ਉੱਤਰ ਰੇਲਵੇ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸ਼ੁਰੂ ਕੀਤੀ ਤਿਆਰੀ

03/04/2020 10:45:24 AM

ਜਲੰਧਰ (ਗੁਲਸ਼ਨ)— ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਅਜੇ ਤੱਕ ਇਸ ਮਹਾਮਾਰੀ ਤੋਂ ਅਛੂਤਾ ਹੈ। ਫਿਰ ਵੀ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਉੱਤਰ ਰੇਲਵੇ ਦੇ ਕੇਂਦਰੀ ਹਸਪਤਾਲ ਨਵੀਂ ਦਿੱਲੀ ਵਿਚ ਇਕ ਵੱਖਰਾ ਵਾਰਡ ਤਿਆਰ ਕੀਤਾ ਗਿਆ ਹੈ। ਇਸ ਵਾਰਡ 'ਚ ਆਉਣ ਵਾਲੇ ਰੋਗੀਆਂ, ਡਾਕਟਰਾਂ ਅਤੇ ਹੋਰ ਸਟਾਫ ਨੂੰ ਰੱਖਿਆਤਮਕ ਡਿਸਪੋਜ਼ੇਬਲ ਡਰੈੱਸ ਕਿੱਟ ਮੁਹੱਈਆ ਕਰਵਾਈ ਗਈ ਹੈ।

ਡਾਕਟਰਾਂ ਅਤੇ ਸਿਹਤ ਵਰਕਰਾਂ ਵੱਲੋਂ ਰੇਲਵੇ ਕਾਲੋਨੀਆਂ, ਕਲੱਬਾਂ, ਹੈਲਥ ਯੂਨਿਟਾਂ ਅਤੇ ਬਾਰਾਤ ਘਰਾਂ ਵਿਚ ਇਸ ਵਾਇਰਸ ਦੇ ਲੱਛਣਾਂ ਅਤੇ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜੇਕਰ ਕਿਸੇ ਵਿਅਕਤੀ ਵਿਚ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਤੁਰੰਤ ਨੇੜੇ ਦੇ ਹੈਲਥ ਯੂਨਿਟ ਜਾਂ ਹਸਪਤਾਲ ਨਾਲ ਸੰਪਰਕ ਕਰੇ। ਜ਼ਿਕਰਯੋਗ ਹੈ ਕਿ ਉੱਤਰ ਰੇਲਵੇ ਦੇ ਮੈਡੀਕਲ ਡਿਪਾਰਟਮੈਂਟ ਵੱਲੋਂ ਸਾਰੀਆਂ ਡਵੀਜ਼ਨਾਂ ਦੇ ਅਧੀਨ ਆਉਂਦੇ ਹਸਪਤਾਲਾਂ ਦੇ ਡਾਕਟਰਾਂ ਅਤੇ ਸਟਾਫ ਨੂੰ ਵੀ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ ਅਧਿਕਾਰੀ ਲੋਕਾਂ ਨੂੰ ਬਿਨਾਂ ਘਬਰਾਹਟ ਪੈਦਾ ਕੀਤੇ ਕਰਨ ਜਾਗਰੂਕ : ਡਿਪਟੀ ਕਮਿਸ਼ਨਰ

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਵਲ ਹਸਪਤਾਲ 'ਚ ਚਲਾਈ ਮੌਕ ਡ੍ਰਿਲ


shivani attri

Content Editor

Related News