ਫ਼ਿਲੌਰ ਦਾ ਕਿਲਾ ਵੀ ਬਚਾਅ ਨਹੀਂ ਸਕੀ ਕਾਂਗਰਸ
Sunday, May 14, 2023 - 04:59 PM (IST)

ਫ਼ਿਲੌਰ- ਜਲੰਧਰ ਦੀ ਲੋਕ ਸਭਾ ਉਪ-ਚੋਣ ਦੇ ਨਤੀਜੇ ਕਈ ਲੋਕਾਂ ਦੀਆਂ ਉਮੀਦਾਂ ’ਤੇ ਤਾਂ ਖਰੇ ਉਤਰੇ ਪਰ ਕੁਝ ਇਨ੍ਹਾਂ ਨਤੀਜਿਆਂ ਤੋਂ ਖੁਸ਼ ਨਹੀਂ ਹਨ। ਖ਼ਾਸ ਤੌਰ ’ਤੇ ਕਾਂਗਰਸ ਦੇ ਲੋਕ ਇਸ ਹਾਰ ਕਾਰਨ ਪ੍ਰੇਸ਼ਾਨ ਹਨ, ਕਿਉਂਕਿ ਕਈ ਸਾਲਾਂ ਤੋਂ ਜਲੰਧਰ ਕਾਂਗਰਸ ਦਾ ਗੜ੍ਹ ਰਿਹਾ ਹੈ ਅਤੇ ਇਸ ਕਿਲੇ ਨੂੰ ਆਮ ਆਦਮੀ ਪਾਰਟੀ ਨੇ ਅੱਜ ਢੇਰ ਕਰ ਦਿੱਤਾ। ਇਸ ਪੂਰੇ ਮਾਮਲੇ ਵਿਚ ਇਕ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਜੋ ਸਾਹਮਣੇ ਆਈ ਹੈ, ਉਹ ਇਹ ਹੈ ਕਿ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਦੀ ਘਰ ਦੀ ਸੀਟ ’ਤੇ ਪਾਰਟੀ ਨੂੰ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ- ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘੱਟ ਗਿਣਤੀ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ
ਜਲੰਧਰ ਦੀ ਫਿਲੌਰ ਵਿਧਾਨ ਸਭਾ ਸੀਟ ਸਵ. ਚੌਧਰੀ ਸੰਤੋਖ ਸਿੰਘ ਅਤੇ ਕਰਮਜੀਤ ਕੌਰ ਦੇ ਪੁੱਤਰ ਬਿਕਰਮਜੀਤ ਚੌਧਰੀ ਕੋਲ ਹੈ। ਉਹ ਇਸ ਸੀਟ ’ਤੇ 2022 ਵਿਚ ਵਿਧਾਇਕ ਬਣੇ ਸਨ। ਹੈਰਾਨੀ ਦੀ ਗੱਲ ਹੈ ਕਿ ਇਸ ਸੀਟ ’ਤੇ ਹੀ ਕਾਂਗਰਸ 7 ਹਜ਼ਾਰ ਦੇ ਲਗਭਗ ਵੋਟਾਂ ਨਾਲ ਹਾਰ ਗਈ। ਇਸ ਵਿਧਾਨ ਸਭਾ ਸੀਟ ’ਤੇ ਆਮ ਆਦਮੀ ਪਾਰਟੀ ਨੂੰ 38,657 ਵੋਟਾਂ ਪਈਆਂ, ਜਦੋਂਕਿ ਕਾਂਗਰਸ ਨੂੰ ਇੱਥੋਂ 31,658 ਵੋਟਾਂ ਪਈਆਂ। ਇਸ ਹਾਰ ਦਾ ਫ਼ਰਕ 6,999 ਵੋਟਾਂ ਰਿਹਾ।
ਇਹ ਵੀ ਪੜ੍ਹੋ- 40 ਸਾਲਾਂ ਬਾਅਦ ਮਾਝਾ ਤੇ ਦੁਆਬਾ ਖ਼ੇਤਰ ਦੇ ਖੇਤਾਂ ’ਚ ਪਹੁੰਚੇਗਾ ਨਹਿਰੀ ਪਾਣੀ, ਸਿੰਚਾਈ ਵਿਭਾਗ ਨੇ ਸ਼ੁਰੂ ਕੀਤਾ ਕੰਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।