ਕੋਰੋਨਾ ਚੇਨ ਤੋੜਨ ਲਈ ਪਿੰਡ ਨੰਗਲੀ (ਜਲਾਲਪੁਰ) ''ਚ ਸ਼ੁਰੂ ਹੋਈ ਮਾਸ ਸੈਂਪਲਿੰਗ

05/30/2020 3:34:02 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼, ਮੋਮੀ)— ਕੋਰੋਨਾ ਦਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) 'ਚ ਕੋਰੋਨਾ ਦੀ ਚੇਨ ਤੋੜਨ ਲਈ ਸਿਹਤ ਮਹਿਕਮੇ ਦੀਆਂ ਵੱਖ-ਵੱਖ ਟੀਮਾਂ ਵੱਲੋਂ ਅੱਜ ਮਾਸ ਸੈਪਲਿੰਗ ਸ਼ੁਰੂ ਕੀਤੀ ਹੈ। ਜਿਸ 'ਚ ਲਗਭਗ ਪੂਰਾ ਪਿੰਡ ਹੀ ਕਵਰ ਕੀਤਾ ਜਾਵੇਗਾ। ਪਹਿਲੇ ਪੜਾਅ 'ਚ ਲਗਭਗ 59 ਟੈਸਟ ਕੀਤੇ ਜਾ ਰਹੇ ਹਨ। ਬੀਤੇ ਦਿਨ ਜ਼ਿਲ੍ਹਾ ਨੋਡਲ ਅਫਸਰ ਸੈਲੇਸ਼ ਕੁਮਾਰ ਦੀ ਫੇਰੀ ਤੋਂ ਬਾਅਦ ਸਿਹਤ ਮਹਿਕਮੇ ਦੀਆਂ ਟੀਮਾਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਸੂਚੀ ਤਿਆਰ ਕਰ ਰਹੀਆਂ ਸਨ। ਤਿਆਰ ਕੀਤੀ ਇਸ ਸੂਚੀ ਦੇ ਆਧਾਰ 'ਤੇ ਅੱਜ ਸਵੇਰੇ ਟੈਸਟ ਲਈ ਨਮੂਨੇ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਗਈ।

PunjabKesari

ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) 'ਚ ਕੋਰੋਨਾ ਵਾਇਰਸ ਨਾਲ ਮਰੇ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਏ 14 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ  ਇਸ ਚੇਨ ਨੂੰ ਤੋੜਨ 'ਚ ਲੱਗੀ ਹੋਈ ਸਿਹਤ ਮਹਿਕਮੇ ਦੀ ਟੀਮ ਨੇ ਅੱਜ ਫਿਰ ਵੱਡੇ ਪੱਧਰ 'ਤੇ ਪਿੰਡ ਵਾਸੀਆਂ ਦੇ ਟੈਸਟ ਲਏ ਹਨ। ਐੱਸ. ਐੱਮ. ਓ. ਕੇ. ਆਰ. ਬਾਲੀ ਦੀ ਅਗਵਾਈ 'ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ , ਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਗੁਰਜੀਤ ਆਦਿ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਭੇਜੀ ਸਰਕਾਰੀ ਹਸਪਤਾਲ ਦਸੂਹਾ ਦੀ ਟੀਮ ਨੇ ਦੇ ਨਾਲ ਸੁਰੱਖਿਅਤ ਤਰੀਕੇ ਨਾਲ  ਵਾਇਰਸ ਦੀ ਰੋਕਥਾਮ ਲਈ ਪਿੰਡ 'ਚ ਹੀ ਪਿੰਡ ਵਾਸੀਆਂ ਦੇ ਟੈਸਟ ਲਈ ਸੈਂਪਲ ਲਏ। ਇਸ ਗੱਲ ਦੀ ਪੁਸ਼ਟੀ ਕਰਦੇ ਐੱਸ. ਐੱਮ. ਓ. ਟਾਂਡਾ ਕੇ. ਆਰ ਬਾਲੀ ਨੇ ਕਰਦੇ ਦੱਸਿਆ ਕਿ ਅਜੇ ਪਿੰਡ ਵਾਸੀਆਂ ਦੀ ਰਿਪੋਰਟ ਆਉਣੀ ਬਾਕੀ ਹੈ। | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡ ਵਾਸੀਆਂ ਦੇ ਟੈਸਟ ਲਏ ਗਏ ਹਨ, ਉਨ੍ਹਾਂ ਨੂੰ ਫਿਲਹਾਲ ਘਰ 'ਚ ਹੀ ਇਕਾਂਤਵਾਸ 'ਚ ਰੱਖਿਆ ਗਿਆ ਹੈ।


shivani attri

Content Editor

Related News