ਸਿਵਲ ਸਰਜਨ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਬਿਲਗਾ, ਨੂਰਮਹਿਲ ਤੇ ਨੇੜਲੇ ਸਬ-ਸੈਂਟਰਾਂ ’ਚ ਅਚਾਨਕ ਚੈਕਿੰਗ

Friday, Jun 24, 2022 - 11:39 PM (IST)

ਸਿਵਲ ਸਰਜਨ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਬਿਲਗਾ, ਨੂਰਮਹਿਲ ਤੇ ਨੇੜਲੇ ਸਬ-ਸੈਂਟਰਾਂ ’ਚ ਅਚਾਨਕ ਚੈਕਿੰਗ

ਜਲੰਧਰ (ਰੱਤਾ)–ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਵੀਰਵਾਰ ਸਵੇਰੇ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਰਮਨ ਗੁਪਤਾ ਨਾਲ ਮਿਲ ਕੇ ਕਮਿਊਨਿਟੀ ਹੈਲਥ ਸੈਂਟਰ ਬਿਲਗਾ, ਨੂਰਮਹਿਲ ਅਤੇ ਨੇੜਲੇ ਸਬ-ਸੈਂਟਰਾਂ ’ਚ ਅਚਾਨਕ ਚੈਕਿੰਗ ਕਰਦਿਆਂ ਉਥੋਂ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲਿਆ।ਸਭ ਤੋਂ ਪਹਿਲਾਂ ਕਮਿਊਨਿਟੀ ਹੈਲਥ ਸੈਂਟਰ ਬਿਲਗਾ ਪਹੁੰਚੇ ਡਾ. ਰਮਨ ਸ਼ਰਮਾ ਨੇ ਉਥੇ ਹਾਜ਼ਰ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਟਾਫ਼ ਨਾਲ ਮੀਟਿੰੰਗ ਕਰ ਕੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿਹਤ ਕੇਂਦਰ ’ਚ ਆਉਣ ਵਾਲੇ ਮਰੀਜ਼ਾਂ ਨਾਲ ਪਿਆਰ ਅਤੇ ਹਮਦਰਦੀ ਭਰਿਆ ਸਲੂਕ ਕਰਨ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਡਾਕਟਰਾਂ ਅਤੇ ਸਟਾਫ ਨੂੰ ਇਹ ਵੀ ਕਿਹਾ ਕਿ ਉਹ ਨੇੜਲੇ ਲੋਕਾਂ ’ਚ ਇਹ ਵੀ ਪ੍ਰਚਾਰ ਕਰਨ ਕਿ ਸਰਕਾਰੀ ਸਿਹਤ ਕੇਂਦਰ ਵਿਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਹੁੰਦੀਆਂ ਹਨ ਤਾਂ ਕਿ ਉਥੇ ਓ. ਪੀ. ਡੀ. ਵਧ ਸਕੇ।

PunjabKesari

ਡਾ. ਸ਼ਰਮਾ ਨੇ ਸਟਾਫ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਸ ਉਪਰੰਤ ਕਮਿਊਨਿਟੀ ਹੈਲਥ ਸੈਂਟਰ ਨੂਰਮਹਿਲ ਪਹੁੰਚੇ ਸਿਵਲ ਸਰਜਨ ਡਾ. ਸ਼ਰਮਾ ਨੇ ਜਿਥੇ ਡਾਕਟਰਾਂ ਅਤੇ ਸਟਾਫ ਨਾਲ ਮੀਟਿੰਗ ਕਰ ਕੇ ਉਥੋਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕੀਤੀ, ਉਥੇ ਹੀ ਡੀ-ਅਡਿਕਸ਼ਨ ਸੈਂਟਰ ’ਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ।


author

Manoj

Content Editor

Related News