ਕੱਪੜੇ ਦੀ ਦੁਕਾਨ ’ਤੇ ਮਚੇ ਅੱਗ ਦੇ ਭਾਂਬੜ
01/04/2021 1:38:48 PM
ਜਲੰਧਰ (ਸੋਨੂੰ)— ਜਲੰਧਰ ਦੇ ਭੀੜਭਾੜ ਵਾਲੇ ਇਲਾਕੇ ਕਾਦੇਸ਼ਾਹ ਚੌਕ ਸਥਿਤ ਇਕ ਕੱਪੜਿਆਂ ਦੀ ਦੁਕਾਨ ’ਤੇ ਰਾਤ ਦੇ ਸਮੇਂ ਭਿਆਨਕ ਅੱਗ ਲੱਗੀ। ਇਸ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਫਾਇਰ ਬਿ੍ਰਗੇਡ ਦੇ ਕਾਮੇ ਪਹੁੰਚੇ ਅਤੇ ਇਕ ਘੰਟੇ ਦੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਗੁਰੂਕ੍ਰਿਪਾ ਦੁਕਾਨ ਦੇ ਮਾਲਕ ਮੁਕੇਸ਼ ਕੁਮਾਰ ਨੇ ਦੱਸਿਆ ਕਿ 8 ਵਜੇ ਦੇ ਕਰੀਬ ਉਹ ਆਪਣੇ ਘਰ ਪਹੁੰਚੇ ਤਾਂ ਬਾਜ਼ਾਰ ਦੀ ਮਾਰਕਿਟ ਦੇ ਲੋਕਾਂ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਦੁਕਾਨ ’ਤੇ ਅੱਗ ਲੱਗ ਗਈ ਹੈ। ਇਸ ਦੇ ਬਾਅਦ ਇਸ ਦੀ ਸੂਚਨਾ ਫਾਇਰ ਬਿ੍ਰਗੇਡ ਨੂੰ ਦਿੱਤੀ ਗਈ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਫਿਲਹਾਲ ਕਿੰਨੇ ਦਾ ਨੁਕਸਾਨ ਹੋਇਆ ਹੈ, ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: ਪਾਸਪੋਰਟ ਨਾ ਮਿਲਣ ’ਤੇ ਟਰੈਵਲ ਏਜੰਟ ਭਿੜੇ, ਚੱਲੀਆਂ ਗੋਲੀਆਂ