਾ ਸਬ ਡਵੀਜਨ ਤੇ 2 ਭੁਲੱਥ ਸਬ ਡਵੀਜਨ ਨਾਲ ਸਬੰਧਤ ਹਨ। ਜਦਕਿ 3 ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਹੈ। 

ਇਹ ਵੀ ਪੜ੍ਹੋ : ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ

ਜ਼ਿਲੇ੍ਹ ’ਚ ਹੁਣ ਤਕ 114 ਮਰੀਜ਼ ਸਰਗਰਮ ਚੱਲ ਰਹੇ ਹਨ। ਉਥੇ ਹੀ ਪਹਿਲਾਂ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ’ਚੋਂ 6 ਨੂੰ ਪੂਰੀ ਤਰ੍ਹਾਂ ਠੀਕ ਹੋਣ ’ਤੇ ਘਰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ੍ਹ ’ਚ 1244 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 207, ਫਗਵਾਡ਼ਾ ਤੋਂ 204, ਭੁਲੱਥ ਤੋਂ 31, ਸੁਲਤਾਨਪੁਰ ਲੋਧੀ ਤੋਂ 75, ਬੇਗੋਵਾਲ ਤੋਂ 112, ਢਿੱਲਵਾਂ ਤੋਂ 140, ਕਾਲਾ ਸੰਘਿਆਂ ਤੋਂ 96, ਫੱਤੂਢੀਂਗਾ ਤੋਂ 113, ਪਾਂਛਟਾ ਤੋਂ 170 ਤੇ ਟਿੱਬਾ ਤੋਂ 96 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ।

ਕੋਰੋਨਾ ਅਪਡੇਟ
ਕੁੱਲ ਮਾਮਲੇ-4723
ਠੀਕ ਹੋਏ-4410
ਸਰਗਰਮ-114
ਕੁੱਲ ਮੌਤਾਂ-199

ਇਹ ਵੀ ਪੜ੍ਹੋ : ਇਸ ਪਰਿਵਾਰ ’ਤੇ ਕਾਲ ਬਣ ਕੇ ਆਇਆ ਸਾਲ ਦਾ ਆਖ਼ਰੀ ਦਿਨ, 10 ਸਾਲਾ ਬੱਚੇ ਸਾਹਮਣੇ ਮਾਂ ਦੀ ਦਰਦਨਾਕ ਮੌਤ


shivani attri

Content Editor

Related News