ਨਗਰ ਕੌਂਸਲ ਵੱਲੋ ਸੜਕਾਂ ਕਿਨਾਰੇ ਲੱਗੇ ਨਜ਼ਾਇਜ ਕਬਜ਼ੇ ਹਟਾਏ ਗਏ

05/23/2020 2:02:10 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ) - ਨਗਰ ਕੌਂਸਲ ਉੜਮੁੜ ਟਾਂਡਾ ਅਤੇ ਬੀ.ਡੀ.ਪੀ.ਓ. ਦਫਤਰ ਦੇ ਅਮਲੇ ਵਲੋਂ ਨਗਰ ਦੇ ਵੱਖ-ਵੱਖ ਸਥਾਨਾਂ 'ਤੇ ਸੜਕਾਂ ਕਿਨਾਰੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਇਸ ਦੌਰਾਨ ਈ.ਓ. ਕਮਲਜਿੰਦਰ ਸਿੰਘ ਅਤੇ ਬੀ.ਡੀ.ਪੀ.ਓ. ਸ਼ੁਕਲਾ ਦੇਵੀ ਦੀ ਅਗਵਾਈ ਵਿਚ ਟੀਮ ਨੇ ਸਰਕਾਰੀ ਹਸਪਤਾਲ ਰੋਡ, ਥਾਣਾ ਰੇਲਵੇ ਸਟੇਸ਼ਨ ਚੌਂਕ ਅਤੇ ਹੋਰ ਸਥਾਨਾਂ 'ਤੇ ਇਹ ਕਾਰਵਾਈ ਕਰਦੇ ਹੋਏ ਜਿੱਥੇ ਕੁਝ ਕਬਜ਼ੇ ਹਟਾਏ ਉੱਥੇ ਕਈ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਨਾ ਰੱਖਣ | ਉਕਤ ਅਧਿਕਾਰੀਆਂ ਨੇ ਥਾਣਾ ਚੌਂਕ ਨਜ਼ਦੀਕ ਸਬਜ਼ੀ ਅਤੇ ਫਰੂਟ ਵੇਚਣ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਸੜਕਾਂ ਕਿਨਾਰੇ ਨਾਜਾਇਜ਼ ਕਬਜ਼ੇ ਨਾ ਕਰਨ ਅਤੇ ਅਜਿਹਾ ਕਰਨ 'ਤੇ ਉਨ੍ਹਾਂ ਦਾ ਸਮਾਨ ਜ਼ਬਤ ਕੀਤਾ ਜਾਵੇਗਾ | ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਥਾਣਾ ਚੌਂਕ ਅਤੇ ਹੋਰ ਸਥਾਨਾਂ 'ਤੇ ਨਗਰ ਕੌਂਸਲ ਵੱਲੋਂ ਸਖਤੀ ਨਾਲ ਨਾਜਾਇਜ਼ ਕਬਜ਼ੇ ਹਟਵਾਏ ਗਏ ਸਨ। ਪਰ ਹੁਣ ਫਿਰ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋ ਸੜਕ ਕਿਨਾਰੇ ਸਮਾਨ ਰੱਖ ਕੇ ਕਬਜ਼ੇ ਕੀਤੇ ਗਏ ਹਨ | ਜਿਸ ਕਰਕੇ ਟ੍ਰੈਫਿਕ ਸਮੱਸਿਆ ਪੈਦਾ ਹੋ ਗਈ ਹੈ |


Harinder Kaur

Content Editor

Related News