ਗੜ੍ਹਸ਼ੰਕਰ ਵਿਖੇ ਸਾਬਕਾ ਫੌਜੀਆਂ ਨੂੰ ਲਾਏ ਕੋਰੋਨਾ ਦੇ ਟੀਕੇ

Sunday, Apr 11, 2021 - 02:21 PM (IST)

ਗੜ੍ਹਸ਼ੰਕਰ ਵਿਖੇ ਸਾਬਕਾ ਫੌਜੀਆਂ ਨੂੰ ਲਾਏ ਕੋਰੋਨਾ ਦੇ ਟੀਕੇ

ਗੜ੍ਹਸ਼ੰਕਰ (ਸ਼ੋਰੀ)-ਕੋਰੋਨਾ ਮਹਾਮਾਰੀ ਤੋਂ ਬਚਾਓ ਲਈ ਸਿਹਤ ਮਹਿਕਮੇ ਵੱਲੋਂ ਜਿੱਥੇ ਵੱਖ-ਵੱਖ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ, ਉੱਥੇ ਨਾਲ ਹੀ ਕੋਰੋਨਾ ਵੈਕਸੀਨ ਦੇ ਟੀਕੇ ਵੀ ਹੁਣ ਵੱਡੇ ਪੱਧਰ ’ਤੇ ਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸ਼ਨੀਵਾਰ ਸਾਬਕਾ ਫੌਜੀਆਂ ਲਈ ਸਥਾਪਤ ਇਥੋਂ ਦੇ ਈ. ਸੀ. ਐੱਚ. ਐੱਸ. ਸੈਂਟਰ ਵਿਚ 45 ਸਾਲ ਤੋਂ ਉੱਪਰ ਦੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫ਼ਤ ਵੈਕਸੀਨ ਲਾਈ ਗਈ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਇਸ ਮੌਕੇ ਕਰਨਲ ਜੈ ਕਰਨ ਸਿੰਘ ਇੰਚਾਰਜ ਈ. ਸੀ. ਐੱਚ. ਐੱਸ. ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਕੀਤੀ ਬੇਨਤੀ ਉਪਰੰਤ ਇਹ ਵੈਕਸੀਨੇਸ਼ਨ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੀ ਟੀਮ ਵੱਲੋਂ ਲਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਲੋਡ਼ ਅਨੁਸਾਰ ਅਗਲੇ ਹਫਤੇ ਵੀ ਇਹ ਵੈਕਸੀਨੇਸ਼ਨ ਦਾ ਪ੍ਰੋਗਰਾਮ ਜਾਰੀ ਰਹੇਗਾ।

ਇਹ ਵੀ ਪੜ੍ਹੋ : ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

ਇਸ ਮੌਕੇ ਐਕਸ ਸਰਵਿਸਮੈੱਨ ਵੈੱਲਫੇਅਰ ਸੋਸਾਇਟੀ ਤੋਂ ਚੇਅਰਮੈਨ ਕੈਪਟਨ ਆਰ. ਐੱਸ. ਪਠਾਣੀਆ ਅਤੇ ਵਾਈਸ ਚੇਅਰਮੈਨ ਬਲਵੀਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਕੀਤੇ ਇੰਤਜ਼ਾਮ ਦਾ ਸਮੂਹ ਫੌਜੀਆਂ ਨੂੰ ਕਾਫੀ ਫਾਇਦਾ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਜ਼ਰੂਰਤ ਅਨੁਸਾਰ ਸੋਸਾਇਟੀ ਆਪਣੇ ਪੱਧਰ ’ਤੇ ਪਹੁੰਚਣ ਤੋਂ ਅਸਮਰਥ ਸਾਬਕਾ ਫੌਜੀਆਂ ਨੂੰ ਸਾਧਨ ਵੀ ਉਪਲੱਬਧ ਕਰਵਾਏਗੀ ਤਾਂ ਕਿ ਕੋਰੋਨਾ ਵੈਕਸੀਨੇਸ਼ਨ ਦਾ ਲਾਭ ਆਮ ਫੌਜੀ ਪਰਿਵਾਰ ਲੈ ਸਕਣ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼


author

shivani attri

Content Editor

Related News