ਕੋਰੋਨਾ ਵਾਇਰਸ ਨੇ ਫਿੱਕਾ ਕੀਤਾ ਹੋਲੀ ਦਾ ਮਜ਼ਾ, ਚੀਨੀ ਵਸਤਾਂ ਦਾ ਆਯਾਤ ਹੋਇਆ ਬੰਦ

03/09/2020 1:04:55 PM

ਕਪੂਰਥਲਾ (ਮਹਾਜਨ)— ਕੋਰੋਨਾ ਵਾਇਰਸ ਦਾ ਕਹਿਰ ਚੀਨ ਦੇ ਜ਼ਰੀਏ ਦੁਨੀਆ ਦੇ ਕਈ ਦੇਸ਼ਾਂ ਅਤੇ ਜ਼ਿਲਿਆਂ 'ਚ ਫੈਲ ਚੁੱਕਾ ਹੈ। ਆਲਮ ਇਹ ਹੈ ਕਿ ਹੋਲੀ ਦੇ ਮਜ਼ੇ 'ਤੇ ਮਾਰੂ ਕੋਰੋਨਾ ਵਾਇਰਸ ਦਾ ਰੰਗ ਵੀ ਵਧਦਾ ਜਾ ਰਿਹਾ ਹੈ। ਹੋਲੀਕਾ ਦੀ ਪੂਜਾ 9 ਮਾਰਚ ਨੂੰ ਕੀਤੀ ਜਾ ਰਹੀ ਹੈ ਅਤੇ ਹੋਲੀ 10 ਮਾਰਚ ਨੂੰ ਖੇਡੀ ਜਾਵੇਗੀ।

ਇਸ ਮੌਕੇ ਪਿਚਕਾਰੀ, ਰੰਗ ਸਮੇਤ ਕਈ ਸਾਮਾਨ ਚੀਨ ਤੋਂ ਹੀ ਆਉਂਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਚੀਨ ਤੋਂ ਸਾਮਾਨ ਦਾ ਆਯਾਤ ਨਹੀਂ ਹੋ ਪਾ ਰਿਹਾ ਹੈ, ਜਿਨ੍ਹਾਂ ਦੁਕਾਨਦਾਰਾਂ ਨੇ ਪਹਿਲਾਂ ਮਾਲ ਖਰੀਦਿਆ ਸੀ, ਉਹ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਵੇਚ ਰਹੇ ਹਨ। ਇਸ ਕਾਰਨ ਚੀਨ ਦੀ ਪਿਚਕਾਰੀ ਰੰਗ ਗੁਬਾਰਿਆਂ ਦੀ ਥਾਂ ਮੇਡ ਇਨ ਇੰਡੀਆ ਬਣ ਗਈ ਹੈ। ਉੱਥੇ ਹੀ ਦੂਜੇ ਪਾਸੇ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਕੋਰੋਨਾ ਵਾਇਰਸ ਬਾਰੇ ਡਰ ਫੈਲਿਆ ਹੈ, ਕਿਉਂਕਿ ਵਿਸ਼ਵ ਭਰ ਦੇ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਭੀੜ ਵਾਲੇ ਖੇਤਰਾਂ ਵਿਚ ਸ਼ਾਮਲ ਹੋਣ ਤੋਂ ਬਚੋ, ਤਾਂ ਜੋ ਕੋਰੋਨਾ ਵਾਇਰਸ ਦਾ ਅਸਰ ਨਾ ਫੈਲ ਸਕੇ।

ਦੁਕਾਨਦਾਰ ਬੋਲੇ, ਹੋਲੀ 'ਤੇ ਬਾਜ਼ਾਰਾਂ 'ਚ ਨਹੀਂ ਹੈ ਰੌਣਕ
ਸ਼ਹਿਰ ਦੇ ਮੁੱਖ ਬਾਜ਼ਾਰ ਸਦਰ ਬਾਜ਼ਾਰ, ਅੰਮ੍ਰਿਤ ਬਾਜ਼ਾਰ, ਸ਼੍ਰੀ ਸੱਤ ਨਰਾਇਣ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਆਦਿ ਖੇਤਰਾਂ 'ਚ ਰੰਗ-ਬਿਰੰਗੇ ਰੰਗਾਂ ਨਾਲ ਦੁਕਾਨਾਂ ਸਜੀਆਂ ਹੋਈਆਂ ਹਨ ਪਰ ਕੋਰੋਨਾ ਵਾਇਰਸ ਦੇ ਡਰ ਕਾਰਣ ਕੋਈ ਵੀ ਇਨ੍ਹਾਂ ਰੰਗਾਂ ਨੂੰ ਨਹੀਂ ਖਰੀਦ ਰਿਹਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਚੀਨ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੇ ਕਾਰਣ ਕਿਸੇ ਵੀ ਕਿਸਮ ਦਾ ਸਾਮਾਨ ਚੀਨ ਤੋਂ ਆਉਣਾ ਬੰਦ ਹੋ ਗਿਆ ਹੈ, ਜਿਸ ਕਾਰਣ ਬਾਜ਼ਾਰਾਂ 'ਚ ਰੌਣਕ ਨਹੀਂ ਦਿਖਾਈ ਦੇ ਰਹੀ ਹੈ। ਇਸ ਦੇ ਇਲਾਵਾ ਬੱਚਿਆਂ 'ਚ ਵੀ ਡਰ ਨਜ਼ਰ ਆਉਂਦਾ ਹੈ। ਬੱਚੇ ਪਿਚਕਾਰੀਆਂ ਖਰੀਦਣਾ ਤਾਂ ਚਾਹੁੰਦੇ ਹਨ ਪਰ ਸਿਰਫ ਮੇਡ ਇਨ ਇੰਡੀਆ ਦੀ। ਉਹ ਆ ਕੇ ਪੁੱਛਦੇ ਹਨ ਕਿ ਅੰਕਲ ਚਾਈਨੀਜ਼ ਪਿਚਕਾਰੀ ਨਾਲ ਕੋਰੋਨਾ ਵਾਇਰਸ ਤਾਂ ਨਹੀਂ ਹੋ ਜਾਵੇਗਾ।

ਸੋਸ਼ਲ ਸਾਈਟਸ 'ਤੇ ਵੀ ਸੰਦੇਸ਼ ਹੋ ਰਹੇ ਵਾਇਰਲ, ਚੀਨੀ ਚੀਜ਼ਾਂ ਦੇ ਬਾਈਕਾਟ ਦੇ
ਸੋਸ਼ਲ ਮੀਡੀਆ 'ਤੇ ਹੋਲੀ ਦੇ ਤਿਓਹਾਰ ਦੇ ਮੱਦੇਨਜ਼ਰ ਸੰਦੇਸ਼ ਵਾਇਰਲ ਕੀਤੇ ਜਾ ਰਹੇ ਹਨ, ਜਿਸ 'ਚ ਪਰਿਵਾਰ ਅਤੇ ਬੱਚਿਆਂ ਦੀ ਸੁਰੱਖਿਆ ਲਈ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਲੀ 'ਤੇ ਚੀਨੀ ਉਤਪਾਦਾਂ ਜਿਵੇਂ ਕਿ ਰੰਗ, ਬੈਲੂਨ, ਫਨੀ ਮਾਸਕ ਆਦਿ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ, ਕਿਉਂਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ। ਅਸਲ ਵਿਚ ਲੋਕ ਡਰਦੇ ਹਨ ਕਿ ਲੋਕ ਚੀਨ ਵਿਚ ਤਾਂ ਮਰ ਰਹੇ ਹਨ, ਹੋਲੀ ਤੋਂ ਬਾਅਦ ਭਾਰਤ 'ਚ ਕੋਰੋਨਾ ਵਾਇਰਸ ਬੁਰੀ ਤਰ੍ਹਾਂ ਫੈਲ ਜਾਵੇਗਾ।
 

ਇਹ ਵੀ ਪੜ੍ਹੋ: ਜਲੰਧਰ : 3 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ

'ਹੱਥ ਨਹੀਂ ਮਿਲਾਵਾਂਗੇ, ਫੁੱਲਾਂ ਨਾਲ ਖੇਡਣਗੇ ਹੋਲੀ'
ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਵਾਰ ਹੋਲੀ 'ਤੇ ਰਿਸ਼ਤੇਦਾਰਾਂ ਨਾਲ ਹੱਥ ਮਿਲਾਉਣ ਦੀ ਬਜਾਏ ਉਹ ਹੱਥ ਜੋੜ ਕੇ ਅਭਿਵਾਦਨ ਕਰਨਗੇ ਤੇ ਰੰਗਾਂ ਦੀ ਵਰਤੋਂ ਕਰਨ ਦੀ ਬਜਾਏ ਉਹ ਹਰਬਲ ਰੰਗਾਂ, ਗੁਲਾਲ, ਫੁੱਲਾਂ ਨਾਲ ਹੋਲੀ ਦਾ ਤਿਉਹਾਰ ਮਨਾਉਣਗੇ। ਇਸ ਤੋਂ ਇਲਾਵਾ ਅਸੀਂ ਪਰਿਵਾਰ ਅਤੇ ਦੋਸਤਾਂ ਦੇ ਨਾਲ ਮਿਲ ਕੇ ਹੋਲੀ ਦੇ ਤਿਉਹਾਰ ਦਾ ਅਨੰਦ ਲਵਾਂਗੇ।

ਕੋਰੋਨਾ ਵਾਇਰਸ ਬਾਰੇ ਕਰਾਂਗੇ ਜਾਗਰੂਕ
ਨਹਿਰੂ ਯੁਵਾ ਕੇਂਦਰ ਦੇ ਜ਼ਿਲਾ ਪ੍ਰਧਾਨ ਵਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦਿਆਂ ਉਹ ਆਪਣੇ ਪਰਿਵਾਰ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਹੋਲੀ ਨੂੰ ਫੁੱਲਾਂ ਨਾਲ ਮਨਾਉਣ ਲਈ ਪ੍ਰੇਰਿਤ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਭੀੜ ਵਾਲੀਆਂ ਥਾਵਾਂ ਤੋਂ ਹੱਥ ਮਿਲਾਉਣ, ਗਲੇ ਮਿਲਣ ਅਤੇ ਭੀੜ-ਭਾੜ ਵਾਲੇ ਸਥਾਨਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਵੇਗੀ।

ਸਿੰਥੈਟਿਕ ਰੰਗਾਂ ਦੀ ਬਜਾਏ ਹਰਬਲ ਰੰਗਾਂ ਦੀ ਕਰੋ ਵਰਤੋਂ
ਵਿਸ਼ਾਲ ਸ਼ਰਮਾ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਰੰਗਾਂ ਦਾ ਪਹਿਲਾਂ ਤੋਂ ਪ੍ਰਬੰਧ ਕਰਦੇ ਸਨ। ਨੌਜਵਾਨਾਂ ਨੂੰ ਸਿੰਥੈਟਿਕ ਰੰਗਾਂ ਦੀ ਬਜਾਏ ਚੰਗੀ ਕੰਪਨੀ ਦੇ ਗੁਲਾਲ ਅਤੇ ਹਰਬਲ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਇਹ ਚਮੜੀ ਨੂੰ ਨੁਕਸਾਨ ਨਾ ਪਹੁੰਚਾਏ। ਇਸ ਤੋਂ ਇਲਾਵਾ ਹੋਲੀ ਪਾਉਂਦੇ ਸਮੇਂ ਅੱਖਾਂ ਦੇ ਐਨਕਾਂ ਲਗਾਓ।

ਸੁੱਕੀ ਹੋਲੀ ਖੇਡੋ, ਪਾਣੀ ਨਾ ਕਰੋ ਬਰਬਾਦ
ਇੰਜੀਨੀਅਰ ਸੁਖਬੀਰ ਸਿੰਘ ਥਾਪਾ ਦਾ ਕਹਿਣਾ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਅਤੇ ਨੌਜਵਾਨ ਹੋਲੀ 'ਤੇ ਜ਼ਿਆਦਾ ਪਾਣੀ ਦੀ ਵਰਤੋਂ ਕਰਦੇ ਹਨ, ਜੋ ਚਿੰਤਾਜਨਕ ਹੈ। ਪਾਣੀ ਦੀ ਮਹੱਤਤਾ ਨੂੰ ਸਮਝਦਿਆਂ ਇਸ ਵਾਰ ਸੁੱਕੀ ਹੋਲੀ ਖੇਡਣ ਦਾ ਪ੍ਰਣ ਲੈਣਾ ਚਾਹੀਦਾ ਹੈ। ਹੋਲੀ ਸਿਰਫ ਚੰਗੇ ਰੰਗਾਂ ਨਾਲ ਖੇਡੀ ਜਾਣੀ ਚਾਹੀਦੀ ਹੈ, ਪਾਣੀ ਨਾਲ ਨਹੀਂ।


shivani attri

Content Editor

Related News