ਸਿਟੀ ਰੇਲਵੇ ਸਟੇਸ਼ਨ ''ਤੇ 60 ਦਿਨਾਂ ਬਾਅਦ ਖੁੱਲ੍ਹਿਆ ਰਿਜ਼ਰਵੇਸ਼ਨ ਸੈਂਟਰ

5/23/2020 1:47:56 PM

ਜਲੰਧਰ (ਗੁਲਸ਼ਨ)— ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲਗਾਏ ਲਾਕ ਡਾਊਨ ਕਾਰਨ ਰੇਲ ਆਵਾਜਾਈ ਵੀ ਬੰਦ ਹੋ ਗਈ ਸੀ। ਹੁਣ ਰੇਲਵੇ ਨੇ 1 ਜੂਨ ਤੋਂ 200 ਟਰੇਨਾਂ ਚਲਾਉਣ ਦਾ ਫੈਸਲਾ ਲਿਆ ਹੈ। ਇਨ੍ਹਾਂ ਰੇਲ ਗੱਡੀਆਂ ਲਈ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ ਪਰ ਕੁਝ ਅਨਪੜ੍ਹ ਜਾਂ ਆਮ ਲੋਕ ਹਨ, ਜੋ ਆਨਲਾਈਨ ਬੁਕਿੰਗ ਕਰਵਾਉਣ ਤੋਂ ਅਸਮਰੱਥ ਹਨ ।
ਰੇਲ ਮੰਤਰੀ ਪੀਊਸ਼ ਗੋਇਲ ਨੇ ਇਨ੍ਹਾਂ ਲੋਕਾਂ ਦੀ ਸਹੂਲਤ ਲਈ ਸਾਰੇ ਮੁੱਖ ਰੇਲਵੇ ਸਟੇਸ਼ਨਾਂ 'ਤੇ ਰਿਜ਼ਰਵੇਸ਼ਨ ਕਾਊਂਟਰ ਖੋਲ੍ਹਣ ਦੇ ਹੁਕਮ ਜਾਰੀ ਕੀਤੇ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 8 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਇਕ ਕਾਊਂਟਰ ਖੋਲ ਦਿੱਤਾ ਗਿਆ ।

ਇਹ ਵੀ ਪੜ੍ਹੋ: ਦੋਆਬਾ ਲਈ ਰਾਹਤ ਭਰੀ ਖਬਰ, ਆਦਮਪੁਰ ਏਅਰਪੋਰਟ ਤੋਂ 25 ਮਈ ਨੂੰ ਫਲਾਈਟ ਭਰੇਗੀ ਉਡਾਣ

ਲਗਭਗ 60 ਦਿਨਾਂ ਬਾਅਦ ਖੁੱਲ੍ਹੇ ਰਿਜ਼ਰਵੇਸ਼ਨ ਸੈਂਟਰ ਵਿਖੇ ਟਿਕਟਾਂ ਬੁੱਕ ਕਰਵਾਉਣ ਵਾਲਿਆਂ ਦੀ ਲਾਈਨ ਲੱਗ ਗਈ। ਰੇਲਵੇ ਅਧਿਕਾਰੀਆਂ ਵੱਲੋਂ ਟਿਕਟ ਕਾਊਂਟਰਾਂ ਦੇ ਬਾਹਰ ਗੋਲੇ ਲਗਾ ਕੇ ਸਮਾਜਿਕ ਦੂਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਵਾਈ ਗਈ। ਸਵੇਰੇ 8 ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਇਸ ਕਾਊਂਟਰ 'ਤੇ 72 ਯਾਤਰੀਆਂ ਨੇ ਟਿਕਟਾਂ ਬੁੱਕ ਕਰਵਾਈਆਂ, ਜਿਨ੍ਹਾਂ ਦੀ ਕੀਮਤ ਲਗਭਗ 61 ਹਜ਼ਾਰ ਰੁਪਏ ਸੀ। ਉਥੇ ਹੀ ਰੇਲਵੇ ਨੇ 200 ਟਰੇਨਾਂ (100 ਜੋੜੀਆਂ) ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ 7 ਰੇਲ ਗੱਡੀਆਂ ਅੰਮ੍ਰਿਤਸਰ ਤੋਂ ਵਾਇਆ ਜਲੰਧਰ ਹੁੰਦੇ ਹੋਏ ਜਾਣਗੀਆਂ। ਇਨ੍ਹਾਂ 'ਚ ਸ਼ਹੀਦ ਐਕਸਪ੍ਰੈਸ, ਗੋਲਡਨ ਟੈਂਪਲ, ਸਰਯੂ ਯਮੁਨਾ ਐਕਸਪ੍ਰੈਸ, ਜਨਸ਼ਤਾਬਦੀ ਐਕਸਪ੍ਰੈਸ, ਅੰਮ੍ਰਿਤਸਰ-ਨਿਊ ਜਲਪਾਈਗੁੜੀ, ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈਸ ਤੋਂ ਇਲਾਵਾ ਪਸ਼ਚਿਮ ਐਕਸਪ੍ਰੈਸ ਰੇਲ ਗੱਡੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ​​​​​​​: ਕੈਨੇਡਾ ਨੇ ਬਦਲੇ ਨਿਯਮ, ਆਨਲਾਈਨ ਪੜ੍ਹਾਈ ਕਰਨ 'ਤੇ ਵੀ ਮਿਲੇਗਾ ਵਰਕ ਪਰਮਿਟ

25 ਮਈ ਤੋਂ ਰਿਫੰਡ ਵੀ ਲੈ ਸਕਣਗੇ ਯਾਤਰੀ
ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਲਾਕਡਾਊਨ ਦੌਰਾਨ ਰੱਦ ਕਰ ਦਿੱਤਾ ਗਿਆ ਸੀ। ਰੇਲ ਗੱਡੀਆਂ ਰੱਦ ਹੋਣ ਨਾਲ ਰਿਫੰਡ ਨਾ ਮਿਲਣ ਕਾਰਨ ਯਾਤਰੀਆਂ 'ਚ ਦਹਿਸ਼ਤ ਪੈਦਾ ਹੋ ਗਈ ਸੀ। ਹੁਣ ਰੇਲਵੇ ਨੇ ਕਿਹਾ ਕਿ ਯਾਤਰੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਹ 30 ਜੁਲਾਈ ਤੱਕ ਆਪਣੀਆਂ ਟਿਕਟਾਂ ਰੱਦ ਕਰਵਾ ਕੇ ਰਿਫੰਡ ਲੈ ਸਕਦੇ ਹਨ। ਹੁਣ 25 ਮਈ ਤੋਂ ਸਟੇਸ਼ਨਾਂ 'ਤੇ ਰਿਫੰਡ ਮਿਲਣਾ ਵੀ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ​​​​​​​: ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, 3 ਹੋਰ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ


shivani attri

Content Editor shivani attri