ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ ਲਾਇਆ 10500000 ਰੁਪਏ ਦਾ ਝਟਕਾ

Sunday, Aug 18, 2024 - 02:19 PM (IST)

ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ ਲਾਇਆ 10500000 ਰੁਪਏ ਦਾ ਝਟਕਾ

ਜਲੰਧਰ (ਚੋਪੜਾ)–ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਢਾਈ ਸਾਲ ਹੋ ਚੁੱਕੇ ਹਨ ਪਰ ਇੰਪਰੂਵਮੈਂਟ ਟਰੱਸਟ ਦੇ ਬਦਤਰ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਇਨ੍ਹਾਂ ਹਾਲਾਤ ਵਿਚ ਰਹੀ-ਸਹੀ ਕਸਰ ਟਰੱਸਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਖ਼ਪਤਕਾਰਾਂ ਵੱਲੋਂ ਵੱਖ-ਵੱਖ ਅਦਾਲਤਾਂ ਵਿਚ ਦਾਇਰ ਕੀਤੇ ਕੇਸਾਂ ਦੇ ਫ਼ੈਸਲੇ ਪੂਰਾ ਕਰ ਰਹੇ ਹਨ। ਟਰੱਸਟ ਦੇ ਖ਼ਿਲਾਫ਼ ਆਏ ਦਿਨ ਫ਼ੈਸਲੇ ਆ ਰਹੇ ਹਨ, ਜਿਸ ਵਜ੍ਹਾ ਨਾਲ ਟਰੱਸਟ ਦੀ ਦੇਣਦਾਰੀ ਵੀ ਲਗਾਤਾਰ ਵਧਦੀ ਜਾ ਰਹੀ ਹੈ।

ਉਥੇ ਹੀ ਦੂਜੇ ਪਾਸੇ ਟਰੱਸਟ ਵਿਚ ਭ੍ਰਿਸ਼ਟਾਚਾਰ ਸਿਖ਼ਰ ’ਤੇ ਹੈ। ਕਿਸੇ ਵੀ ਸਕੀਮ ਦੇ ਅਲਾਟੀ ਨੂੰ ਛੋਟੇ-ਛੋਟੇ ਕੰਮਾਂ ਲਈ ਮਹੀਨਿਆਂਬੱਧੀ ਟਰੱਸਟ ਦਫ਼ਤਰ ਦੇ ਧੱਕੇ ਖਾਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਪਰ ਡਿਊਟੀ ’ਤੇ ਕਰਮਚਾਰੀਆਂ ਨੇ ਤਾਂ ਜਿਵੇਂ ਲੋਕਾਂ ਦੇ ਕੰਮ ਨਾ ਕਰਨ ਦੀ ਠਾਣ ਰੱਖੀ ਹੈ। ਅਲਾਟੀਆਂ ਨੂੰ ਐੱਨ. ਓ. ਸੀ., ਐੱਨ. ਡੀ. ਸੀ. ਵਰਗੇ ਸਰਟੀਫਿਕੇਟ ਵੀ ਅਧਿਕਾਰੀਆਂ ਦੀਆਂ ਜੇਬਾਂ ਗਰਮ ਕਰਨ ਜਾਂ ਉਨ੍ਹਾਂ ਦੀ ਮਰਜ਼ੀ ਨਾਲ ਹੀ ਜਾਰੀ ਹੋ ਰਹੇ ਹਨ। ਇਹੀ ਕਾਰਨ ਹੈ ਕਿ ਟਰੱਸਟ ਦੀ ਕਮਾਈ ਵਿਚ ਕੋਈ ਵਾਧਾ ਨਹੀਂ ਹੋ ਪਾ ਰਿਹਾ, ਜਦਕਿ ਦੇਣਦਾਰੀਆਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਇਸੇ ਲੜੀ ਵਿਚ ਜ਼ਿਲ੍ਹਾ ਖ਼ਪਤਕਾਰ ਵਿਵਾਦ ਨਿਪਟਾਊ ਕਮਿਸ਼ਨ ਨੇ 13.96 ਏਕੜ ਸਕੀਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਸਕੀਮ ਦੇ 7 ਕੇਸਾਂ ਅਤੇ ਬੀਬੀ ਭਾਨੀ ਕੰਪਲੈਕਸ ਸਕੀਮ ਦੇ 1 ਕੇਸ ਵਿਚ ਅਲਾਟੀਆਂ ਦੇ ਪੱਖ ਵਿਚ ਫੈਸਲਾ ਸੁਣਾਉਂਦੇ ਹੋਏ ਟਰੱਸਟ ਨੂੰ ਅਲਾਟੀਆਂ ਦੀ ਜਮ੍ਹਾ ਕਰਵਾਈ ਪ੍ਰਿੰਸੀਪਲ ਅਮਾਊਂਟ ਦੇ ਇਲਾਵਾ ਉਸ ’ਤੇ ਬਣਦਾ ਵਿਆਜ, ਮੁਆਵਜ਼ਾ ਤੇ ਕਾਨੂੰਨੀ ਖ਼ਰਚ ਵੀ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਟਰੱਸਟ ਨੇ ਅਲਾਟੀਆਂ ਦੇ ਨਾਲ ਧੋਖਾਧੜੀ ਕਰਕੇ ਕਾਗਜ਼ਾਂ ਵਿਚ ਫਲੈਟਾਂ ਦਾ ਕਬਜ਼ਾ ਦੇ ਦਿੱਤਾ ਪਰ ਮੌਕੇ ’ਤੇ ਕੋਈ ਮੁੱਢਲੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ, ਜਿਸ ਦੇ ਉਪਰੰਤ ਅਲਾਟੀਆਂ ਨੇ ਖਪਤਕਾਰ ਕਮਿਸ਼ਨ ਦਾ ਰੁਖ਼ ਕੀਤਾ ਸੀ। ਇਨ੍ਹਾਂ 8 ਕੇਸਾਂ ਦੇ ਫ਼ੈਸਲੇ ਅਨੁਸਾਰ ਟਰੱਸਟ ਨੂੰ 1.05 ਕਰੋੜ ਰੁਪਏ ਦਾ ਨਵਾਂ ਝਟਕਾ ਲੱਗਾ ਹੈ। ਟਰੱਸਟ ਦੇ ਖ਼ਿਲਾਫ਼ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਿਹੰਗਾਂ ਨੇ RPF ਮੁਲਾਜ਼ਮ ’ਤੇ ਤਲਵਾਰਾਂ ਨਾਲ ਕੀਤਾ ਹਮਲਾ, ਵੱਢੀ ਬਾਂਹ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News