ਸਿਟੀ ਰੇਲਵੇ ਸਟੇਸ਼ਨ ਤੋਂ 2 ਟਰੇਨਾਂ ਅੰਮ੍ਰਿਤਸਰ ਤੇ 4 ਟਰੇਨਾਂ ਦਿੱਲੀ ਵੱਲ ਹੋਈਆਂ ਰਵਾਨਾ

11/26/2020 2:57:58 PM

ਜਲੰਧਰ (ਗੁਲਸ਼ਨ)— ਬੁੱਧਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਤੋਂ ਕੁੱਲ 6 ਯਾਤਰੀ ਟਰੇਨਾਂ ਗੁਜ਼ਰੀਆਂ, ਜਿਨ੍ਹਾਂ 'ਚ 2 ਟਰੇਨਾਂ ਗੋਲਡਨ ਟੈਂਪਲ ਮੇਲ ਅਤੇ ਫਲਾਇੰਗ ਮੇਲ ਅੰਮ੍ਰਿਤਸਰ ਵੱਲ ਗਈਆਂ ਅਤੇ ਅੰਮ੍ਰਿਤਸਰ ਤੋਂ ਵਾਇਆ ਤਰਨਤਾਰਨ ਹੁੰਦੇ ਹੋਏ ਸੱਚਖੰਡ ਐਕਸਪ੍ਰੈੱਸ, ਪੱਛਮੀ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ ਅਤੇ ਗੋਲਡਨ ਟੈਂਪਲ ਮੇਲ ਜਲੰਧਰ ਪਹੁੰਚੀਆਂ ਅਤੇ ਇਥੋਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ। ਸਾਰੀਆਂ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ ਇਕ ਤੋਂ ਡੇਢ ਘੰਟੇ ਦੀ ਦੇਰੀ ਨਾਲ ਪਹੁੰਚੀਆਂ।

ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

ਇਸ ਦਾ ਕਾਰਨ ਹੈ ਕਿ ਜੰਡਿਆਲਾ 'ਚ ਕਿਸਾਨਾਂ ਦੇ ਧਰਨੇ ਕਾਰਨ ਟਰੇਨਾਂ ਨੂੰ ਵਾਇਆ ਤਰਨਤਾਰਨ ਚਲਾਇਆ ਜਾ ਰਿਹਾ ਹੈ। ਸਿੰਗਲ ਲਾਈਨ ਹੋਣ ਕਾਰਨ ਟਰੇਨਾਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਦੀਆਂ ਹਨ ਅਤੇ ਸਫ਼ਰ ਵੀ ਲੰਬਾ ਹੋ ਜਾਂਦਾ ਹੈ, ਜਿਸ ਕਾਰਨ ਟਰੇਨਾਂ ਲੇਟ ਹੋ ਰਹੀਆਂ ਹਨ। ਇਸ ਵਜ੍ਹਾ ਨਾਲ ਰੇਲਵੇ ਨੇ ਉਕਤ ਟਰੇਨਾਂ ਨੂੰ ਛੱਡ ਕੇ ਬਾਕੀ ਲਗਭਗ ਸਾਰੀਆਂ ਐਲਾਨੀਆਂ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕਿਸਾਨਾਂ ਵੱਲੋਂ ਮਾਲ ਗੱਡੀ ਨੂੰ ਨਾ ਰੋਕਣ ਦੀ ਗੱਲ ਕਹੀ ਗਈ ਹੈ ਪਰ ਰੇਲਵੇ ਨੇ ਜੰਡਿਆਲਾ ਗੁਰੂ ਤੋਂ ਮਾਲ ਗੱਡੀ ਵੀ ਨਾ ਚਲਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ

ਦੂਜੇ ਪਾਸੇ ਬੁੱਧਵਾਰ ਨੂੰ ਗੋਲਡਨ ਟੈਂਪਲ 02903 'ਚ 81 ਯਾਤਰੀ, ਜਦਕਿ ਅੰਮ੍ਰਿਤਸਰ-ਨਾਂਦੇੜ ਸੱਚਖੰਡ ਐਕਸਪ੍ਰੈੱਸ 02716 'ਚ 76 ਯਾਤਰੀ, ਪੱਛਮੀ ਐਕਸਪ੍ਰੈੱਸ 02926 'ਚ 87 ਯਾਤਰੀ ਅਤੇ ਸਰਯੂ-ਯਮੁਨਾ ਐਕਸਪ੍ਰੈੱਸ 04650 ਵਿਚ 225 ਯਾਤਰੀ ਸਿਟੀ ਸਟੇਸ਼ਨ ਤੋਂ ਸਵਾਰ ਹੋਏ। ਇਸ ਦੌਰਾਨ ਸਟੇਸ਼ਨ 'ਤੇ ਕਾਫ਼ੀ ਭੀੜ ਵੇਖਣ ਨੂੰ ਮਿਲੀ। ਰੇਲ ਯਾਤਰੀ ਸੋਸ਼ਲ ਡਿਸਟੈਂਸਿੰਗ ਨੂੰ ਭੁੱਲ ਕੇ ਟਰੇਨ 'ਚ ਸਵਾਰ ਹੋਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ


shivani attri

Content Editor

Related News