ਚੌਲਾਂਗ ਟੋਲ ਪਲਾਜ਼ਾ ’ਤੇ ਧਰਨੇ ਦੌਰਾਨ ਕਿਸਾਨਾਂ ਨੇ ਟਰੈਕਟਰ ਪਰੇਡ ਲਈ ਕੀਤਾ ਲਾਮਬੰਦ

01/22/2021 6:03:33 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ )- ਹਾਈਵੇਅ ਚੌਲਾਂਗ ਟੋਲ ਪਲਾਜ਼ਾ ’ਤੇ ਦੋਆਬਾ ਕਿਸਾਨ ਕਮੇਟੀ ਵੱਲੋ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖ਼ਿਲਾਫ਼ ਲਾਏ ਗਏ ਧਰਨੇ ਦੇ 110ਵੇਂ ਦਿਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਜਾਰੀ ਰੱਖਦੇ ਹੋਏ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ।

ਇਹ ਵੀ ਪੜ੍ਹੋ :  ਸੰਸਦ ਮੈਂਬਰਾਂ ਨੂੰ ਸੰਤ ਸੀਚੇਵਾਲ ਨੇ ਪੜ੍ਹਾਇਆ ਵਾਤਾਵਰਣ ਦਾ ਪਾਠ, ਚੁੱਕਿਆ ਕਿਸਾਨਾਂ ਦਾ ਮੁੱਦਾ

ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਾਏ ਗਏ ਧਰਨੇ ਦੌਰਾਨ ਕਿਸਾਨ ਆਗੂਆਂ ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਮੰਟਾਂ ਕੁਰਾਲਾ, ਗੁਰਮਿੰਦਰ ਸਿੰਘ, ਬਲਬੀਰ ਸਿੰਘ ਸੋਹੀਆ, ਅਮਰਜੀਤ ਸਿੰਘ ਆਦਿ ਬੁਲਾਰਿਆਂ ਨੇ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਨੇ ਬਿੱਲਕੁਲ ਸਾਫ਼ ਕੀਤਾ ਹੈ ਕਿ ਕੇਂਦਰ ਸਰਕਾਰ ਦਾ ਕੋਈ ਵੀ ਪ੍ਰਸਤਾਵ ਮਨਜ਼ੂਰ ਨਹੀਂ ਬਲਕਿ ਖੇਤੀ ਕਾਨੂੰਨ ਰੱਦ ਕੀਤੇ ਬਗੈਰ ਕੁਝ ਵੀ ਮਨਜ਼ੂਰ ਨਹੀਂ।

ਇਹ ਵੀ ਪੜ੍ਹੋ :  ਲੋਕਲ ਬਾਡੀ ਚੋਣਾਂ ਲਈ ਜਲੰਧਰ ਵਿਚ ‘ਆਪ’ ਨੇ ਉਮੀਦਵਾਰਾਂ ਦਾ ਕੀਤਾ ਐਲਾਨ

ਉਨ੍ਹਾਂ ਆਖਿਆ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਜਿਣਸਾਂ ਦੇ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। ਅੱਜ ਪਰਮਜੀਤ ਸਿੰਘ ਮੋਤੀਆਂ ਵੱਲੋ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਕੋਟਲੀ, ਜਗਤਾਰ ਸਿੰਘ ਬਸੀ, ਹਰਭਜਨ ਸਿੰਘ ਰਾਪੁਰ, ਰਤਨ ਸਿੰਘ ਖੋਖਰ, ਸਰਪੰਚ ਹਰਦਿਆਲ ਸਿੰਘ, ਤਰਲੋਚਨ ਸਿੰਘ ਰਾਹੀਂ, ਕੁਲਵੰਤ ਸਿੰਘ ਕੁਰਾਲਾ, ਨੰਬਰਦਾਰ ਗੁਰਦਿਆਲ ਸਿੰਘ, ਸਾਧੂ ਸਿੰਘ, ਕਰਨੈਲ ਸਿੰਘ, ਹਰਦੇਵ ਸਿੰਘ, ਅਰਜਿੰਦਰ ਜੀਤ ਸਿੰਘ, ਗੁਰਦੇਵ ਸਿੰਘ, ਚੰਨਣ ਸਿੰਘ, ਫਕੀਰ ਸਿੰਘ, ਜੋਗਿੰਦਰ ਸਿੰਘ, ਜਗਤਾਰ ਸਿੰਘ, ਰਤਨ ਸਿੰਘ, ਹਰਬੰਸ ਸਿੰਘ ਕੰਗ, ਸਰੂਪ ਸਿੰਘ, ਅਵਤਾਰ ਸਿੰਘ ਜਹੂਰਾ, ਹਰਭਜਨ ਸਿੰਘ ਚੋਲਾਂਗ, ਮੱਸਾ ਸਿੰਘ ਟਾਹਲੀ, ਮਹਿੰਦਰ ਸਿੰਘ ਲਿੱਤਰਾਂ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ :  ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ


shivani attri

Content Editor

Related News