ਫਰਦ ਲੈਣ ਆਏ ਲੋਕਾਂ ਨੂੰ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ, ਕੰਮਕਾਜ ਰਿਹਾ ਠੱਪ
Thursday, Dec 04, 2025 - 02:46 PM (IST)
ਜਲੰਧਰ (ਚੋਪੜਾ)–ਜ਼ਿਲ੍ਹੇ ਦੇ ਫਰਦ ਕੇਂਦਰਾਂ ’ਤੇ ਕੰਮ ਕਰ ਰਹੇ ਕੰਪਿਊਟਰ ਆਪ੍ਰੇਟਰਾਂ ਨੇ ਬੁੱਧਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਹਾਫ਼ ਡੇਅ ਸਟ੍ਰਾਈਕ ਕੀਤੀ, ਜਿਸ ਨਾਲ ਮਾਲੀਆ ਰਿਕਾਰਡ ਨਾਲ ਸਬੰਧਤ ਦਸਤਾਵੇਜ਼ਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ। ਕਰਮਚਾਰੀ ਡਿਊਟੀ ’ਤੇ ਮੌਜੂਦ ਰਹੇ ਪਰ ਕੰਪਿਊਟਰ ਸਿਸਟਮ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਰੱਖਿਆ, ਜਿਸ ਦੇ ਸਿੱਟੇ ਵਜੋਂ ਦੁਪਹਿਰ 2 ਵਜੇ ਤਕ ਫਰਦ ਲੈਣ ਆਏ ਲੋਕਾਂ ਨੂੰ ਲੰਮੀ ਉਡੀਕ ਅਤੇ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿਚ ਸਟ੍ਰਾਈਕ ਖ਼ਤਮ ਹੋਈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਲਾਂ ਤੋਂ ਲਗਾਤਾਰ ਅਪੀਲਾਂ ਕਰਨ ਦੇ ਬਾਵਜੂਦ ਵਿਭਾਗ ਵੱਲੋਂ ਨੀਤੀ ਨਿਰਮਾਣ ਜਾਂ ਗੱਲਬਾਤ ਦੀ ਪਹਿਲ ਨਾ ਹੋਣ ਕਾਰਨ ਕਰਮਚਾਰੀ ਮਜਬੂਰ ਹੋ ਕੇ ਹੜਤਾਲ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ 18 ਸਾਲਾਂ ਤੋਂ ਡਾਟਾ ਐਂਟਰੀ ਆਪ੍ਰੇਟਰ ਈਮਾਨਦਾਰੀ ਨਾਲ ਮੈਨੂਅਲ ਜਮ੍ਹਾਬੰਦੀ ਨੂੰ ਡਿਜੀਟਲ ਰਿਕਾਰਡ ਵਿਚ ਬਦਲਣ ਤੋਂ ਲੈ ਕੇ ਕੋਵਿਡ ਕਾਲ ਵਿਚ ਫੀਲਡ ਡਿਊਟੀ ਅਤੇ ਚੋਣ ਕੰਮ ਤਕ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਉਚਿਤ ਮਾਣ-ਸਨਮਾਨ ਨਹੀਂ ਮਿਲ ਰਿਹਾ।

ਇਹ ਵੀ ਪੜ੍ਹੋ: Punjab:ਪ੍ਰਾਪਰਟੀ ਮਾਲਕਾਂ ਲਈ ਅਹਿਮ ਖ਼ਬਰ! ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗਾ ਸਖ਼ਤ ਐਕਸ਼ਨ
ਰਾਕੇਸ਼ ਕੁਮਾਰ ਨੇ ਕਿਹਾ ਕਿ 2006-07 ਵਿਚ 2800 ਰੁਪਏ ਤਨਖ਼ਾਹ ਤੋਂ ਸ਼ੁਰੂਆਤ ਕਰਨ ਵਾਲੇ ਆਪ੍ਰੇਟਰਾਂ ਦੀ ਤਨਖ਼ਾਹ ਅੱਜ ਵੀ ਸਿਰਫ਼ 8000 ਰੁਪਏ ਹੈ, ਜੋ ਮਹਿੰਗਾਈ ਦੇ ਮੁਕਾਬਲੇ ਕਾਫ਼ੀ ਘੱਟ ਹੈ। ਵਾਅਦਾ ਕੀਤੇ ਗਏ ਤਨਖ਼ਾਹ ਵਾਧੇ ਨੂੰ ਲਾਗੂ ਨਹੀਂ ਕੀਤਾ ਿਗਆ ਅਤੇ ਕਰਮਚਾਰੀ ਯੂਨੀਅਨ ਬਣਾਉਣ ’ਤੇ ਰੋਕ ਅਤੇ ਨੌਕਰੀ ਤੋਂ ਕੱਢਣ ਦੀ ਚਿਤਾਵਨੀ ਤਕ ਦਿੱਤੀ ਜਾ ਰਹੀ ਹੈ।
ਕਰਮਚਾਰੀਆਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਨੂੰ ਘੱਟੋ-ਘੱਟ ਤਨਖਾਹ ਕਾਨੂੰਨ ਤਹਿਤ ਤਨਖ਼ਾਹ ਦਿੱਤੀ ਜਾਵੇ, ਹਾਦਸੇ ਵਿਚ ਪਰਿਵਾਰਾਂ ਨੂੰ ਸਹਾਇਤਾ ਅਤੇ ਆਸ਼ਰਿਤਾਂ ਨੂੰ ਸਰਕਾਰੀ ਨੌਕਰੀ ਮਿਲੇ ਅਤੇ ਸਾਰੇ ਡਾਟਾ ਐਂਟਰੀ ਆਪ੍ਰੇਟਰਾਂ ਨੂੰ ਵਿਭਾਗੀ ਸੇਵਾ ਢਾਂਚੇ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਰਣਦੀਪ ਸਿੰਘ ਨੇ ਵਿਦੇਸ਼ 'ਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਪਾਇਲਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਪੰਜਾਬ 'ਚ ਚੱਲਦੀ ਹੈ 'ਕੈਂਸਰ ਟਰੇਨ', ਗ੍ਰੀਨ ਰੈਵੋਲਿਊਸ਼ਨ ਦੀ ਕੀਮਤ ਚੁੱਕਾ ਰਿਹਾ ਪੰਜਾਬ, ਰਾਜ ਸਭਾ 'ਚ ਬੋਲੇ 'ਆਪ' ਦੇ ਰਾ
