ਕੋਰੋਨਾ ਪਾਜ਼ੇਟਿਵ 3 ਹੋਰ ਮਰੀਜ਼ਾਂ ਨੇ ਤੋੜਿਆ ਦਮ, 29 ਨਵੇਂ ਕੇਸ ਮਿਲੇ

12/09/2020 10:47:20 AM

ਜਲੰਧਰ (ਰੱਤਾ)— ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀਆਂ ਇਸ ਵਾਇਰਸ ਨਾਲ ਮੌਤਾਂ ਜਿੱਥੇ ਲਗਾਤਾਰ ਜਾਰੀ ਹਨ, ਉਥੇ ਹੀ ਨਵੇਂ ਕੇਸ ਮਿਲਣੇ ਵੀ ਨਹੀਂ ਰੁਕ ਰਹੇ। ਮੰਗਲਵਾਰ ਨੂੰ 3 ਹੋਰ ਕੋਰੋਨਾ ਵਾਇਰਸ ਮਰੀਜ਼ਾਂ ਨੇ ਦਮ ਤੋੜ ਦਿੱਤਾ ਅਤੇ 29 ਹੋਰ ਨਵੇਂ ਕੇਸ ਮਿਲੇ। ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 56 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 27 ਦੂਜੇ ਜ਼ਿਲਿਆਂ ਅਤੇ ਸੂਬਿਆਂ ਨਾਲ ਸਬੰਧਤ ਪਾਏ ਗਏ।

ਨਿੱਜੀ ਹਸਪਤਾਲਾਂ ਨੂੰ ਸਿਹਤ ਮਹਿਕਮੇ ਵੱਲੋਂ ਹੁਣ ਨਹੀਂ ਮਿਲਣਗੀਆਂ ਮੁਫ਼ਤ ਰੈਪਿਡ ਐਂਟੀਜਨ ਟੈਸਟ ਕਿੱਟਾਂ!
ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਪਤਾ ਲਾਉਣ ਲਈ ਸਿਹਤ ਮਹਿਕਮੇ ਵੱਲੋਂ ਕੁਝ ਸਮਾਂ ਪਹਿਲਾਂ ਨਿੱਜੀ ਹਸਪਤਾਲਾਂ ਅਤੇ ਲੈਬਾਰਟਰੀਆਂ ਨੂੰ ਰੈਪਿਡ ਐਂਟੀਜਨ ਕਿੱਟਾਂ ਮੁਫਤ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਨਾਲ ਹੀ ਉਨ੍ਹਾਂ ਨਿੱਜੀ ਹਸਪਤਾਲਾਂ ਨੂੰ ਇਹ ਵੀ ਨਿਰਦੇਸ਼ ਿਦੱਤੇ ਗਏ ਸਨ ਕਿ ਉਹ ਜਿਸ ਵੀ ਵਿਅਕਤੀ ਦਾ ਕੋਰੋਨਾ ਟੈਸਟ ਕਰਨ, ਉਸ ਕੋਲੋਂ ਉਹ 250 ਰੁਪਏ ਲੈ ਸਕਦੇ ਹਨ।
ਇਸ ਦੌਰਾਨ ਨਿੱਜੀ ਹਸਪਤਾਲਾਂ ਅਤੇ ਲੈਬਾਰਟਰੀ ਵਾਲਿਆਂ ਨੇ ਸਿਹਤ ਮਹਿਕਮੇ ਕੋਲੋਂ ਧੜਾਧੜ ਉਕਤ ਕਿੱਟਾਂ ਲੈ ਕੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਕਈ ਪਾਜ਼ੇਟਿਵ ਮਰੀਜ਼ ਮਿਲਣੇ ਸ਼ੁਰੂ ਹੋ ਗਏ। ਪਤਾ ਲੱਗਾ ਹੈ ਕਿ ਹੁਣ ਸਿਹਤ ਮਹਿਕਮੇ ਕੋਲ ਰੈਪਿਡ ਐਂਟੀਜਨ ਟੈਸਟ ਦੀਆਂ ਕਿੱਟਾਂ ਖਤਮ ਹੋ ਗਈਆਂ ਅਤੇ ਸਰਕਾਰ ਵੱਲੋਂ ਵੀ ਸਪਲਾਈ ਨਹੀਂ ਆ ਰਹੀ। ਅਜਿਹੇ 'ਚ ਲੱਗਦਾ ਹੈ ਕਿ ਨਿੱਜੀ ਹਸਪਤਾਲਾਂ ਅਤੇ ਲੈਬਾਰਟਰੀਆਂ ਨੂੰ ਸਿਹਤ ਮਹਿਕਮੇ ਵੱਲੋਂ ਮੁਫਤ ਰੈਪਿਡ ਐਂਟੀਜਨ ਟੈਸਟ ਦੀਆਂ ਕਿੱਟਾਂ ਨਹੀਂ ਮਿਲ ਸਕਣਗੀਆਂ।

ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

ਸੈਂਪਲ ਘੱਟ ਲਏ ਸਨ, ਇਸ ਲਈ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਘਟੀ
ਮੰਗਲਵਾਰ ਨੂੰ ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਸਿਰਫ਼ 29 ਹੋਣ ਦਾ ਇਹ ਮਤਲਬ ਨਾ ਕੱਢ ਲੈਣਾ ਕਿ ਸ਼ਾਇਦ ਕੋਰੋਨਾ ਖਤਮ ਹੋ ਗਿਆ ਹੈ। ਦਰਅਸਲ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦਾ ਕਾਰਣ ਇਹ ਹੈ ਕਿ ਸਿਹਤ ਮਹਿਕਮੇ ਵੱਲੋਂ ਬੀਤੇ ਐਤਵਾਰ ਕੋਰੋਨਾ ਸ਼ੱਕੀ ਮਰੀਜ਼ਾਂ ਦੇ ਸੈਂਪਲ ਬਹੁਤ ਘੱਟ ਲਏ ਗਏ ਸਨ, ਇਸ ਲਈ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਸਿਰਫ਼ 29 ਹੈ।

ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ 'ਚ ਹੋਈ ਸ਼ਿਕਾਇਤ ਦਰਜ

ਇਨ੍ਹਾਂ ਨੇ ਤੋੜਿਆ ਦਮ
1. ਬਲਦੇਵ ਸਿੰਘ (87) ਲੇਬਰ ਕਾਲੋਨੀ ਅਰਬਨ ਅਸਟੇਟ
2. ਮੋਹਨ ਸਿੰਘ (72) ਪਿੰਡ ਰੁੜਕਾ ਕਲਾਂ
3. ਬਲਜਿੰਦਰ ਕੌਰ (61) ਪ੍ਰੋਫੈਸਰ ਕਾਲੋਨੀ ਰਾਮਾ ਮੰਡੀ

1242 ਦੀ ਰਿਪੋਰਟ ਆਈ ਨੈਗੇਟਿਵ ਅਤੇ 126 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ 1242 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 126 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਨੇ 4658 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-405106
ਨੈਗੇਟਿਵ ਆਏ-366272
ਪਾਜ਼ੇਟਿਵ ਆਏ-18608
ਡਿਸਚਾਰਜ ਹੋਏ-17129
ਮੌਤਾਂ ਹੋਈਆਂ-585
ਐਕਟਿਵ ਕੇਸ-894
ਨੋਟ: ਜਲੰਧਰ ਜ਼ਿਲ੍ਹੇ 'ਚ ਮੁੜ ਤੋਂ ਵੱਧ ਰਹੇ ਕੋਰੋਨਾ ਕੇਸਾਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦੱਸੋ


shivani attri

Content Editor

Related News