ਸਿਵਲ ਹਸਪਤਾਲ 'ਚ ਟਰੂਨੈਟ ਮਸ਼ੀਨ 'ਤੇ ਕੀਤੇ ਸੈਂਪਲਾਂ 'ਚੋਂ 2 ਦੀ ਰਿਪੋਰਟ ਪਾਜ਼ੇਟਿਵ

07/10/2020 10:42:11 PM

ਜਲੰਧਰ,(ਰੱਤਾ) : ਸ਼ਹਿਰ ਦੇ ਸਿਵਲ ਹਸਪਤਾਲ 'ਚ ਅੱਜ ਟਰੂਨੈਟ ਮਸ਼ੀਨ ਰਾਹੀਂ ਕੋਰੋਨਾ ਦੇ ਟੈਸਟ ਕੀਤੇ ਗਏ ਹਨ। ਇਸ ਦੌਰਾਨ ਟਰੂਨੈਟ ਮਸ਼ੀਨ 'ਤੇ ਕੀਤੇ ਗਏ ਟੈਸਟਾਂ 'ਚੋਂ ਅੱਜ 2 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਹਸਪਤਾਲ 'ਚ ਟਰੂਨੈਟ ਮਸ਼ੀਨ 'ਤੇ ਅੱਜ 15 ਸੈਂਪਲਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 2 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 13 ਦੀ ਰਿਪੋਰਟ ਨੈਗੇਟਿਵ ਆਈ ਹੈ।

ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਫਰੀਦਕੋਟ ਮੈਡੀਕਲ ਕਾਲਜ ਤੋਂ ਜਿਨ੍ਹਾਂ 49 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ,ਉਨ੍ਹਾਂ 'ਚੋਂ 18 ਫੌਜੀ ਹਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਈ ਰੋਗੀ ਮੁਹੱਲਾ ਮਖਦੂਮਪੁਰਾ ਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਰੋਗੀਆਂ 'ਚੋਂ ਜ਼ਿਆਦਾਤਰ ਰੋਗੀ ਉਹ ਹਨ ਜੋ ਪਹਿਲਾਂ ਪਾਜ਼ੇਟਿਵ ਆਏ ਰੋਗੀਆਂ ਦੇ ਸੰਪਰਕ ਵਿਚ ਆਉਣ ਵਾਲੇ ਲੋਕ ਹਨ।

ਮਖਦੂਮਪੁਰਾ ਵਿਚ ਸੈਂਪਲ ਲੈਣ ਗਈ ਸਿਹਤ ਵਿਭਾਗ ਦੀ ਟੀਮ ਅਤੇ ਲੋਕ ਘਰਾਂ ਨੂੰ ਤਾਲੇ ਲਾ ਕੇ ਭੱਜੇ
ਇਨ੍ਹੀਂ ਦਿਨੀਂ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਕਾਰਣ ਸਿਹਤ ਮਹਿਕਮਾ ਉਨ੍ਹਾਂ ਖੇਤਰਾਂ 'ਚ ਜ਼ਿਆਦਾ ਤੋਂ ਜ਼ਿਆਦਾ ਸੈਂਪਲ ਲੈਣ ਦੀ ਕੋਸ਼ਿਸ਼ ਕਰਦਾ ਹੈ ਜਿੱਥੋਂ ਕੋਰੋਨਾ ਦੇ ਵੱਡੀ ਗਿਣਤੀ ਵਿਚ ਰੋਗੀ ਮਿਲੇ ਹੋਣ। ਪਿਛਲੇ ਦਿਨੀਂ ਸਥਾਨਕ ਮਖਦੂਮਪੁਰਾ ਖੇਤਰ ਤੋਂ ਕਾਫੀ ਗਿਣਤੀ ਵਿਚ ਕੋਰੋਨਾ ਪਾਜ਼ੇਟਿਵ ਰੋਗੀ ਮਿਲਣ ਉਪਰੰਤ ਸਿਹਤ ਵਿਭਾਗ ਨੇ ਉਥੇ ਵੀ ਕੈਂਪ ਲਗਾ ਕੇ ਕਈ ਲੋਕਾਂ ਦੇ ਸੈਂਪਲ ਲਏ ਅਤੇ ਉਨ੍ਹਾਂ ਵਿਚੋਂ ਵੀ ਕਾਫੀ ਲੋਕ ਪਾਜ਼ੇਟਿਵ ਪਾਏ ਗਏ। ਸ਼ੁੱਕਰਵਾਰ ਸਵੇਰੇ ਸਿਹਤ ਮਹਿਕਮੇ ਦੀ ਟੀਮ ਇਕ ਵਾਰ ਫਿਰ ਜਦੋਂ ਉਕਤ ਖੇਤਰ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੇ ਸੈਂਪਲ ਲੈਣ ਪਹੁੰਚੀ ਤਾਂ ਉਥੋਂ ਦੇ ਲੋਕਾਂ ਨੇ ਨਾ ਕੇਵਲ ਸੈਂਪਲ ਦੇਣ ਤੋਂ ਮਨ੍ਹਾ ਕੀਤਾ,ਸਗੋਂ ਕਈ ਲੋਕ ਤਾਂ ਆਪਣੇ ਘਰਾਂ ਨੂੰ ਤਾਲੇ ਲਾ ਕੇ ਚਲੇ ਗਏ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਉਥੋਂ ਖਾਲੀ ਹੱਥ ਮੁੜਨਾ ਪਿਆ।
ਜ਼ਿਕਰਯੋਗ ਹੈ ਕਿ ਜਦੋਂ ਉਕਤ ਖੇਤਰ ਵਿਚ ਪਹਿਲੀ ਵਾਰ ਕੋਰੋਨਾ ਦੇ ਕਈ ਰੋਗੀ ਮਿਲੇ ਸਨ ਅਤੇ ਉਨ੍ਹਾਂ ਨੂੰ ਲੈਣ ਲਈ ਸਿਹਤ ਵਿਭਾਗ ਦੀ ਜੋ ਟੀਮ ਗਈ ਸੀ, ਉਸ ਨੂੰ ਵੀ ਪਾਜ਼ੇਟਿਵ ਰੋਗੀਆਂ ਨੂੰ ਸਿਵਲ ਹਸਪਤਾਲ ਸ਼ਿਫਟ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ ਸੀ।

6 ਮਹੀਨੇ ਦੇ ਬੱਚੇ ਸਮੇਤ ਕੁੱਲ 6 ਬੱਚੇ ਪਾਜ਼ੇਟਿਵ
ਸ਼ੁੱਕਰਵਾਰ ਨੂੰ ਜਿਨ੍ਹਾਂ 51 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿਚੋਂ 6 ਮਹੀਨੇ ਤੋਂ 10 ਸਾਲ ਤੱਕ ਦੇ ਕੁਲ 6 ਬੱਚੇ ਪਾਜ਼ੇਟਿਵ ਪਾਏ ਗਏ ਹਨ।

587 ਦੀ ਰਿਪੋਰਟ ਆਈ ਨੈਗੇਟਿਵ ਅਤੇ 21 ਹੋਰ ਘਰਾਂ ਨੂੰ ਪਰਤੇ
ਸਿਹਤ ਮਹਿਕਮੇ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਲਿਸਟ ਅਨੁਸਾਰ ਸ਼ੁੱਕਰਵਾਰ ਨੂੰ 587 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਰੋਗੀਆਂ ਵਿਚੋਂ 21 ਹੋਰ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਸਿਹਤ ਵਿਭਾਗ ਨੇ 486 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ, ਜਦਕਿ ਵਿਭਾਗ ਨੂੰ ਹੁਣ 1048 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।
ਕੁਲ ਸੈਂਪਲ 28129
ਨੈਗੇਟਿਵ ਆਏ 25698
ਪਾਜ਼ੇਟਿਵ ਆਏ 1102
ਡਿਸਚਾਰਜ ਹੋਏ ਰੋਗੀ 709
ਮੌਤਾਂ ਹੋਈਆਂ 23
ਐਕਟਿਵ ਕੇਸ 370

ਅੱਜ ਆਏ ਪਾਜ਼ੇਟਿਵ ਰੋਗੀਆਂ ਦਾ ਵੇਰਵਾ
ਫੌਜੀ ਜਲੰਧਰ ਕੈਂਟ : ਜੋਗਾ ਸਿੰਘ, ਸਿਵਾਂਸ਼, ਤਰਸੇਮ, ਜਗਦੀਪ ਸਿੰਘ, ਕੁਲਦੀਪ ਸਿੰਘ, ਸੋਮਨ ਚੈਟਰਜੀ, ਜਸਵੰਤ,ਅਨਿਲ ਕੁਮਾਰ, ਬਿੱਲੂ ਰਾਮ, ਵਿਜੇ ਪ੍ਰਭਾਕਰ, ਵਿਮਲੇਸ਼, ਜੀ. ਕੇ. ਰੈੱਡੀ, ਚੇਤਨ ਸਿੰਘ, ਮਨੀਸ਼ ਚੌਧਰੀ, ਵੀ. ਐੱਮ. ਪਾਂਡੇ, ਸੀਤਾ ਰਾਮ, ਕਿਰਨ ਕੁਮਾਰ, ਸੋਬੇਸ਼।
ਮਖਦੂਮਪੁਰਾ : ਰਤੀ ਰਾਮ, ਇੰਦਰ,ਅਨੂਪ, ਧਰਮਿੰਦਰ,ਰੋਹਨ, ਪਰਿਤੋਸ਼, ਕੰਚਨ, ਸ਼ਿਵ ਭੋਲਾ, ਨੇਹਾ, ਇਸ਼ਿਤਾ।
ਨਿਊ ਅਮਰ ਨਗਰ : ਰੂਪ ਲਾਲ, ਸੂਰਜ, ਸ਼ਾਲੂ, ਕ੍ਰਿਸ਼ਨਾ ਰਾਣੀ।
ਮੁਹੱਲਾ ਗੋਬਿੰਦਗੜ੍ਹ : ਰਾਜੇਸ਼, ਪੂਨਮ।
ਅਵਤਾਰ ਨਗਰ : ਅਜੇ, ਨਕਸ਼, ਨਰਿੰਦਰ।
ਸਰਾਏ ਖਾਸ : ਯਾਸੀਨ ਅਹਿਮਦ।
ਸੂਰਿਆ ਵਿਹਾਰ : ਕੋਮਲ।
ਬਸਤੀ ਬਾਵਾ ਖੇਲ : ਕਮਲਜੀਤ।
ਰਾਮ ਨਗਰ : ਕਰਨ, ਲਕਸ਼ਦੀਪ।
ਪਿੰਡ ਨੰਗਲ ਜੀਵਨ : ਸਤਨਾਮ।
ਪਿੰਡ ਗੋਹੀਰ : ਕਸ਼ਮੀਰ ਕੌਰ।
ਨਵਾਂ ਪਿੰਡ : ਕੁਲਦੀਪ ਕੁਮਾਰ।
ਅਮਨ ਗਾਰਡਨ ਗੁਲਾਬ ਦੇਵੀ ਰੋਡ : ਸਪਨਾ।
ਡਿਫੈਂਸ ਕਾਲੋਨੀ : ਭਗਵੰਤ ਸਿੰਘ।
ਪ੍ਰੀਤ ਨਗਰ : ਗੁਰਮੀਤ ਕੌਰ।
ਮਕਸੂਦਾਂ : ਸਿਮਰਜੀਤ।
ਸੰਜੇ ਗਾਂਧੀ ਨਗਰ : ਰਾਕੇਸ਼ ਕੁਮਾਰ।
ਨਿਊ ਹਰਦਿਆਲ ਨਗਰ : ਪਰਮਜੀਤ।


Deepak Kumar

Content Editor

Related News